-->
ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਮਨਾਇਆ ਜਾਵੇਗਾ ਹੋਲੇ ਮਹੱਲੇ ਦਾ ਸਮਾਗਮ 23 ਤੋਂ 26 ਮਾਰਚ ਤੱਕ

ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਮਨਾਇਆ ਜਾਵੇਗਾ ਹੋਲੇ ਮਹੱਲੇ ਦਾ ਸਮਾਗਮ 23 ਤੋਂ 26 ਮਾਰਚ ਤੱਕ

ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਮਨਾਇਆ ਜਾਵੇਗਾ ਹੋਲੇ ਮਹੱਲੇ
ਦਾ ਸਮਾਗਮ 23 ਤੋਂ 26 ਮਾਰਚ ਤੱਕ 
ਅੰਮ੍ਰਿਤਸਰ, 19 ਮਾਰਚ (ਸੁਖਬੀਰ ਸਿੰਘ) - ਤਖਤ ਸੱਚਖੰਡ ਸ੍ਰੀ ਹਜੂਰ ਅਬਿਚਲਨਗਰ ਸਾਹਿਬ ਵਿਖੇ ਮਾਨਯੋਗ ਪੰਜਪਿਆਰੇ ਸਾਹਿਬਾਨ ਦੇ ਸਰਪ੍ਰਸਤੀ ਹੇਠ ਗੁਰਦੁਆਰਾ ਬੋਰਡ ਦੇ ਮਾਨਯੋਗ ਪ੍ਰਸ਼ਾਸਕ ਡਾ. ਵਿਜੇ ਸਤਬੀਰ ਸਿੰਘ ਜੀ ਇਨਾਂ ਦੇ ਮਾਰਗਦਰਸ਼ਨ ਵਿੱਚ ਹੋਲੇ ਮਹੱਲੇ ਦੇ ਸਮੂਹ ਸਮਾਗਮਾਂ ਦੀ ਤੈਯਾਰੀਆਂ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ। ਹੋਲੇ ਮਹੱਲੇ ਵਾਸਤੇ ਪੁੱਜ ਰਹੀ ਸਮੂੰਹ ਸਾਧ ਸੰਗਤ ਦੇ ਲੰਗਰ-ਪਾਣੀ, ਰਿਹਾਈਸ਼, ਹਸਪਤਾਲ, ਆਵਾ-ਜਾਵੀ ਅਤੇ ਹੋਰ ਜ਼ਰੂਰੀ ਪ੍ਰਬੰਧ ਵਾਸਤੇ ਗੁਰਦੁਆਰਾ ਬੋਰਡ ਦੇ ਮੁੱਖ ਅਧਿਕਾਰੀਆਂ, ਸਟਾਫ ਆਦਿ ਦੀਆਂ ਡਿਊਟੀਆਂ ਲਵਾ ਕੇ ਪ੍ਰਬੰਧ ਕੀਤਾ ਜਾ ਰਿਹਾ ਹੈ। ਜਿਸ ਨਾਲ ਸੰਗਤਾਂ ਨੂੰ ਕੋਈ ਵੀ ਔਕੜ ਪੇਸ਼ ਨਾ ਆਵੇ ਇਸ ਲਈ ਮੁੱਖ ਪ੍ਰਸ਼ਾਸਕ ਸਾਹਿਬ ਵੱਲੋਂ ਜ਼ਰੂਰੀ ਸੂਚਨਾਵਾਂ ਦਿੱਤੀਆਂ ਗਇਆ ਹਨ।
ਹੋਲੇ ਮਹੱਲੇ ਦੇ ਸਮਾਗਮ ਹੇਠ ਲਿਖੇ ਅਨੁਸਾਰ ਹੋਣਗੇ : ਮਿਤੀ 23 ਤੋਂ 26 ਮਾਰਚ ਤੱਕ ਤਖਤ ਸੱਚਖੰਡ ਸਾਹਿਬ ਵਿਖੇ ਦਿਵਾਨ ਸੱਜਣਗੇ ਇਸ ਸਮੇਂ ਪੰਥਕ ਰਾਗੀ ਜੱਥੇ, ਢਾਡੀ, ਕਵੀਸ਼ਰੀ ਜੱਥੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ ਮਿਤੀ 24 ਮਾਰਚ ਦੀ ਰਾਤ 9 ਤੋਂ 1 ਵਜੇ ਤੱਕ ਸਿੱਖ ਸੇਵਕ ਜੱਥਾ ਦਿੱਲੀ ਵੱਲੋਂ ਕੀਰਤਨ ਦਰਬਾਰ ਹੋਵੇਗਾ। ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਭਾਈ ਸੁਖਦੀਪ ਸਿੰਘ ਜੀ - ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਭਾਈ ਅਨੰਤਵੀਰ ਸਿੰਘ ਜੀ ਅਤੇ ਭਾਈ ਵਰਜਿੰਦਰ ਸਿੰਘ ਜੀ - ਲੁਧਿਆਣਾ ਸ਼ਬਦ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਮਿਤੀ 25 ਮਾਰਚ ਦੀ ਰਾਤ ਮੁੰਬਈ ਦੇ ਭਾਈ ਜੈਮਲ ਸਿੰਘ ਜੀ ਸਹਿਗਲ ਪਰਿਵਾਰ ਵੱਲੋਂ ਰੈਣ ਸਭਾਈ ਕੀਰਤਨ ਸਮਾਗਮ ਹੋਵੇਗਾ। ਜੋ ਰਾਤ 9 ਵਜੇ ਤੋਂ ਆਰੰਭ ਹੋਕੇ ਅੰਮ੍ਰਿਤਵੇਲੇ 2.30 ਵਜੇ ਤੱਕ ਚਲੇਗਾ ਜਿਸ ਵਿੱਚ ਰਾਗੀ ਭਾਈ ਸੁਖਦੀਪ ਸਿੰਘ ਜੀ - ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਰਾਗੀ ਭਾਈ ਜਸਵਿੰਦਰ ਸਿੰਘ ਜੀ ਟੇਕਸਲਾ ਟੀ.ਵੀ. ਅਤੇ ਭਾਈ ਜਗਜੀਤ ਸਿੰਘ ਜੀ ਬਬੀਹਾ- ਦਿੱਲੀ ਇਨਾਂ ਦੇ ਸ਼ਬਦ ਕੀਰਤਨ ਹੋਣਗੇ ਮਿਤੀ 26 ਮਾਰਚ ਨੂੰ ਪਰੰਪਰਾਗਤ ਹੋਲੇ ਮਹੱਲੇ ਦਾ ਸਮਾਗਮ ਧਾਰਮਿਕ ਰਵਾਈਤਾਂ ਅਨੁਸਾਰ ਸ਼ਾਮ ਠੀਕ 4 ਵਜੇ ਤਖਤ ਸਾਹਿਬ ਵਿਖੇ ਅਰਦਾਸ ਕਰ ਮਹੱਲਾ ਮਾਨਯੋਗ ਜੱਥੇਦਾਰ ਸਾਹਿਬ ਜੀ ਦੇ ਸਰਪ੍ਰਸਤੀ ਹੇਠ ਗੁਰੂ ਸਾਹਿਬ ਜੀ ਦੇ ਨਿਸ਼ਾਨ ਸਾਹਿਬ, ਘੋੜੇ, ਕੀਰਤਨ ਜੱਥੇ, ਭਜਨ ਮੰਡਲੀ, ਗਤਕਾ ਪਾਰਟੀ ਇਨਾਂ ਸਹਿਤ ਹਜਾਰਾਂ ਦੀ ਗਿਣਤੀ ਦੇ ਸੰਗਤ ਦੇ ਨਾਲ ਪੂਰੇ ਜਾਹੋ-ਜਲਾਲ ਨਾਲ ਪਰੰਪਰਾਗਤ ਮਾਰਗਾਂ ਤੋ ਹੁੰਦੇ ਹੋਏ ਹੱਲਾਬੋਲ ਚੌਕ (ਮਹਾਵੀਰ ਚੌਕ) ਵਿਖੇ ਪੁੱਜ ਕੇ ਹੱਲਾ ਹੋਵੇਗਾ ਉਪਰੰਤ ਬਾਉਲੀ ਸਾਹਿਬ ਵਿਖੇ ਵਿਸ਼ਰਾਮ ਕਰ ਪਰੰਪਰਾਗਤ ਮਾਰਗਾਂ ਤੋਂ ਹੁੰਦੇ ਹੋਏ ਗੁਰਦੁਆਰਾ ਨਗੀਨਾਘਾਟ ਸਾਹਿਬ ਪੁੱਜ ਉਥੋਂ ਦੇਰ ਰਾਤ ਚਲ ਕਰ ਤਖਤ ਸਾਹਿਬ ਵਿਖੇ ਪੁੱਜ ਕੇ ਮਹੱਲੇ ਦੀ ਸਮਾਪਤੀ ਹੋਵੇਗੀ। ਸੰਗਤਾਂ ਨੂੰ ਬੇਨਤੀ ਹੈ ਕਿ. ਇਨਾਂ ਸਾਰੀਆਂ ਸਮਾਗਮਾਂ ਵਿੱਚ ਹਾਜ਼ਰੀਆਂ ਲਵਾ ਕੇ ਗੁਰੂ ਸਾਹਿਬ ਜੀ ਦੇ ਆਸ਼ੀਸ਼ਾਂ ਦੇ ਪਾਤਰ ਬਣੋ ਜੀ।

Ads on article

Advertise in articles 1

advertising articles 2

Advertise