-->
ਪਰਲ ਪੀੜਤਾਂ ਦਾ 6 ਅਪ੍ਰੈਲ ਨੂੰ ਗਿੱਲ ਰੋਡ ਲੁਧਿਆਣਾ 'ਚ ਕੀਤਾ ਜਾਵੇਗਾ ਵੱਡਾ ਇਕੱਠ : ਰਜਵੰਤ ਬਾਲਾ

ਪਰਲ ਪੀੜਤਾਂ ਦਾ 6 ਅਪ੍ਰੈਲ ਨੂੰ ਗਿੱਲ ਰੋਡ ਲੁਧਿਆਣਾ 'ਚ ਕੀਤਾ ਜਾਵੇਗਾ ਵੱਡਾ ਇਕੱਠ : ਰਜਵੰਤ ਬਾਲਾ

ਪਰਲ ਪੀੜਤਾਂ ਦਾ 6 ਅਪ੍ਰੈਲ ਨੂੰ ਗਿੱਲ ਰੋਡ ਲੁਧਿਆਣਾ 'ਚ ਕੀਤਾ ਜਾਵੇਗਾ
ਵੱਡਾ ਇਕੱਠ : ਰਜਵੰਤ ਬਾਲਾ
ਤਿਆਰੀਆਂ ਸਬੰਧੀ ਕੀਤੀ ਗਈ ਅੰਮ੍ਰਿਤਸਰ ਕੰਪਨੀ ਬਾਗ ਵਿੱਚ ਮੀਟਿੰਗ
ਅੰਮ੍ਰਿਤਸਰ, 19 ਮਾਰਚ (ਸੁਖਬੀਰ ਸਿੰਘ) - ਪਰਲ ਕੰਪਨੀ ਦੀ ਲੁੱਟ ਦਾ ਸ਼ਿਕਾਰ ਹੋਏ ਲੋਕਾਂ ਵੱਲੋਂ ਬਣਾਈ ਗਈ ਜਥੇਬੰਦੀ ਇਨਸਾਫ਼ ਦੀ ਆਵਾਜ਼ ਦੇ ਕੌਮੀ ਪ੍ਰਧਾਨ ਜਥੇ.ਮਹਿੰਦਰ ਪਾਲ ਸਿੰਘ ਦਾਨਗੜ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪਰਲ ਪੀੜਤ 6 ਅਪ੍ਰੈਲ ਦਿਨ ਸ਼ਨੀਵਾਰ ਨੂੰ ਦਾਣਾ ਮੰਡੀ, ਗਿੱਲ ਰੋਡ, ਲੁਧਿਆਣਾ ਵਿਖੇ ਇੱਕ ਵੱਡਾ ਇਕੱਠ ਕੀਤਾ ਜਾ ਰਿਹਾ ਹੈ, ਜਿੱਥੇ ਕਈ ਅਹਿਮ ਐਲਾਨ ਕੀਤੇ ਜਾਣਗੇ, ਇਸ ਦੀਆਂ ਤਿਆਰੀਆਂ ਸਬੰਧੀ ਅੰਮ੍ਰਿਤਸਰ ਕੰਪਨੀ ਬਾਗ ਵਿੱਚ ਕੀਤੀ ਗਈ ਮੀਟਿੰਗ ਸਮੇਂ ਜਥੇਬੰਦੀ ਵੱਲੋਂ ਮਾਝਾ ਜੋਨ ਦੇ ਪ੍ਰਧਾਨ ਰਜਵੰਤ ਬਾਲਾ ਨੇ ਬੋਲਦਿਆਂ ਦੱਸਿਆ ਕਿ ਪੰਜਾਬ ਦੇ 25 ਲੱਖ ਤੋਂ ਵੱਧ ਅਤੇ ਭਾਰਤ ਦੇ 5 ਕਰੋੜ 85 ਲੱਖ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਦੇ ਪੈਸੇ ਪਰਲ ਕੰਪਨੀ ਵਿੱਚ ਡੁੱਬੇ ਹਨ, ਕੰਪਨੀ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਪਿਛਲੇ 9 ਸਾਲਾਂ ਤੋਂ ਸੰਘਰਸ਼ ਕਰ ਰਹੀ ਹੈ। ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਅੱਜ ਤੱਕ ਕਿਸੇ ਵੀ ਸਰਕਾਰ ਨੇ ਪਰਲ ਪੀੜਤਾਂ ਦੀ ਬਾਂਹ ਨਹੀਂ ਫੜੀ, ਉਲਟਾ ਇਨਸਾਫ਼ ਮੰਗਣ ਵਾਲੇ ਲੋਕਾਂ ਉਪਰ ਕਈ ਨਜਾਇਜ ਪਰਚੇ ਦਰਜ ਕੀਤੇ ਗਏ। ਅਨੇਕਾਂ ਵਾਰ ਧਰਨੇ, ਮੁਜ਼ਾਹਰੇ, ਰੋਡ ਜਾਮ, ਭੁੱਖ ਹੜਤਾਲਾਂ, ਪਾਰਲੀਮੈਂਟ ਦਾ ਘਿਰਾਓ ਕਰਨ, ਮੰਗ ਪੱਤਰ ਦੇਣ ਦੇ ਬਾਵਜੂਦ ਵੀ ਲੋਕਾਂ ਨੂੰ ਇਨਸਾਫ਼ ਨਹੀਂ ਮਿਲਿਆ। ਕੈਪਟਨ ਦਰਸ਼ਨ ਸਿੰਘ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਹੁਣ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਲਈ ਜੋਰਦਾਰ ਸੰਘਰਸ਼ ਅਰੰਭਿਆ ਜਾਵੇਗਾ। ਉਨ੍ਹਾਂ ਪੰਜਾਬ ਦੇ ਸਾਰੇ ਪਰਲ ਪੀੜਤ ਸਾਥੀਆਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਤੇ ਮੱਖਣ ਭੈਣੀ ਵਾਲਾ, ਮਨਦੀਪ ਕੌਰ, ਮਨਜੀਤ ਕੌਰ ਝੰਜੋਟੀ, ਡਾ.ਜਸਵਿੰਦਰ ਸਿੰਘ ਬੋਪਾਰਾਏ, ਬਲਦੇਵ ਸਿੰਘ ਕੰਬੋ, ਸ਼ਿਵ ਕੁਮਾਰ, ਬਲਕਾਰ ਸਿੰਘ, ਨਿਰਮਲ ਸਿੰਘ, ਗੁਰਦੀਪ ਸਿੰਘ, ਨੀਲਮ, ਸੰਦੀਪ ਕੌਰ, ਸੰਤੋਸ਼ ਕੁਮਾਰੀ, ਜਸਪਾਲ ਸਿੰਘ, ਦਲੀਪ ਸਿੰਘ, ਹਰਦੀਪ ਸਿੰਘ, ਮੱਖਣ ਸਿੰਘ, ਸੁਖਵਿੰਦਰ ਪਾਲ, ਬਿਸ਼ਨ ਕੁਮਾਰ, ਕਸ਼ਮੀਰ ਸਿੰਘ ਕੋਹਾਲੀ, ਲਾਲ ਸਿੰਘ ਆਦਿ ਹਾਜ਼ਰ ਸਨ।

Ads on article

Advertise in articles 1

advertising articles 2

Advertise