-->
ਹਰਜਿੰਦਰ ਸਿੰਘ ਰਾਜਾ ਨੂੰ ਲੋਕ ਸਭਾ ਹਲਕਾ ਅੰਮ੍ਰਿਤਸਰ ਦਾ ਪ੍ਰਭਾਰੀ ਲੱਗਣ ਤੇ ਕੀਤਾਂ ਸਨਮਾਨਿਤ  ---- ਬੱਬੂ ,ਮਸੌਣ

ਹਰਜਿੰਦਰ ਸਿੰਘ ਰਾਜਾ ਨੂੰ ਲੋਕ ਸਭਾ ਹਲਕਾ ਅੰਮ੍ਰਿਤਸਰ ਦਾ ਪ੍ਰਭਾਰੀ ਲੱਗਣ ਤੇ ਕੀਤਾਂ ਸਨਮਾਨਿਤ ---- ਬੱਬੂ ,ਮਸੌਣ

ਹਰਜਿੰਦਰ ਸਿੰਘ ਰਾਜਾ ਨੂੰ ਲੋਕ ਸਭਾ ਹਲਕਾ ਅੰਮ੍ਰਿਤਸਰ ਦਾ ਪ੍ਰਭਾਰੀ
ਲੱਗਣ ਤੇ ਕੀਤਾਂ ਸਨਮਾਨਿਤ ---- ਬੱਬੂ ,ਮਸੌਣ
ਅੰਮ੍ਰਿਤਸਰ, 1 ਮਾਰਚ (ਸੁਖਬੀਰ ਸਿੰਘ) - ਭਾਰਤੀ ਜਨਤਾ ਪਾਰਟੀ ਵੱਲੋਂ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕਰਨ ਅਤੇ ਪਾਰਟੀ ਦੇ ਚੰਗੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪਾਰਟੀ ਦੇ ਸਾਰੇ ਹੀ ਵਰਕਰ ਪੱਬਾਂ ਭਾਰ ਹੋ ਕੇ ਕੰਮ ਕਰ ਰਹੇ ਹਨ ਕਿਉਂਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਜਿੱਥੇ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਵੱਲੋਂ ਆਪੋ ਆਪਣੀਆਂ ਗਤੀਵਿਧੀਆਂ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਕਿਉਂਕਿ ਭਾਰਤੀ ਜਨਤਾ ਪਾਰਟੀ ਇੱਕ ਧਰਮ ਨਿਰਪੱਖ ਨਿਰਪੱਖ ਪਾਰਟੀ ਹੈ ਭਾਜਪਾ ਪਾਰਟੀ ਵਿੱਚ ਸਾਰੇ ਹੀ ਵਧੀਆ ਕੰਮ ਕਰਨ ਵਾਲੇ ਜੁਝਾਰੂ ਵਰਕਰਾਂ ਨੂੰ ਸਮੇਂ ਸਮੇਂ ਤੇ ਬਣਦਾ ਮਾਣ ਸਤਿਕਾਰ ਦੇ ਕੇ ਨਿਵਾਜਿਆ ਜਾਂਦਾ ਹੈ ਤਾਂ ਜੋ ਪਾਰਟੀ ਵਰਕਰਾਂ ਦਾ ਹੌਸਲਾ ਹੋਰ ਵੀ ਬੁਲੰਦ ਹੋ ਸਕੇ ਇਸੇ ਲੜੀ ਨੂੰ ਅੱਗੇ ਹੋਰ ਤੋਰਦਿਆਂ ਹੋਇਆਂ ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ, ਓਬੀਸੀ ਮੋਰਚਾ ਪੰਜਾਬ ਦੇ ਪ੍ਰਭਾਰੀ ਡਾਕਟਰ ਜਗਮੋਹਨ ਸਿੰਘ ਰਾਜੂ ਜੀ, ਓਬੀਸੀ ਮੋਰਚਾ ਪੰਜਾਬ ਦੇ ਪ੍ਰਧਾਨ ਬੋਨੀ ਅਮਰਪਾਲ ਸਿੰਘ ਅਜਨਾਲਾ ਜੀ, ਅਤੇ ਓਬੀਸੀ ਮੋਰਚਾ ਪੰਜਾਬ ਦੇ ਜੋਨਲ ਇੰਚਾਰਜ ਅਤੇ ਮਹਾ ਮੰਤਰੀ ਸਰਦਾਰ ਕਵਰਵੀਰ ਸਿੰਘ ਜੀ ਮੰਜਿਲ ਵੱਲੋਂ ਓਬੀਸੀ ਮੋਰਚਾ ਅੰਮ੍ਰਿਤਸਰ ਦੇ ਜੁਝਾਰੂ ਅਤੇ ਨਿਧੜਕ ਆਗੂ ਹਰਜਿੰਦਰ ਸਿੰਘ ਰਾਜਾ ਨੂੰ ਉਹਨਾਂ ਦੀਆਂ ਭਾਰਤੀ ਜਨਤਾ ਪਾਰਟੀ ਪ੍ਰਤੀ ਕੀਤੇ ਹੋਏ ਚੰਗੇ ਕੰਮਾਂ ਅਤੇ ਸੇਵਾਵਾਂ ਨੂੰ ਦੇਖਦੇ ਹੋਏ ਅੱਜ ਉਹਨਾਂ ਨੂੰ ਲੋਕ ਸਭਾ ਹਲਕਾ ਅੰਮ੍ਰਿਤਸਰ ਦਾ ਪ੍ਰਭਾਰੀ ਨਿਯੁਕਤ ਕੀਤਾ ਗਿਆ ਇਸ ਮੌਕੇ ਹਰਜਿੰਦਰ ਸਿੰਘ ਰਾਜਾ ਦੇ ਲੋਕ ਸਭਾ ਪ੍ਰਭਾਰੀ ਨਿਯੁਕਤ ਹੋਣ ਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਜਪਾ ਹਾਈ ਕਮਾਂਡ ਨੇ ਮੇਰੇ ਉੱਪਰ ਭਰੋਸਾ ਤੇ ਵਿਸ਼ਵਾਸ ਕਰਕੇ ਮੈਨੂੰ ਜੋ ਇਹ ਅਹੁਦਾ ਦੇ ਕੇ ਨਿਵਾਜਿਆ ਹੈ ਮੈਂ ਉਸ ਅਹੁਦੇ ਨੂੰ ਬਰਕਰਾਰ ਰੱਖਦਿਆਂ ਹੋਇਆ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਹੋਰ ਵੀ ਤੇਜ਼ ਗਤੀ ਦੇ ਨਾਲ ਪ੍ਰਚਾਰ ਕਰਾਂਗਾ ਅਤੇ ਪਾਰਟੀ ਦਾ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾਵਾਂਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੋਬਿੰਦਨਗਰ ਮੰਡਲ ਦੇ ਵਾਈਸ ਪ੍ਰਧਾਨ ਬਲਜਿੰਦਰ ਸਿੰਘ ਬੱਬੂ, ਓਬੀਸੀ ਮੋਰਚਾ ਅੰਮ੍ਰਿਤਸਰ ਦੇ ਮੰਡਲ ਪ੍ਰਧਾਨ ਗੋਬਿੰਦ ਨਗਰ ਸੁਖਵਿੰਦਰ ਸਿੰਘ ਬਾਊ, ਸੀਨੀਅਰ ਬੀਜੇਪੀ ਆਗੂ ਰਾਜ ਮਸੌਣ, ਕਸ਼ਯਪ ਸਮਾਜ ਦੇ ਸਰਪ੍ਰਸਤ ਪਰਮਜੀਤ ਸਿੰਘ ਜੀ, ਜਸਪਾਲ ਸਿੰਘ ਜੀ ਪਟਨਾ ਕਵਲਦੀਪ ਸਿੰਘ ਰੰਮਾ ,ਗੋਲਡੀ ਸਾਹਿਬ ਬਹਾਦਰ ,ਰਵੀ ਮਹਿਰਾ ਸੋਸ਼ਲ ਮੀਡੀਆ ਇੰਚਾਰਜ ਰੋਬਨਜੀਤ ਸਿੰਘ ਸਾਗਰ, ਮਨਜੋਤ ਸਿੰਘ ਗਿੰਨੀ, ਵਾਰਸ ਰਾਜਪੂਤ ਆਦਿ ਹਾਜ਼ਰ ਸਨ।

Ads on article

Advertise in articles 1

advertising articles 2

Advertise