-->
ਟ੍ਰੈਫਿਕ ਐਜੂਕੇਸ਼ਨ ਸੈੱਲ ਦੇ  ਸੰਗਮ ਚੌਂਕ ਵਿਖੇ ਆਟੋ ਚਾਲਕਾ ਨਾਲ ਟ੍ਰੈਫਿਕ ਵਰਕਸ਼ਾਪ ਲਗਾਈ

ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਸੰਗਮ ਚੌਂਕ ਵਿਖੇ ਆਟੋ ਚਾਲਕਾ ਨਾਲ ਟ੍ਰੈਫਿਕ ਵਰਕਸ਼ਾਪ ਲਗਾਈ

ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਸੰਗਮ ਚੌਂਕ ਵਿਖੇ ਆਟੋ ਚਾਲਕਾ ਨਾਲ ਟ੍ਰੈਫਿਕ
ਵਰਕਸ਼ਾਪ ਲਗਾਈ
ਅੰਮ੍ਰਿਤਸਰ, 1 ਮਾਰਚ (ਸੁਖਬੀਰ ਸਿੰਘ) - ਮਾਣਯੋਗ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ ਪੀ ਐਸ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ ਹੇਠ ਏ ਡੀ ਸੀ ਪੀ ਟਰੈਫਿਕ ਸ੍ਰੀ ਹਰਪਾਲ ਸਿੰਘ ਜੀ ਅਤੇ ਏ.ਸੀ.ਪੀ. ਸ੍ਰੀ ਤੇਜਿੰਦਰਪਾਲ ਸਿੰਘ ਜੀ ਦੀ ਰਹਿਨੁਮਾਈ ਹੇਠ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵੱਲੋ ਆਟੋ ਰਿਕਸ਼ਾ ਸਟੈਂਡ ਨੇੜੇ ਸੰਗਮ ਚੌਂਕ ਵਿਖੇ ਆਟੋ ਚਾਲਕਾ ਨਾਲ ਟ੍ਰੈਫਿਕ ਵਰਕਸ਼ਾਪ ਲਗਾਈ ਗਈ ਜਿਸ ਵਿਚ ਉਹਨਾਂ ਨੂੰ ਲੇਨ ਵਿਚ ਚੱਲਣ ਲਈ ਦੱਸਿਆ ਗਿਆ, ਆਪਣੇ ਡਾਕੂਮੈਂਟ ਪੂਰੇ ਕਰਨ ਲਈ ਹਦਾਇਤ ਕੀਤੀ ਗਈ ਅਤੇ ਵਰਦੀ ਪਾ ਕੇ ਆਟੋ ਚਲਾਉਣ ਲਈ ਕਿਹਾ ਗਿਆ ਇਸ ਤੋ ਇਲਾਵਾ ਬੱਸ ਸਟੈਂਡ ਵਿਖੇ ਪੰਜਾਬ ਰੋਡਵੇਜ, ਪੀ.ਆਰ.ਟੀ.ਸੀ. ਅਤੇ ਪ੍ਰਾਈਵੇਟ ਬੱਸਾ ਦੇ ਡਰਾਈਵਰਾ ਅਤੇ ਕੰਡਕਟਰਾ ਨਾਲ ਵਰਕਸ਼ਾਪ ਲਗਾਈ ਗਈ ਬੱਸ ਡਰਾਈਵਰਾ ਨੂੰ ਹਦਾਇਤ ਕੀਤੀ ਗਈ ਕੇ ਬੱਸ ਦੀ ਛਤ ਉਪਰ ਕੋਈ ਵੀ ਸਵਾਰੀ ਨਾ ਬਿਠਾਈ ਜਾਵੇ ਤਾ ਜੋ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਜਾਵੇ ਖਾਸ ਤੌਰ ਤੇ ਪ੍ਰੈਸਰ ਹਾਰਨ ਨਾ ਵਰਤਣ ਬਾਰੇ ਪ੍ਰੇਰਿਤ ਕੀਤਾ ਗਿਆ ਉਹਨਾਂ ਨੂੰ ਸੜਕ ਤੇ ਚਲਦਿਆ ਹਮੇਸ਼ਾ ਟ੍ਰੈਫਿਕ ਨਿਯਮਾ ਨੂੰ ਫੋਲੋ ਕਰਨ ਲਈ ਪ੍ਰੇਰਿਤ ਕੀਤਾ ਗਿਆ ਬੱਸ ਡਰਾਈਵਰਾ ਨੂੰ ਹਦਾਇਤ ਕੀਤੀ ਗਈ ਕੇ ਸਵਾਰੀਆ ਨੂੰ ਹਮੇਸ਼ਾ ਸੜਕ ਦੇ ਕਿਨਾਰੇ ਤੇ ਹੀ ਉਤਾਰਿਆ ਜਾਵੇ ਸੜਕ ਦੇ ਵਿਚ ਰੋਕ ਕੇ ਸਵਾਰੀਆ ਨੂੰ ਨਾ ਉਤਾਰਿਆ ਜਾਵੇ ਇਸ ਮੌਕੇ ਸੁਖਦੇਵ ਸਿੰਘ ਸਬ ਇੰਸਪੈਕਟਰ, ਕਪਿਲ ਦੇਵ ਸਬ ਇੰਸਪੈਕਟਰ, ਮੇਜਰ ਸਿੰਘ ਪਿਆਰ ਬੱਸ, ਜੋਬਨਜੀਤ ਸਿੰਘ ਨਿਊ ਦੀਪ ਬੱਸ ਮੌਕੇ ਪਰ ਹਾਜ਼ਰ ਸਨ।

Ads on article

Advertise in articles 1

advertising articles 2

Advertise