-->
ਨਸ਼ਿਆਂ ਵਿਰੁੱਧ ਜਾਗਰੂਕਤਾ ਅਤੇ ਨੌਜ਼ਵਾਨਾਂ ਦਾ ਖੇਡਾਂ ਵੱਲ ਰੁਝਾਣ, ਇੱਕ ਕਦਮ ਰੰਗਲੇ ਪੰਜਾਬ ਵੱਲ।

ਨਸ਼ਿਆਂ ਵਿਰੁੱਧ ਜਾਗਰੂਕਤਾ ਅਤੇ ਨੌਜ਼ਵਾਨਾਂ ਦਾ ਖੇਡਾਂ ਵੱਲ ਰੁਝਾਣ, ਇੱਕ ਕਦਮ ਰੰਗਲੇ ਪੰਜਾਬ ਵੱਲ।

ਨਸ਼ਿਆਂ ਵਿਰੁੱਧ ਜਾਗਰੂਕਤਾ ਅਤੇ ਨੌਜ਼ਵਾਨਾਂ ਦਾ ਖੇਡਾਂ ਵੱਲ ਰੁਝਾਣ, ਇੱਕ
ਕਦਮ ਰੰਗਲੇ ਪੰਜਾਬ ਵੱਲ।
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) - ਸ੍ਰੀ ਗੌਰਵ ਯਾਦਵ, ਡੀ.ਜੀ.ਪੀ ਪੰਜਾਬ, ਵੱਲੋਂ ਨਸ਼ੇ ਦੀ ਬੁਰਾਈ ਨੂੰ ਜੜ੍ਹ ਤੋਂ ਖਤਮ ਕਰਨ ਲਈ ਸਪੈਸ਼ਲ ਮੁਹਿੰਮ ਚਲਾਈ ਹੋਈ ਹੈ। ਜਿਸਦੇ ਤਹਿਤ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਬਾਂ ਤੇ ਪੁਲਿਸ ਟੀਮ ਵੱਲੋਂ ਜੋਨ-2, ਸਬ-ਡਵੀਜ਼ਨ ਉੱਤਰੀ ਦੇ ਇਲਾਕਾ ਮੁਸਤਫਾਬਾਦ ਵਿੱਖੇ ਨਸ਼ਿਆਂ ਦੀ ਵਰਤੋਂ ਤੇ ਇਸਦੇ ਮਾੜੇ ਪ੍ਰਭਾਵਾ ਬਾਰੇ ਜਾਗਰੂਕਤਾਂ ਫੈਲਾਉਂਣ ਲਈ ਅਤੇ ਨੌਜ਼ਵਾਨਾਂ ਦਾ ਰੁਝਾਣ ਖੇਡਾਂ ਵੱਲ ਹੋਰ ਵਧਾਉਂਣ ਤੇ ਸਿਹਤਮੰਦ ਸਮਾਜ਼ ਸਿਰਜ਼ਣ ਲਈ ਇੱਕ ਸੈਮੀਨਾਰ ਕਰਵਾਇਆ ਗਿਆ।
ਇਸ ਸੈਮੀਨਾਰ ਵਿੱਚ ਇਲਾਕੇ ਦੇ ਵਸਨੀਕਾਂ, ਮੋਹਤਬਰ ਵਿਅਕਤੀਆਂ, ਸਮਾਜ਼ ਸੇਵੀ ਸੰਸਥਾਂਵਾ ਦੇ ਮੈਬਰਾਨ ਤੋਂ ਇਲਾਵਾਂ ਨੌਜ਼ਵਾਨਾਂ ਨੇ ਵੱਧ ਚੜ੍ਹ ਕੇ ਬੜੇ ਉਤਸਾਹ ਨਾਲ ਭਾਗ ਲਿਆ ਗਿਆ। ਨਸ਼ੇ ਦੀ ਲਾਹਣਤ ਨੂੰ ਜੜ੍ਹ ਤੋਂ ਖਤਮ ਕਰਨ ਲਈ ਅਤੇ ਇਸਦੇ ਮਾੜੇ ਪ੍ਰਭਾਵਾ ਬਾਰੇ ਜਾਗਰੂਕ ਕਰਨ ਲਈ ਹਾਜ਼ਰੀਨ ਨਾਲ ਚਰਚਾ ਕੀਤੀ ਗਈ ਅਤੇ ਇਸ ਮੁੱਦੇ ਨੂੰ ਇਕੱਠੇ ਹੱਲ ਕਰਨ ਲਈ ਉਹਨਾਂ ਦਾ ਸਹਿਯੋਗ ਵੀ ਮੰਗਿਆ ਗਿਆ।
ਇਸ ਸੈਮੀਨਾਰ ਦੌਰਾਨ ਮਨੋਰੋਗੀ ਡਾਕਰਟ ਦੀ ਟੀਮ ਵੱਲੋਂ ਨਸ਼ੇ ਕਾਰਨ ਹੋਣ ਵਾਲੇ ਸਰੀਰੀਕ ਨੁਕਸਾਨ ਬਾਰੇ ਅਤੇ ਨਸ਼ੇ ਦੀ ਲਤ ਨੂੰ ਕਿਵੇ ਛੱਡਿਆ ਜਾ ਸਕਦਾ ਹੈ, ਬਾਰੇ ਵਿਸਥਾਰਪੂਰਵਕ ਸਮਝਾਇਆ ਗਿਆ। ਸਕੂਲੀ ਬੱਚਿਆ ਨੇ ਕਵੀਤਾਵਾਂ/ਸਪੀਚ ਰਾਂਹੀ ਨਸ਼ੇ ਦੀ ਬੁਰਾਈ ਬਾਰੇ ਦੱਸਿਆ ਅਤੇ ਕਲਾਕਾਰਾਂ ਨੇ ਆਪਣੀ ਗਾਇਕੀ ਰਾਂਹੀ ਅਤੇ ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਦੀ ਟੀਮ ਨੇ ਨਾਟਕ ਪੇਸ਼ ਕਰਕੇ ਦੱਸਿਆ ਕਿ ਨਸ਼ੇ ਦਾ ਆਦੀ ਵਿਅਕਤੀ ਕਿਸ ਤਰ੍ਹਾਂ ਨਸ਼ੇ ਦੀ ਪੂਰਤੀ ਲਈ ਆਪਣੀ ਜਿੰਦਗੀ ਅਤੇ ਘਰ/ਪਰਿਵਾਰ ਨੂੰ ਬਰਬਾਦ ਕਰ ਲੈਂਦਾ ਹੈ। ਇਸਦੇ ਨਾਲ ਲੜਕੇ ਅਤੇ ਲੜਕੀਆਂ ਦੇ ਵੱਖ-ਵੱਖ ਰੱਸਾਕੱਸੀ ਆਦਿ ਖੇਡਾਂ ਦੇ ਮੁਕਾਬਲੇ ਵੀ ਕਰਵਾਏ ਗਏ।
 ਇਸਤੋਂ ਇਲਾਵਾ ਨੌਜਵਾਨਾਂ ਦੀ ਰੂਚੀ ਖੇਡਾਂ ਵੱਲ ਵਧਾਉਂਣ ਲਈ ਜੋਨ-1 ਦੀ ਸਬ-ਡਵੀਜ਼ਨ ਦੱਖਣੀ* ਦੇ ਇਲਾਕਾ ਸੰਤ ਭੂਰੀ ਵਾਲੇ ਪਬਲਿਕ ਸਕੂਲ, ਭਾਈ ਮੰਝ ਸਾਹਿਬ ਰੋਡ, ਕੋਟ ਮਿੱਤ ਸਿੰਘ ਵਿੱਖੇ ਫੁੱਟਬਾਲ ਟੂਰਨਾਂਮੈਂਟ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਫੁੱਟਬਾਲ ਦੇ ਖਿਡਾਰੀਆਂ ਨੇ ਭਾਗ ਲਿਆ ਤੇ ਜੇਤੂ ਟੀਮਾਂ ਨੂੰ ਇਨਾਮ ਵੀ ਵੰਡੇ ਗਏ।   
ਸ੍ਰੀ ਸਤਵੀਰ ਸਿੰਘ, ਪੀ.ਪੀ.ਐਸ, ਡੀ.ਸੀ.ਪੀ ਸਥਾਨਿਕ,ਅੰਮ੍ਰਿਤਸਰ ਵੱਲੋਂ ਦੋਨਾਂ ਸਮਾਗਮਾਂ ਵਿੱਚ ਭਾਗ ਲੈਣ ਵਾਲਿਆ ਨੂੰ ਮੋਮੈਨਟੋਂ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਇਨਾਮ ਵੰਡ ਕੇ ਉਹਨਾਂ ਦੀ ਹੌਸਲਾਂ ਅਫ਼ਜ਼ਾਈ ਕੀਤੀ ਗਈ। ਇਸ ਸਮੇਂ ਸ੍ਰੀ ਕਮਲਜੀਤ ਸਿੰਘ, ਪੀ.ਪੀ.ਐਸ, ਏ.ਸੀ.ਪੀ ਸਥਾਨਿਕ,ਅੰਮ੍ਰਿਤਸਰ, ਸ੍ਰੀ ਮਨਿੰਦਰ ਪਾਲ ਸਿੰਘ, ਪੀ.ਪੀ.ਐਸ, ਏ.ਸੀ.ਪੀ ਦੱਖਣੀ,ਅੰਮ੍ਰਿਤਸਰ, ਮੁੱਖ ਅਫ਼ਸਰ ਥਾਣਾ ਸਦਰ ਤੇ ਸੁਲਤਾਨਵਿੰਡ, ਅੰਮ੍ਰਿਤਸਰ ਅਤੇ ਇੰਚਾਂਰਜ਼ ਜਿਲ੍ਹਾ ਸਾਂਝ ਕੇਂਦਰ,ਅੰਮ੍ਰਿਤਸਰ ਹਾਜ਼ਰ ਸਨ।
ਕਮਿਸ਼ਨੇਟਰ ਪੁਲਿਸ,ਅੰਮ੍ਰਿਤਸਰ ਜਿੱਥੇ ਡਰੱਗ ਦੇ ਖਿਲਾਫ਼ ਸਖਤ ਐਕਸ਼ਨ ਲੈਂਦੇ ਹੋਏ ਜ਼ੀਰੋ ਟਾਲਰਸ ਵਰਤਦੇ ਹੋਏ, ਨਸ਼ੀਲੇ ਪਦਾਰਥਾਂ ਦੀ ਵੱਡੇ ਪੱਧਰ ਤੇ ਬ੍ਰਾਮਦੀ ਕਰਕੇ ਨਸ਼ੇ ਦੇ ਸੌਦਾਗਰਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ, ਉਸਦੇ ਨਾਲ ਨਾਲ ਨਸ਼ੇ ਦੀ ਬੁਰਾਈ ਨੂੰ ਸਮਾਜ਼ ਵਿੱਚੋ ਜੜ੍ਹ ਤੋਂ ਖਤਮ ਕਰਨ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਅਜਿਹੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ ਤਾਂ ਜੋ ਲੋਕ ਡਰੱਗ ਦੇ ਮਾੜੇ ਪ੍ਰਭਾਵਾ ਤੋਂ ਪ੍ਰੇਰਿਤ ਹੋ ਕੇ ਨਸ਼ੇ ਦੀ ਲਾਹਨਤ ਤੋਂ ਦੂਰ ਰਹਿਣ। ਇਸਦੇ ਨਾਲ ਅਜਿਹੇ ਵਿਅਕਤੀ ਜੋ ਨਸ਼ੇ ਦੀ ਦਲਦਲ ਵਿੱਚ ਫੱਸ ਚੁੱਕੇ ਹਨ, ਉਹਨਾਂ ਨੂੰ ਪਰਿਵਾਰਾਂ ਦੀ ਮੱਦਦ ਨਾਲ ਨਸ਼ਾਂ ਛੁਡਾਓ ਕੇਂਦਰਾਂ ਵਿੱਚ ਦਾਖਲ ਕਰਵਾਇਆ ਜਾਵੇ।         
ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਨਸ਼ਾਂ ਇੱਕ ਲਾਹਨਤ ਹੈ, ਇਸਨੂੰ ਜੜ੍ਹ ਤੋਂ ਖਤਮ ਕਰਨ ਲਈ ਪੁਲਿਸ ਵੱਲੋਂ ਛੇੜੀ ਗਈ ਜੰਗ ਵਿੱਚ ਸਾਥ ਦੇਵੋਂ, ਜੇਕਰ ਤੁਹਾਡੇ ਇਲਾਕੇ ਵਿੱਚ ਕੋਈ ਨਸ਼ਾ ਵੇਚਦਾ ਹੈ ਤਾਂ ਉਸਦੀ ਸੂਚਨਾਂ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਤੇ ਪੁਲਿਸ ਵੱਲੋਂ ਮਿਲੀ ਸੂਚਨਾਂ ਦੇ ਅਧਾਰ ਤੇ ਤੁਰੰਤ ਐਕਸ਼ਨ ਲਿਆ ਜਾਵੇਗਾ ਅਤੇ ਸੂਚਨਾਂ ਦੇਣ ਵਾਲੇ ਦਾ ਨਾਮ ਪੂਰੀ ਤਰ੍ਹਾ ਗੁਪਤ ਰੱਖਿਆ ਜਾਵੇਗਾ। ਆਉ ਨਸ਼ਿਆਂ ਦੀ ਦੁਰਵਰਤੋਂ ਬਾਰੇ ਜਾਗਰੂਕਤਾਂ ਪੈਦਾ ਕਰਨ ਅਤੇ ਇਸ ਮੁੱਦੇ ਦਾ ਮੁਕਾਬਲਾ ਕਰਨ ਲਈ ਹੱਥ ਮਿਲਾਈਏ।
ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਨਸ਼ਾਖੋਰੀ ਅਤੇ ਨਸ਼ਾਖੋਰੀ ਦੇ ਮੂਲ ਕਾਰਨਾਂ ਨੂੰ ਹੱਲ ਕਰਨ ਲਈ ਕਮਿਊਨਿਟੀ ਨਾਲ ਕੰਮ ਕਰਨ ਲਈ ਹਮੇਸ਼ਾਂ ਵਚਨਬਧ ਹੈ।

Ads on article

Advertise in articles 1

advertising articles 2

Advertise