-->
ਥਾਣਾ ਸਿਵਲ ਲਾਈਨ ਵੱਲੋਂ ਇੱਕ ਨਕਲੀ ਮਹਿਲਾ ਇੰਸਪੈਕਟਰ ਕਾਬੂ।

ਥਾਣਾ ਸਿਵਲ ਲਾਈਨ ਵੱਲੋਂ ਇੱਕ ਨਕਲੀ ਮਹਿਲਾ ਇੰਸਪੈਕਟਰ ਕਾਬੂ।

ਥਾਣਾ ਸਿਵਲ ਲਾਈਨ ਵੱਲੋਂ ਇੱਕ ਨਕਲੀ ਮਹਿਲਾ
ਇੰਸਪੈਕਟਰ ਕਾਬੂ।
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ) - ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਜੀ ਵਲੋ ਕਰਿਮੀਨਲ ਵਿਅਕਤੀਆ ਦੇ ਖਿਲਾਫ ਚਲਾਈ ਗਈ ਮੁਹਿੰਮ ਦੌਰਾਨ ਡਾ ਪ੍ਰਗਿਆ ਜੈ, IPS ਡੀ.ਸੀ.ਪੀ ਸਿਟੀ, ਸ਼੍ਰੀ ਹਰਪ੍ਰੀਤ ਸਿੰਘ ਮੰਡੇਰ PPS ਡੀ.ਸੀ.ਪੀ ਡਿਟੈਕਟਿਵ, ਸ਼੍ਰੀ ਪ੍ਰਭਜੋਤ ਸਿੰਘ ਵਿਰਕ PPS ਏ.ਡੀ.ਸੀ.ਪੀ ਸਿਟੀ-2 ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਤੇ ਸ਼੍ਰੀ ਵਰਿੰਦਰ ਸਿੰਘ ਖੋਸਾ PPS ਏ.ਸੀ.ਪੀ ਨੋਰਥ ਅੰਮ੍ਰਿਤਸਰ ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਜਸਵੀਰ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਈਨਜ ਜਿਲਾ ਅੰਮ੍ਰਿਤਸਰ ਸ਼ਹਿਰ ਦੀ ਟੀਮ ਵਲੋ ਪੰਜਾਬ ਪੁਲਿਸ ਮਹਿਕਮੇ ਦਾ ਜਾਅਲੀ ਸ਼ਨਾਖਤੀ ਕਾਰਡ ਵਰਤੋ ਕਰਕੇ ਪ੍ਰਾਈਵੇਟ ਵਿਅਕਤੀਆ ਨਾਲ ਦੁਰਵਿਹਾਰ ਕਰਨ ਵਾਲੀ ਫਰਜ਼ੀ ਮਹਿਲਾ ਇੰਸਪੈਕਟਰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਐਸ.ਆਈ ਦਲਜੀਤ ਸਿੰਘ ਨੂੰ ਇਤਲਾਹ ਮਿਲੀ ਕਿ ਗਰੈਡ ਹੋਟਲ ਸਾਹਮਨੇ ਕੁਵੀਨਜ ਰੋਡ ਅੰਮ੍ਰਿਤਸਰ ਵਿਖੇ ਇੱਕ ਕਾਰ ਸਵਿਫਟ ਡਿਜਾਈਰ ਦਾ ਐਕਸੀਡੈਂਟ ਹੋਇਆ ਮੋਕਾ ਤੇ ਪਹੁੰਚ ਕਿ ਕਾਰਵਾਈ ਕਰੋ ਤਾਂ BMW ਕਾਰ ਵਿੱਚ ਸਵਾਰ ਲੇਡੀ ਕਾਰ ਵਿੱਚੋ ਬਾਹਰ ਨਿਕਲ ਕਿ ਜਿਸ ਨੇ ਮੈਨੂੰ ਆਪਣਾ ਨਾਮ ਇੰਸ ਰਮਨਦੀਪ ਕੌਰ ਰੰਧਾਵਾ ਪੰਜਾਬ ਪੁਲਿਸ ਦੱਸਿਆ ਤੇ ਕਿਹਾ ਕਿ ਮੈ SSP ਸਹਿਬ ਅੰਮ੍ਰਿਤਸਰ ਦਿਹਾਤੀ ਨਾਲ ਰੀਡਰ ਤਾਇਨਾਤ ਹਾਂ। ਜੋ ਮੈਨੂੰ ਬਾਰ ਬਾਰ ਕਹਿ ਰਹੀ ਸੀ ਕਿ ਐਕਸੀਡੈਂਟ ਦੌਰਾਨ ਕਾਰ BMW ਦਾ ਖੱਬੀ ਸਾਈਡ ਵਾਲੀ ਲਾਈਟ ਦਾ ਸ਼ੀਸ਼ਾ ਟੁੱਟਾ ਹੈ। ਇਸ ਦਾ ਮੁਆਵਜਾ ਦਿਵਾਉ ਜੋ ਦੋਵਾ ਧਿਰਾਂ ਦੀ ਮੌਕਾ ਤੇ ਕੋਈ ਗੱਲ ਨੇਪਰੇ ਨਾ ਚੜਦੀ ਵੇਖ, ਦੋਵੇਂ ਕਾਰਾ ਸਮੇਤ ਡਰਾਇਵਰਾਂ ਨੂੰ ਥਾਣਾ ਲੈ ਆਇਆ। BMW ਕਾਰ ਵਿੱਚ ਸਵਾਰ ਲੇਡੀ ਜਿਸਨੇ ਆਪਣਾ ਨਾਮ ਇੰਸਪੈਕਟਰ ਰਮਨਦੀਪ ਰੰਧਾਵਾ ਨੰਬਰ 381/ASR-R ਦੱਸਿਆ ਉਕਤ ਲੇਡੀ ਪੁਲਿਸ ਮੁਲਾਜਮ ਨਹੀ ਸੀ ਲੱਗ ਰਹੀ। ਜਿਸ ਬਾਰੇ SSP ਸਹਿਬ ਅੰਮ੍ਰਿਤਸਰ ਦਿਹਾਤੀ ਦੇ ਰੀਡਰ ਅਤੇ OASI ਬਰਾਚ ਅੰਮ੍ਰਿਤਸਰ ਦਿਹਾਤੀ ਤੋ ਪਤਾ ਕੀਤਾ ਗਿਆ ਤਾ ਰੀਡਰ SSP ਸਹਿਬ ਅੰਮ੍ਰਿਤਸਰ ਦਿਹਾਤੀ ਅਤੇ OASI ਬਰਾਚ ਅੰਮ੍ਰਿਤਸਰ ਦਿਹਾਤੀ ਨੇ ਕਿਹਾ ਕਿ ਇਸ ਨਾਮ ਦੀ ਕੋਈ ਵੀ ਲੜਕੀ ਸਾਡੇ ਰੀਡਰ ਸਟਾਫ ਜਾਂ ਜਿਲੇ ਵਿੱਚ ਤਾਇਨਾਤ ਨਹੀ ਹੈ। ਜਿਸਤੇ ਮੁੱਕਦਮਾ ਨੰਬਰ 38 ਥਾਣਾ ਸਿਵਲ ਲਾਈਨਜ, ਅੰਮ੍ਰਿਤਸਰ ਦਰਜ ਰਜਿਸਟਰ ਕੀਤਾ ਗਿਆ।

Ads on article

Advertise in articles 1

advertising articles 2

Advertise