-->
ਆਪ ਐਮ ਪੀ ਸੁਸ਼ੀਲ ਰਿੰਕੂ ਤੇ ਐਮ.ਐਲ.ਏ ਸ਼ੀਤਲ ਅੰਗੂਰਾਲ ਭਾਜਪਾ ’ਚ ਹੋਏ ਸ਼ਾਮਲ

ਆਪ ਐਮ ਪੀ ਸੁਸ਼ੀਲ ਰਿੰਕੂ ਤੇ ਐਮ.ਐਲ.ਏ ਸ਼ੀਤਲ ਅੰਗੂਰਾਲ ਭਾਜਪਾ ’ਚ ਹੋਏ ਸ਼ਾਮਲ

ਐਮ ਪੀ ਸੁਸ਼ੀਲ ਰਿੰਕੂ ਤੇ ਐਮ.ਐਲ.ਏ ਸ਼ੀਤਲ ਅੰਗੂਰਾਲ ਭਾਜਪਾ ’ਚ ਹੋਏ
ਸ਼ਾਮਲ
ਚੰਡੀਗੜ੍ਹ, 27 ਮਾਰਚ (ਬਿਊਰੋ, ਸੁਖਬੀਰ ਸਿੰਘ) - ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਐਮ ਪੀ ਸੁਸ਼ੀਲ ਰਿੰਕੂ ਤੇ ਐਮ ਐਲ ਏ ਸ਼ੀਤਲ ਅੰਗੂਰਾਲ ਅੱਜ ਭਾਜਪਾ ਵਿਚ ਸ਼ਾਮਲ ਹੋ ਗਏ। ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਦੋਹਰਾ ਝਟਕਾ ਲੱਗਿਆ ਹੈ। ਪਾਰਟੀ ਦੇ ਜਲੰਧਰ ਲੋਕ ਸਭਾ ਹਲਕੇ ਤੋਂ ਸੰਸਦ ਸੁਸ਼ੀਲ ਰਿੰਕੂ ਅਤੇ ਜਲੰਧਰ ਵੈਸਟ ਤੋਂ ਵਿਧਾਇਕ ਸ਼ੀਤਲ ਅੰਗਰਾਲ ਨੇ ਭਾਜਪਾ ਵਿੱਚ ਸ਼ਮੂਲੀਅਤ ਕਰ ਲਈ ਹੈ । ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਖਿਲਾਫ ਸੰਘਰਸ਼ ਕਰਨ ਦੀ ਰਣਨੀਤੀ ਬਣਾ ਰਹੇ ਹਨ ਪ੍ਰੰਤੂ ਦੂਜੇ ਪਾਸੇ ਪੰਜਾਬ 'ਚ ਉਹਨਾਂ ਦੀ ਸਿਆਸੀ ਗਾਨੀ ਦੇ ਮਣਕੇ ਖਿੰਡਦੇ ਜਾ ਰਹੇ ਹਨ। ਸੱਤਾਧਾਰੀ ਪਾਰਟੀ ਦੇ ਮੌਜੂਦਾ ਐਮਪੀ ਅਤੇ ਐਮਐਲਏ ਦਾ ਪਾਰਟੀ ਛੱਡ ਕੇ ਵਿਰੋਧੀ ਪਾਰਟੀ ਵਿੱਚ ਸ਼ਾਮਿਲ ਹੋ ਜਾਣ ਦੇ ਕਾਰਨ ਆਮ ਆਦਮੀ ਪਾਰਟੀ ਪੰਜਾਬ 'ਚ ਯਕੀਨਨ ਬੈਕ ਫੁੱਟ 'ਤੇ ਰਹੇਗੀ ਭਾਵੇਂ ਕਿ ਆਪ ਦੇ ਬੁਲਾਰਿਆਂ ਵੱਲੋਂ ਇਸ ਸਿਆਸੀ ਉਥਲ ਪੁਥਲ ਦੀ ਲਿਪਾ ਪੋਚੀ ਕਰਨ ਦਾ ਪੂਰਾ ਯਤਨ ਕੀਤਾ ਜਾਵੇਗਾ ਪ੍ਰੰਤੂ ਸੱਚਾਈ ਇਹੀ ਹੈ ਕਿ ਭਾਜਪਾ ਆਮ ਆਦਮੀ ਪਾਰਟੀ ਦੇ ਸਿਆਸੀ ਕਿਲੇ 'ਚ ਸੰਨ੍ਹ ਲਾਉਣ ਵਿੱਚ ਕਾਮਯਾਬ ਰਹੀ ਹੈ। ਆਮ ਆਦਮੀ ਪਾਰਟੀ ਨੇ ਸੁਸ਼ੀਲ ਰਿੰਕੂ ਨੂੰ ਕਾਂਗਰਸ ਵਿੱਚੋਂ ਲਿਆ ਕੇ ਜਲੰਧਰ ਦੀ ਜ਼ਿਮਨੀ ਚੋਣ ਲੜਾਈ ਅਤੇ ਇਸ ਚੋਣ ਵਿੱਚ ਰਿੰਕੂ ਨੇ ਸ਼ਾਨਦਾਰ ਜਿੱਤ ਵੀ ਪ੍ਰਾਪਤ ਕੀਤੀ, ਪਰ ਇਹ ਆਮ ਆਦਮੀ ਪਾਰਟੀ ਨਾਲ ਜੱਗੋਂਤੇਰਵੀਂ ਹੋ ਗਈ ਕਿ ਲੋਕ ਸਭਾ ਦੀਆਂ ਆਮ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਐਲਾਨੇ ਅੱਠ ਉਮੀਦਵਾਰਾਂ ਵਿੱਚ ਸੁਸ਼ੀਲ ਕੁਮਾਰ ਰਿੰਕੂ ਦਾ ਨਾਮ ਸਭ ਤੋਂ ਪਹਿਲਾਂ ਐਲਾਨ ਦਿੱਤਾ ਗਿਆ ਸੀ ਇਸ ਦੇ ਬਾਵਜੂਦ ਵੀ ਰਿੰਕੂ ਨੇ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਦਿੱਤਾ। ਦੂਜੇ ਪਾਸੇ ਸ਼ੀਤਲ ਅੰਗਰਾਲ ਨੇ ਦੋ ਸਾਲਾਂ ਬਾਅਦ ਭਾਜਪਾ 'ਚ ਘਰ ਵਾਪਸੀ ਕੀਤੀ ਹੈ। ਦੱਸ ਦੇਈਏ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਸ਼ੀਤਲ ਨੇ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਅਤੇ ਆਪ ਨੇ ਉਹਨਾਂ ਨੂੰ ਜਲੰਧਰ ਵੈਸਟ ਤੋਂ ਟਿਕਟ ਦਿੱਤੀ ਅਤੇ ਉਹਨਾਂ ਨੇ ਜਿੱਤ ਵੀ ਪ੍ਰਾਪਤ ਕੀਤੀ ਸੀ ਪ੍ਰੰਤੂ ਹੁਣ ਅਚਾਨਕ ਹੀ ਸ਼ੀਤਲ ਅੰਗਰਾਲ ਨੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ 'ਚ ਘਰ ਵਾਪਸੀ ਕਰ ਲਈ ਹੈ।

Ads on article

Advertise in articles 1

advertising articles 2

Advertise