-->
ਠੇਕੇਦਾਰ ਮੋਹਨ ਸਿੰਘ ਵੱਲੋਂ ਏ.ਸੀ.ਪੀ ਕ੍ਰਾਇਮ ਕੁਲਦੀਪ ਸਿੰਘ ਦਾ ਸਨਮਾਨ

ਠੇਕੇਦਾਰ ਮੋਹਨ ਸਿੰਘ ਵੱਲੋਂ ਏ.ਸੀ.ਪੀ ਕ੍ਰਾਇਮ ਕੁਲਦੀਪ ਸਿੰਘ ਦਾ ਸਨਮਾਨ

ਠੇਕੇਦਾਰ ਮੋਹਨ ਸਿੰਘ ਵੱਲੋਂ ਏ.ਸੀ.ਪੀ ਕ੍ਰਾਇਮ ਕੁਲਦੀਪ ਸਿੰਘ ਦਾ
ਸਨਮਾਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ) - ਅੱਜ ਸਥਾਨਕ ਕੋਟ ਘਨੱਈਆ ਲਾਲ ਸੁਲਤਾਨਵਿੰਡ ਰੋਡ ਵਿਖੇ ਅੰਮ੍ਰਿਤਸਰ ਦੇ ਉਘੇ ਸਮਾਜ ਸੇਵਕ ਠੇਕੇਦਾਰ ਮੋਹਨ ਸਿੰਘ ਵੱਲੋਂ ਏ.ਸੀ.ਪੀ ਕ੍ਰਾਇਮ ਕੁਲਦੀਪ ਸਿੰਘ ਨੂੰ ਵਧੀਆ ਸੇਵਾਵਾਂ ਦੇਣ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਠੇਕੇਦਾਰ ਮੋਹਨ ਸਿੰਘ ਨੇ ਕਿਹਾ ਕਿ ਸਾਨੂੰ ਕੁਲਦੀਪ ਸਿੰਘ ਵਰਗੇ ਜਾਂਬਾਜ ਅਫਸਰਾਂ ‘ਤੇ ਬਹੁਤ ਮਾਣ ਹੈ ਜਿਹੜੇ ਅਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਂਦੇ ਹਨ।ਉਨ੍ਹਾ ਕਿਹਾ ਕਿ ਸਮਾਜ ਸੇਵੀਂ ਸੰਸਥਾਵਾਂ ਨੂੰ ਅਜਿਹੇ ਅਫਸਰਾਂ ਨੂੰ ਉਨ੍ਹਾਂ ਦਾ ਬਣਦਾ ਮਾਨ ਸਨਮਾਨ ਜ਼ਰੂਰ ਦੇਣਾ ਚਾਹੀਦਾ ਹੈ।ਇਸ ਮੌਕੇ ਏ.ਸੀ.ਪੀ ਕੁਲਦੀਪ ਸਿੰਘ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੁਲਿਸ ਅਤੇ ਪਬਲਿਕ ਵਿਚਲੀ ਦੂਰੀ ਨੂੰ ਖਤਮ ਕਰਨ ਲਈ ਪੁਲਿਸ ਪਬਲਿਕ ਬੈਠਕਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸਮਾਜ ਵਿਚੋਂ ਨਸ਼ਿਆਂ ਅਤੇ ਜ਼ੁਰਮ ਦੇ ਖਾਤਮੇ ਲਈ ਲੋਕ ਸਮਾਜ ਵਿਰੋਧੀ ਅਨਸਰਾਂ ਦੀ ਭਿਣਕ ਪੈਣ ‘ਤੇ ਪੁਲਿਸ ਨੂੰ ਸੂਚਨਾ ਜ਼ਰੂਰ ਦੇਣ.ਇਸ ਮੌਕੇ ਆਰਟਿਸਟ ਰਾਜਪਾਲ ਸੁਲਤਾਨ,ਫਿਲਮੀ ਕਲਾਕਾਰ ਅਰਵਿੰਦਰ ਭੱਟੀ,ਮਨਪ੍ਰੀਤ ਸਿੰਘ ਮਨੀ ਸੇਠੀ,ਰਵਜੋਤ ਸਿੰਘ,ਮਹਿਕਪ੍ਰੀਤ ਸਿੰਘ ਆਦਿ ਹਾਜ਼ਰ ਸਨ।

Ads on article

Advertise in articles 1

advertising articles 2

Advertise