-->
ਹਾਕੀ ਜਗਤ ਨੂੰ ਪਿਆ ਵੱਡਾ ਘਾਟਾ ਕੌਮਾਂਤਰੀ ਖਿਡਾਰੀ ਹਰਚਰਨ ਸਿੰਘ ਸੰਧੂ ਦਾ ਦੇਹਾਂਤ

ਹਾਕੀ ਜਗਤ ਨੂੰ ਪਿਆ ਵੱਡਾ ਘਾਟਾ ਕੌਮਾਂਤਰੀ ਖਿਡਾਰੀ ਹਰਚਰਨ ਸਿੰਘ ਸੰਧੂ ਦਾ ਦੇਹਾਂਤ

ਹਾਕੀ ਜਗਤ ਨੂੰ ਪਿਆ ਵੱਡਾ ਘਾਟਾ ਕੌਮਾਂਤਰੀ ਖਿਡਾਰੀ ਹਰਚਰਨ ਸਿੰਘ
ਸੰਧੂ ਦਾ ਦੇਹਾਂਤ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ) - ਹਾਕੀ ਦੇ ਨਾਮਵਰ ਕੋਂਮਾਤਰੀ ਖਿਡਾਰੀ ਸਰਦਾਰ ਹਰਚਰਨ ਸਿੰਘ ਸੰਧੂ ਕਾਲਾ ਘਨੁਪੁਰ ਦੀ ਮੌਤ ਨਾਲ ਪੂਰੇ ਹਾਕੀ ਜਗਤ ਨੂੰ ਘਾਟਾ ਪਿਆ ਹੈ ਜਿਸ ਨੂੰ ਕਦੇ ਵੀ ਪੂਰਿਆ ਨਹੀਂ ਜਾ ਸਕਦਾ ਇਹ ਪ੍ਰਗਟਾਵਾ ਹਾਕੀ ਓਲੰਪੀਅਨ ਸ੍ਰੀ ਬਲਵਿੰਦਰ ਸ਼ਮੀ ਨੇ ਕਰਦਿਆਂ ਦੱਸਿਆ ਕਿ ਸਰਦਾਰ ਹਰਚਰਨ ਸਿੰਘ ਸੰਧੂ ਜਿਨਾਂ ਨੂੰ ਟੋਨੀ ਸਰਪੰਚ ਕਰਕੇ ਵੀ ਜਾਣਿਆ ਜਾਂਦਾ ਹੈ ਆਪਣੇ ਇਲਾਕੇ ਕਾਲਾ ਘਨੂਪੁਰ ਵਿਖੇ ਬੀਤੇ 22 ਮਾਰਚ ਨੂੰ ਸੰਸਾਰ ਨੂੰ ਅਲਵਿਦਾ ਕਹਿ ਕੇ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਹਨਾਂ ਦੇ ਗ੍ਰਹਿ ਪਿੰਡ ਕਾਲਾ ਘਣੁਪੁਰ ਵਿਖੇ 31 ਮਾਰਚ 2024 ਦਿਨ ਐਤਵਾਰ ਨੂੰ ਪੇਣ ਉਪਰੰਤ ਅੰਤਿਮ ਅਰਦਾਸ ਗੁਰਦੁਆਰਾ ਛੇਵੀਂ ਪਾਤਸ਼ਾਹੀ ਏ ਬੀ ਬਲਾਕ ਰਣਜੀਤ ਐਵਨਿਊ ਵਿਖੇ ਸਮਾਂ ਇੱਕ ਤੋਂ ਦੋ ਦੁਪਹਿਰ ਵੇਲੇ ਹੋਵੇਗੀ ਇਸ ਮੌਕੇ ਡਾਕਟਰ ਅਵਤਾਰ ਸਿੰਘ ਅਮਨਦੀਪ ਹਸਪਤਾਲ ਡਾਕਟਰ ਰਵੀ ਮਹਾਜਨ ਸੀਨੀਅਰ ਪੁਲਿਸ ਅਧਿਕਾਰੀ ਸੁਖਮਿੰਦਰ ਸਿੰਘ ਮਾਨ ਡਾਕਟਰ ਸਾਹਿਲ ਸੰਧੂ ਸਪਰਿੰਗ ਡੇਲ ਸਕੂਲ ਸਰਦਾਰ ਨਿਰਮਲ ਸਿੰਘ ਜਸਵੰਤ ਸਿੰਘ ਮੇਜਰ ਸਿੰਘ ਧਾਲੀਵਾਲ ਸੁਖਜੀਤ ਕੌਰ ਸ਼ਮੀ ਬਖਸ਼ੀਸ਼ ਸਿੰਘ ਜਗਰੂਪ ਸਿੰਘ ਕਾਬਲ ਸਿੰਘ ਲਾਲੀ ਔਲਖ ਆਦਿ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਸ਼ੋਕ ਜਾਹਿਰ ਕੀਤਾ ਗਿਆ।

Ads on article

Advertise in articles 1

advertising articles 2

Advertise