-->
ਭਾਈ ਮੰਝ ਸਾਹਿਬ ਰੋਡ 'ਖਾਲਸਾ ਐਵੀਨਿਊ ਕਲੋਨੀ' ਵਿਖੇ ਸੜਕ ਬਣਾਉਣ ਦਾ ਕੀਤਾ ਉਦਘਾਟਨ

ਭਾਈ ਮੰਝ ਸਾਹਿਬ ਰੋਡ 'ਖਾਲਸਾ ਐਵੀਨਿਊ ਕਲੋਨੀ' ਵਿਖੇ ਸੜਕ ਬਣਾਉਣ ਦਾ ਕੀਤਾ ਉਦਘਾਟਨ

ਭਾਈ ਮੰਝ ਸਾਹਿਬ ਰੋਡ 'ਖਾਲਸਾ ਐਵੀਨਿਊ ਕਲੋਨੀ' ਵਿਖੇ ਸੜਕ
ਬਣਾਉਣ ਦਾ ਕੀਤਾ ਉਦਘਾਟਨ 
'ਰਹਿੰਦੀਆਂ ਛੋਟੀਆਂ ਗਲੀਆਂ ਵੀ ਜਲਦ ਮੁਕੰਮਲ ਕਰਵਾਈਆਂ ਜਾਣ'-ਖਾਲਸਾ
ਅੰਮ੍ਰਿਤਸਰ, 27 ਮਾਰਚ  (ਸੁਖਬੀਰ ਸਿੰਘ) - ਭਾਈ ਮੰਝ ਸਾਹਿਬ ਰੋਡ ਖਾਲਸਾ ਐਵੀਨਿਊ ਕਲੋਨੀ ਵਿਖੇ ਪਿਛਲੇ ਲੰਬੇ ਸਮੇਂ ਤੋਂ ਇਲਾਕਾ ਨਿਵਾਸੀਆਂ ਨੂੰ ਕੱਚਾ ਰਸਤਾ ਹੋਣ ਕਰਕੇ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜੋ ਅੱਜ ਹਲਕਾ ਦੱਖਣੀ ਦੇ ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਝਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੜਕ ਬਨਾਉਣ ਦੀ ਸ਼ੁਰੂਆਤ ਸੀਨੀਅਰ ਆਪ ਆਗੂ ਸ਼ਮਸ਼ੇਰ ਸਿੰਘ ਖੰਡਿਆਂ ਵਾਲੇ ਅਤੇ "ਕਲੋਨੀ ਪ੍ਰਧਾਨ ਭਾਈ ਅਵਤਾਰ ਸਿੰਘ ਖਾਲਸਾ" ਵੱਲੋਂ ਸਾਂਝੇ ਤੌਰ ਤੇ ਕੀਤੀ ਗਈ। ਇਸ ਮੌਕੇ ਭਾਈ ਅਵਤਾਰ ਸਿੰਘ ਖਾਲਸਾ ਨੇ ਦੱਸਿਆ ਕਿ ਕਲੋਨੀ ਦੇ ਚਾਰ ਚੁਫੇਰੇ ਸਾਰੇ ਰਸਤੇ ਅਤੇ ਗਲੀਆਂ ਕੱਚੀਆਂ ਹੋਣ ਕਾਰਨ ਇਲਾਕਾ ਨਿਵਾਸੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜੋ ਅੱਜ ਅਸੀਂ ਸਮੂਹ ਕਲੋਨੀ ਨਿਵਾਸੀ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਹੋਣ ਤੇ ਹਲਕਾ ਦੱਖਣੀ ਦੇ ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਝਰ ਅਤੇ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਸਭ ਤੋਂ ਵੱਡੀ ਮੁਸ਼ਕਿਲ ਦਾ ਹੱਲ ਕਰਵਾਉਂਦੇ ਹੋਏ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਹੈ ਅਤੇ ਅਪੀਲ ਕਰਦੇ ਹਾਂ ਕਿ ਮੇਨ ਰਸਤੇ ਬਣਾਉਣ ਦੇ ਨਾਲ-ਨਾਲ ਛੋਟੀਆਂ ਗਲੀਆਂ ਚ ਵੀ ਲਾਕ ਟਾਇਲ ਲਗਵਾਉਣ ਦਾ ਕੰਮ ਵੀ ਜਲਦ ਸ਼ੁਰੂ ਕਰਵਾਇਆ ਜਾਵੇ। ਗੱਲਬਾਤ ਕਰਦੇ ਹੋਏ ਆਪ ਆਗੂ ਸ਼ਮਸ਼ੇਰ ਸਿੰਘ ਖੰਡਿਆਂ ਵਾਲਿਆਂ ਨੇ ਕਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਹਲਕਾ ਦੱਖਣੀ ਦੇ ਵਿੱਚ ਰੋਜ਼ਾਨਾ ਹੀ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਜਾ ਰਹੇ ਹਨ ਤੇ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਪ ਸਰਕਾਰ ਵੱਲੋਂ ਪੰਜਾਬ ਦੇ ਵਿਕਾਸ ਕਾਰਜ ਕਰਵਾਉਣ ਲਈ ਕਿਸੇ ਤਰ੍ਹਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਬਿਨਾਂ ਭੇਦਭਾਵ ਇਲਾਕੇ ਚ ਵੱਡੀ ਪੱਧਰ ਤੇ ਵਿਕਾਸ ਕਰਵਾਏ ਜਾ ਰਹੇ ਹਨ। ਇਸ ਮੌਕੇ ਬਾਬਾ ਮਸ਼ਿੰਦਰ ਸਿੰਘ, ਬਾਬਾ ਨਿਰਮਲ ਸਿੰਘ, ਭੁਪਿੰਦਰ ਸਿੰਘ ਵੇਰਕੇ ਵਾਲੇ, ਰਮਨਦੀਪ ਸਿੰਘ, ਹਰਮਨਜੀਤ ਸਿੰਘ , ਗੁਰਜੀਤ ਸਿੰਘ ਭੁੱਲਰ, ਮਨੋਹਰ ਸਿੰਘ, ਜਗਦੀਪ ਸਿੰਘ, ਜਸਬੀਰ ਸਿੰਘ, ਵੈਦ ਸੁਰਿੰਦਰ ਸਿੰਘ ਸੋਨੂ, ਬੀਬੀ ਮਨਜੀਤ ਕੌਰ, ਸੁਖਬੀਰ ਕੌਰ, ਬੀਬੀ ਜਸਵਿੰਦਰ ਕੌਰ ਭੋਲੀ, ਆਦਿ ਇਲਾਕਾ ਨਿਵਾਸੀ ਹਾਜ਼ਰ ਸਨ।

Ads on article

Advertise in articles 1

advertising articles 2

Advertise