-->
ਭਗਵਾਨ ਰਾਮ ਲੱਲਾ ਜੀ ਦੇ ਦਰਸ਼ਨਾਂ ਲਈ ਦੂਸਰੀ ਰੇਲ ਗੱਡੀ ਹੋਈ ਰਵਾਨਾ

ਭਗਵਾਨ ਰਾਮ ਲੱਲਾ ਜੀ ਦੇ ਦਰਸ਼ਨਾਂ ਲਈ ਦੂਸਰੀ ਰੇਲ ਗੱਡੀ ਹੋਈ ਰਵਾਨਾ

ਭਗਵਾਨ ਰਾਮ ਲੱਲਾ ਜੀ ਦੇ ਦਰਸ਼ਨਾਂ ਲਈ ਦੂਸਰੀ ਰੇਲ ਗੱਡੀ ਹੋਈ
ਰਵਾਨਾ
ਅੰਮ੍ਰਿਤਸਰ, 7 ਮਾਰਚ (ਸੁਖਬੀਰ ਸਿੰਘ) - ਭਾਰਤ ਦੇਸ਼ ਵਿੱਚ ਇਸ ਵੇਲੇ ਰਾਮ ਨਾਮ ਦੀ ਲਹਿਰ ਪੂਰੇ ਜੋਰਾਂ ਨਾਲ ਚੱਲ ਰਹੀ ਹੈ। ਦੇਸ਼ ਦੇ ਹਰ ਕੋਨੇ ਤੋਂ ਲੋਕ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜਨਮ ਸਥਾਨ ਅਯੁੱਧਿਆ ਵਿਖੇ ਦਰਸ਼ਨ ਕਰਨ ਲਈ ਪਹੁੰਚ ਰਹੇ ਹਨ ਰੋਜ਼ਾਨਾ ਹਜ਼ਾਰਾਂ ਹੀ ਗਿਣਤੀ ਵਿੱਚ ਲੋਕ ਭਗਵਾਨ ਰਾਮ ਜੀ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਸੁਭਾਗਾ ਪ੍ਰਾਪਤ ਕਰ ਰਹੇ ਹਨ ਔਰ ਨਾਲ ਹੀ ਜਿੱਥੇ ਲੋਕ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਗੁਣਗਾਨ ਕਰ ਰਹੇ ਹਨ ਉੱਥੇ ਹੀ ਦੇਸ਼ ਵਿਦੇਸ਼ ਤੋਂ ਆਈਆਂ ਹੋਈਆਂ ਸੰਗਤਾਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਵੀ ਖਾਸ ਤੌਰ ਤੇ ਧੰਨਵਾਦ ਕਰ ਰਹੀਆਂ ਹਨ ਕਿ ਉਹਨਾਂ ਦੇ ਯੋਗ ਉਪਰਾਲੇ ਸਦਕਾ ਅੱਜ ਸਭ ਸੰਗਤਾਂ ਨੂੰ ਭਗਵਾਨ ਸ੍ਰੀ ਰਾਮ ਲਲਾ ਜੀ ਦੇ ਜਨਮ ਸਥਾਨ ਦੇ ਦਰਸ਼ਨ ਕਰਨ ਦਾ ਸੁਭਾਗ ਜਿਹੜਾ ਪ੍ਰਾਪਤ ਹੋਇਆ ਪੂਰੀ ਦੁਨੀਆਂ ਵਿੱਚ ਇਸ ਵੇਲੇ ਭਗਵਾਨ ਰਾਮ ਜੀ ਦੇ ਨਾਮ ਦੀ ਲਹਿਰ ਹੈ ਚੱਲ ਰਹੀ ਹੈ ਲੋਕ ਬਹੁਤ ਹੀ ਦੂਰੋਂ ਦੂਰੋਂ ਦਰਸ਼ਨ ਕਰਨ ਆ ਰਹੇ ਹਨ ਦੇਸ਼ ਦੇ ਹਰ ਕੋਨੇ ਤੋਂ ਲੋਕ ਆਪਣੀਆਂ ਕਾਰਾਂ ਰਾਹੀਂ ਆਪਣੇ ਸਾਧਨਾਂ ਰਾਹੀਂ ਦਰਸ਼ਨ ਕਰਨ ਆ ਰਹੇ ਹਨ ਔਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵੱਲੋਂ ਖਾਸ ਤੌਰ ਤੇ ਕਈ ਰੇਲ ਗੱਡੀਆਂ ਅਯੋਧਿਆ ਵਿਖੇ ਦਰਸ਼ਨ ਕਰਨ ਲਈ ਰਵਾਨਾ ਕੀਤੀਆਂ ਜਾ ਰਹੀਆਂ ਹਨ ਉਸੇ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਅੱਜ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੋਂ ਇੱਕ ਖਾਸ ਗੱਡੀ ਭਗਵਾਨ ਸ਼੍ਰੀ ਰਾਮ ਲਲਾ ਜੀ ਦੇ ਦਰਸ਼ਨ ਕਰਨ ਲਈ ਅਯੋਧਿਆ ਨੂੰ ਰਵਾਨਾ ਕੀਤੀ ਗਈ ਅੱਜ ਇਸ ਗੱਡੀ ਨੂੰ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਕਨਵੀਨਰ ਸ੍ਰੀ ਰਾਜਵੀਰ ਸ਼ਰਮਾ ਜੀ, ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਮਨਦੀਪ ਸਿੰਘ ਮੰਨਾ ਅਤੇ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਪ੍ਰਭਾਰੀ ਹਰਜਿੰਦਰ ਸਿੰਘ ਰਾਜਾ ਨੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੋਂ ਸੰਗਤਾਂ ਦੇ ਜੈਕਾਰਿਆਂ ਦੀ ਗੂੰਜ ਵਿੱਚ ਰਵਾਨਾ ਕੀਤਾ ਇਸ ਮੌਕੇ ਭਗਵਾਨ ਸ੍ਰੀ ਰਾਮ ਲੱਲਾ ਜੀ ਦੇ ਦਰਸ਼ਨ ਕਰਨ ਜਾਣ ਵਾਲੀਆਂ ਸੰਗਤਾਂ ਨੇ ਜਿਥੇ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਗੁਣਗਾਨ ਕੀਤਾ ਓਥੇ ਨਾਲ ਹੀ ਸੰਗਤਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਵੀ ਖਾਸ ਤੌਰ ਉੱਤੇ ਧੰਨਵਾਦ ਕੀਤਾ ਕਿ ਮੋਦੀ ਜੀ ਦੇ ਕਰਕੇ ਹੀ ਅੱਜ ਸਾਨੂੰ ਭਗਵਾਨ ਸ੍ਰੀ ਰਾਮ ਲੱਲਾ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲਾ ਭਾਜਪਾ ਦੇ ਵਾਈਸ ਪ੍ਰਧਾਨ ਸ੍ਰੀ ਚੰਦਰ ਸ਼ੇਖਰ,ਮਾਨਵ ਤਨੇਜਾ,ਪੱਪੂ ਮਹਾਜਨ, ਓਬੀਸੀ ਮੋਰਚਾ ਮੰਡਲ ਪ੍ਰਧਾਨ ਗੋਬਿੰਦ ਨਗਰ ਸੁਖਵਿੰਦਰ ਸਿੰਘ ਬਾਊ, ਮੰਡਲ ਪ੍ਰਧਾਨ ਲਖਬੀਰ ਸਿੰਘ,ਮੰਡਲ ਪ੍ਰਧਾਨ ਰਾਜ ਕੁਮਾਰ ,ਅਨੁਜ ਭੰਡਾਰੀ ਆਦਿ ਹਾਜ਼ਿਰ ਸਨ।

Ads on article

Advertise in articles 1

advertising articles 2

Advertise