-->
ਥਾਣਾ ਸਿਵਲ ਲਾਈਨ, ਵੱਲੋਂ ਸਨੈਚਿੰਗ ਕਰਨ ਵਾਲਾ 01 ਕਾਬੂ ।

ਥਾਣਾ ਸਿਵਲ ਲਾਈਨ, ਵੱਲੋਂ ਸਨੈਚਿੰਗ ਕਰਨ ਵਾਲਾ 01 ਕਾਬੂ ।

ਥਾਣਾ ਸਿਵਲ ਲਾਈਨ, ਵੱਲੋਂ ਸਨੈਚਿੰਗ ਕਰਨ
ਵਾਲਾ 01 ਕਾਬੂ।
ਅੰਮ੍ਰਿਤਸਰ, 16 ਅਪ੍ਰੈਲ 2024 (ਸੁਖਬੀਰ ਸਿੰਘ) -  ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਜੀ, ਦੀਆਂ ਹਦਾਇਤਾਂ ਤੇ ਸ਼੍ਰੀ ਹਰਪ੍ਰੀਤ ਸਿੰਘ ਮੰਡੇਰ PPS, ਡੀ.ਸੀ.ਪੀ ਡਿਟੈਕਟਿਵ ਅਤੇ ਸ਼੍ਰੀ ਪ੍ਰਭਜੋਤ ਸਿੰਘ ਵਿਰਕ PPS ਏ.ਡੀ.ਸੀ.ਪੀ ਸਿਟੀ-2 ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਤੇ ਸ਼੍ਰੀ ਵਰਿੰਦਰ ਸਿੰਘ ਖੋਸਾ PPS, ਏ.ਸੀ.ਪੀ ਨੋਰਥ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਜਸਵੀਰ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਈਨਜ਼, ਅੰਮ੍ਰਿਤਸਰ ਦੀ ਪੁਲਿਸ ਟੀਮ ਐਸ.ਆਈ ਬਲਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵਲੋ ਇੱਕ ਝਪਟਮਾਰ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। 
  ਨੀਲਮ ਵਾਸੀ ਜਿਲਾ ਤਰਨ-ਤਾਰਨ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਉਹ,ਕਸਟਮ ਚੌਕ ਤੋਂ ਰਤਨ ਸਿੰਘ ਚੌਕ ਵੱਲ ਨੂੰ ਜਾ ਰਹੀ ਸੀ ਤਾਂ ਜਦੋਂ ਉਹ, ਮਕਬੂਲ ਰੋਡ ਵਿੱਖੇ ਪੁੱਜੀ ਤਾਂ ਇੱਕ ਐਕਟਿਵਾ ਸਵਾਰ ਨੌਜਵਾਨ ਨੇ ਉਸਦੇ ਹੱਥ ਵਿੱਚ ਫੜਿਆ ਚਿੱਟੇ ਰੰਗ ਦਾ ਮੋਮੀ ਲਿਫਾਫਾ ਖੋਹ ਕੇ ਨਿਕਲ ਗਿਆ, ਜੋ ਲਿਫਾਫੇ ਵਿੱਚ ਮੁਦੱਈਆ ਨੀਲਮ ਦਾ ਪਰਸ ਰੰਗ ਕਾਲਾ ਸੀ, ਜਿਸ ਵਿੱਚ ਉਸਦੇ ਦਾਸਖਤਾਵੇਜ਼, ਕੈਸ਼ ਅਤੇ ਇੱਕ ਮੋਬਾਇਲ ਫੋਨ ਸੈਮਸੰਗ ਰੰਗ ਨੀਲਾ ਸੀ। 
  ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਪ੍ਰੋਰੈਸ਼ਨਲ ਪੁਲਿਸਿੰਗ ਤਹਿਤ ਕਰਦੇ ਹੋਏ ਮੁਕੱਦਮਾਂ ਵਿੱਚ ਲੇਡੀ ਪਰਸ ਖੋਹ ਕਰਨ ਵਾਲੇ ਦੋਸ਼ੀ ਮਨਜੀਤ ਸਿੰਘ ਉਰਫ ਮਾਨ ਪੁੱਤਰ ਲੇਟ ਅਵਤਾਰ ਸਿੰਘ ਵਾਸੀ ਦਰਸ਼ਨ ਐਵੀਨਿਉ, ਨੇੜੇ ਪੈਰਾਮਿਡ ਸਿਟੀ, ਦਬੁਰਜੀ ਰੋਡ, ਅੰਮ੍ਰਿਤਸਰ ਮਕਬੂਲਪੁਰਾ ਰੋਡ ਨੇੜੇ ਚੌਕ ਪੁੱਲ ਦੇ ਖੇਤਰ ਤੋਂ ਚੌਰੀ ਦੀ ਜੁਪੀਟਰ ਸਕੂਟੀ ਸਮੇਤ ਕਾਬੂ ਕਰਕੇ ਇਸ ਪਾਸੋਂ ਮੁਦੱਈਆਂ ਦਾ ਖੋਹਸੁਦਾ ਮੋਬਾਇਲ ਫੋਨ ਸੈਮਸੰਗ ਰੰਗ ਨੀਲਾ ਅਤੇ ਇਕ ਮੋਮੀ ਲਿਫਾਫਾ ਵਿੱਚ ਮੁਦਈ ਮੁੱਕਦਮਾ ਦਾ ਇਕ ਲੇਡੀਜ ਪਰਸ ਰੰਗ ਕਾਲਾ ਅਤੇ ਦਸਤਾਵੇਜ਼ ਬ੍ਰਾਮਦ ਕੀਤੇ ਗਏ। ਇਸਤੋਂ ਇਲਾਵਾ, ਇਸ ਪਾਸੋਂ 1) ਮੋਬਾਇਲ ਫੋਨ ਮਾਰਕਾ NARZO Design by Realme ਰੰਗ ਗ੍ਰੇਅ, 2) ਮੋਬਾਇਲ ਫੋਨ ਰੀਅਲ-ਮੀ ਰੰਗ ਫਿਰੋਜ਼ੀ, 3) ਮੋਬਾਇਲ ਫੋਨ ਬਟਨਾ ਵਾਲਾ ਮਾਰਕਾ ITEL ਰੰਗ ਕਾਲਾ ਹੋਰ ਬ੍ਰਾਮਦ ਕੀਤੇ ਗਏ। 
  ਗ੍ਰਿਫ਼ਤਾਰ ਦੋਸ਼ੀ ਨੂੰ ਮਾਲਯੋਗ ਅਦਾਲਤ ਵਿੱਚ ਪੇਸ਼ ਕਰਕੇ 03 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਤੇ ਇਸ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕਰਨ ਤੇ ਇਸਦੀ ਨਿਸ਼ਾਨਦੇਹੀ ਤੇ 1) ਮੋਬਾਇਲ ਰੈਡ ਮੀ ਰੰਗ ਫਿਰੋਜੀ, 2) ਮੋਬਾਇਲ ਵੀਵੋ ਰੰਗ ਨੀਲਾ, 3) ਮੋਬਾਇਲ ਉਪੋ ਰੰਗ ਨੀਲਾ, 4) ਮੋਬਾਇਲ ਉਪੋ ਰੰਗ ਕਾਲਾ, 5) ਮੋਬਾਇਲ Tech no. Spark ਰੰਗ ਫਿਰੋਜੀ, ਮੋਬਾਇਲ ਉਪੋ ਰੰਗ ਗੋਲਡਨ ਹੋਰ ਬ੍ਰਾਮਦ ਕੀਤੇ ਗਏ। ਇਸਨੇ ਇਹ ਮੋਬਾਇਲ ਫੋਨ ਸ਼ਹਿਰ ਦੇ ਵੱਖ-ਵੱਖ ਏਰੀਆ ਤੋਂ ਖੋਹ ਕੀਤੇ ਸਨ। 
ਹੁਣ ਤੱਕ ਇਸ ਪਾਸੋਂ ਖੋਹ ਕੀਤੇ ਕੁੱਲ 09 ਮੋਬਾਇਲ ਫੋਨ ਅਤੇ 01 ਚੌਰੀ ਸੁਦਾ ਸਕੂਟੀ ਜੁਪੀਟਰ ਅਤੇ ਲੇਡੀ ਪਰਸ ਰੰਗ ਕਾਲਾ ਸਮੇਤ ਦਸਤਾਵੇਜ਼ ਬ੍ਰਾਮਦ ਕੀਤੇ ਗਏ ਹਨ।  

Ads on article

Advertise in articles 1

advertising articles 2

Advertise