-->
ਥਾਣਾ ਛੇਹਰਟਾ ਦੇ ਏਰੀਆ ਵਿੱਚ ਜਬਰ-ਜ਼ਿਨਾਹ ਦੇ ਮਾਮਲੇ ਵਿੱਚ  ਲੋੜੀਂਦਾ ਦੋਸ਼ੀ 02 ਘੰਟਿਆਂ ਅੰਦਰ ਕਾਬੂ।

ਥਾਣਾ ਛੇਹਰਟਾ ਦੇ ਏਰੀਆ ਵਿੱਚ ਜਬਰ-ਜ਼ਿਨਾਹ ਦੇ ਮਾਮਲੇ ਵਿੱਚ ਲੋੜੀਂਦਾ ਦੋਸ਼ੀ 02 ਘੰਟਿਆਂ ਅੰਦਰ ਕਾਬੂ।

ਥਾਣਾ ਛੇਹਰਟਾ ਦੇ ਏਰੀਆ ਵਿੱਚ ਜਬਰ-ਜ਼ਿਨਾਹ ਦੇ ਮਾਮਲੇ ਵਿੱਚ ਲੋੜੀਂਦਾ
ਦੋਸ਼ੀ 02 ਘੰਟਿਆਂ ਅੰਦਰ ਕਾਬੂ।
                             
ਅੰਮ੍ਰਿਤਸਰ,14 ਅਪ੍ਰੈਲ 2024 (ਸੁਖਬੀਰ ਸਿੰਘ) - 112 ਕੰਟਰੋਲ ਰੂਮ ਤੋ ਇੱਕ ਕੰਪਲੇਟ ਲੜਕੀ ਵੱਲੋ ਮੋਸੂਲ ਹੋਈ ਕਿ ਉਸ ਨਾਲ ਥਾਣਾ ਛੇਹਰਟਾ ਦੇ ਏਰੀਆ ਵਿੱਚ ਰੇਪ ਕੀਤਾ ਗਿਆ ਹੈ। ਜਿਸਤੇ ਥਾਣਾ ਛੇਹਰਟਾ ਵਿਖੇ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ । ਜੋ ਮਾਮਲੇ ਦੀ ਸਵੇਦਨਸ਼ੀਲਤਾ ਨੂੰ ਵੇਖਦੇ ਹੋਏ, ਕਮਿਸ਼ਨਰ ਪੁਲੀਸ, ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ IPS ਜੀ ਦੀਆ ਹਦਾਇਤਾ ਤੇ ਸ਼੍ਰੀ ਹਰਪ੍ਰੀਤ ਸਿੰਘ ਮੰਡੇਰ, ਡਿਪਟੀ ਕਮਿਸਨਰ ਪੁਲਿਸ, ਇੰਨਵੈਸਟਗੇਸ਼ਨ, ਅੰਮਿਤਸਰ ਦੀ ਦੇਖ ਰੇਖ ਹੇਠ ਇੱਕ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਗਠਿਤ ਕੀਤੀ, ਜਿਸ ਵਿੱਚ ਸ਼੍ਰੀ ਪ੍ਰਭਜੋਤ ਸਿੰਘ PPS, ਏਡੀਸੀਪੀ ਸਿਟੀ-2 ਅੰਮ੍ਰਿਤਸਰ, ਸ਼੍ਰੀ ਕਮਲਦੀਪ ਸਿੰਘ PPS, ਏ.ਸੀ.ਪੀ ਸਥਾਨਿਕ ਅੰਮ੍ਰਿਤਸਰ, ਸ਼੍ਰੀ ਵਰਿੰਦਰ ਸਿੰਘ ਖੋਸਾ, ਏ.ਸੀ.ਪੀ ਉੱਤਰੀ, ਅੰਮ੍ਰਿਤਸਰ, ਸ੍ਰੀਮਤੀ ਅੰਜੂ ਬਾਲਾ, ਏ.ਸੀ.ਪੀ ਕਰਾਇਮ ਅਗੈਸਟ ਵੂਮੈਨ, ਅੰਮ੍ਰਿਤਸਰ, ਇੰਸਪੈਕਟਰ ਰਾਜੇਸ਼ ਕੁਮਾਰ ਇੰਚਾਰਜ CIA-2 ਅੰਮ੍ਰਿਤਸਰ, SI ਪਲਵਿੰਦਰ ਸਿੰਘ, ਮੁੱਖ ਅਫਸਰ ਥਾਣਾ ਸਦਰ ਅੰਮ੍ਰਿਤਸਰ ਅਗਵਾਈ ਹੇਠ ਜਾਂਚ ਹਰ ਪਹਿਲੂ ਤੇ ਕਰਨ ਤੇ ਮੁੱਕਦਮਾ ਵਿੱਚ ਲੋੜੀਦਾ ਦੋਸ਼ੀ ਅਮਨਦੀਪ ਸਿੰਘ ਉਰਫ ਅਮਨ ਵਾਸੀ ਪਤੀ ਮਾਨਾ ਦੀ, ਗੁਰੂ ਕੀ ਵਡਾਲੀ, ਛੇਹਰਟਾ, ਅੰਮ੍ਰਿਤਸਰ ਨੂੰ 02 ਘੰਟੇ ਦੇ ਅੰਦਰ ਅੰਦਰ ਕਾਬੂ ਕਰਕੇ ਵਾਰਦਾਤ ਦੌਰਾਨ ਵਰਤੀ ਕਾਰ ਹਾਡਾ ਇਮੇਜ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ।

Ads on article

Advertise in articles 1

advertising articles 2

Advertise