-->
ਥਾਣਾ ਬੀ-ਡਵੀਜ਼ਨ ਦੇ ਏਰੀਆ ਤਰਨ ਤਾਰਨ ਰੋਡ ਵਿੱਖੇ ਇੱਕ ਬੈਂਕ ਵਿੱਚ ਹੋਈ ਲੁੱਟ ਦਾ ਮਾਮਲਾ ਸੁਲਝਾ ਕੇ 03 ਦੋਸ਼ੀ ਕੀਤੇ ਕਾਬੂ ਅਤੇ 7,70,000/-ਰੁਪਏ, 01 ਪਿਸਟਲ .30 ਬੋਰ ਸਮੇਤ 05 ਰੌਂਦ ਅਤੇ 01 ਡਮੀ ਪਿਸਟਲ ਕੀਤਾ ਬ੍ਰਾਮਦ।

ਥਾਣਾ ਬੀ-ਡਵੀਜ਼ਨ ਦੇ ਏਰੀਆ ਤਰਨ ਤਾਰਨ ਰੋਡ ਵਿੱਖੇ ਇੱਕ ਬੈਂਕ ਵਿੱਚ ਹੋਈ ਲੁੱਟ ਦਾ ਮਾਮਲਾ ਸੁਲਝਾ ਕੇ 03 ਦੋਸ਼ੀ ਕੀਤੇ ਕਾਬੂ ਅਤੇ 7,70,000/-ਰੁਪਏ, 01 ਪਿਸਟਲ .30 ਬੋਰ ਸਮੇਤ 05 ਰੌਂਦ ਅਤੇ 01 ਡਮੀ ਪਿਸਟਲ ਕੀਤਾ ਬ੍ਰਾਮਦ।

ਥਾਣਾ ਬੀ-ਡਵੀਜ਼ਨ ਦੇ ਏਰੀਆ ਤਰਨ ਤਾਰਨ ਰੋਡ ਵਿੱਖੇ ਇੱਕ ਬੈਂਕ ਵਿੱਚ ਹੋਈ ਲੁੱਟ ਦਾ ਮਾਮਲਾ ਸੁਲਝਾ ਕੇ 03 ਦੋਸ਼ੀ ਕੀਤੇ ਕਾਬੂ ਅਤੇ
7,70,000/-ਰੁਪਏ, 01 ਪਿਸਟਲ .30 ਬੋਰ ਸਮੇਤ 05 ਰੌਂਦ ਅਤੇ 01 ਡਮੀ ਪਿਸਟਲ ਕੀਤਾ ਬ੍ਰਾਮਦ।
ਅੰਮ੍ਰਿਤਸਰ, 8 ਅਪ੍ਰੈਲ 2024 (ਸੁਖਬੀਰ ਸਿੰਘ) - ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਵਲੋਂ ਮਾੜੇ ਅਨਸਰਾਂ ਖਿਲਾਫ਼ Zero Tolerance ਤਹਿਤ ਕਾਰਵਾਈ ਕਰਨ ਲਈ ਜਾਰੀ ਹਦਾਇਤਾਂ ਤੇ ਸ੍ਰੀ ਹਰਪ੍ਰੀਤ ਸਿੰਘ ਮੰਡੇਰ, ਡੀ.ਸੀ.ਪੀ ਇੰਨਵੈਸਟੀਗੇਸ਼ਨ, ਅੰਮ੍ਰਿਤਸਰ ਅਤੇ ਸ੍ਰੀ ਨਵਜ਼ੋਤ ਸਿੰਘ, ਏ.ਡੀ.ਸੀ.ਪੀ ਸਿਟੀ-1, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਗੁਰਿੰਦਰਬੀਰ ਸਿੰਘ ਏ.ਸੀ.ਪੀ ਈਸਟ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਸੁਖਬੀਰ ਸਿੰਘ, ਮੁੱਖ ਅਫ਼ਸਰ ਥਾਣਾ ਬੀ-ਡਵੀਜ਼ਨ ਤੋਂ ਇਲਾਵਾ ਸੀ.ਆਈ.ਏ ਸਟਾਫ-1, 2 ਅਤੇ 3 ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਜੋ ਇਹਨਾਂ ਪੁਲਿਸ ਟੀਮਾਂ ਵੱਲੋਂ ਸਖ਼ਤ ਮਿਹਨਤ ਕਰਦੇ ਹੋਏ, ਬੈਂਕ ਵਿੱਚ ਲੁੱਟ ਕਰਨ ਵਾਲੇ 03 ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। 
  ਉਹਨਾਂ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਮੁਕੱਦਮਾਂ ਦੀ ਜਾਂਚ ਹਰ ਪਹਿਲੂ ਤੋਂ ਕਰਨ ਤੇ ਬੈਂਕ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜ਼ਾਂਮ ਦੇਣ ਵਾਲੇ 03 ਮੁਲਜ਼ਮਾਂ, ਸੂਰਜ਼ ਉਮਰ 22 ਸਾਲ, ਇੰਦਰਜੀਤ ਸਿੰਘ ਉਰਫ ਸਾਜ਼ਨ, ਉਮਰ 19 ਸਾਲ, ਪ੍ਰਿੰਸ ਉਰਫ਼ ਸ਼ੇਰਾ ਉਮਰ 32 ਸਾਲ, ਤਿੰਨੋਂ ਵਾਸੀ ਸੁਲਤਾਨਵਿੰਡ ਰੋਡ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਹਨਾਂ ਪਾਸੋਂ 07,70,000/-ਰੁਪਏ, 01 ਪਿਸਟਲ .30 ਬੋਰ ਸਮੇਤ 05 ਰੌਂਦ ਅਤੇ 01 ਡਮੀ ਪਿਸਟਲ ਬ੍ਰਾਮਦ ਕੀਤਾ ਗਿਆ ਹੈ। 
ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕਰਕੇ ਬਾਕੀ ਰਹਿੰਦੀ ਰਕਮ ਵੀ ਬ੍ਰਾਮਦ ਕੀਤੀ ਜਾਵੇਗੀ।

Ads on article

Advertise in articles 1

advertising articles 2

Advertise