-->
ਥਾਣਾ ਰਣਜੀਤ ਐਵਨਿਊ ਦੇ ਏਰੀਆ ਵਿੱਚ ਹੋਏ ਫਾਇਰਿੰਗ ਮਾਮਲੇ ਵਿੱਚ 11 ਦੋਸ਼ੀ, 01 ਪਿਸਟਲ ਤੇ 22 ਰੋਂਦਾ ਸਮੇਤ ਕਾਬੂ।

ਥਾਣਾ ਰਣਜੀਤ ਐਵਨਿਊ ਦੇ ਏਰੀਆ ਵਿੱਚ ਹੋਏ ਫਾਇਰਿੰਗ ਮਾਮਲੇ ਵਿੱਚ 11 ਦੋਸ਼ੀ, 01 ਪਿਸਟਲ ਤੇ 22 ਰੋਂਦਾ ਸਮੇਤ ਕਾਬੂ।

ਥਾਣਾ ਰਣਜੀਤ ਐਵਨਿਊ ਦੇ ਏਰੀਆ ਵਿੱਚ ਹੋਏ ਫਾਇਰਿੰਗ ਮਾਮਲੇ ਵਿੱਚ
11 ਦੋਸ਼ੀ, 01 ਪਿਸਟਲ ਤੇ 22 ਰੋਂਦਾ ਸਮੇਤ ਕਾਬੂ।
ਅੰਮ੍ਰਿਤਸਰ, 24 ਅਪ੍ਰੈਲ (ਸੁਖਬੀਰ ਸਿੰਘ) - ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ IPS ਜੀ ਦੀਆ ਹਦਾਇਤਾ ਤੇ ਸ੍ਰੀ ਪ੍ਰਭਜੋਤ ਸਿੰਘ ਵਿਰਕ, ਪੀ.ਪੀ.ਐਸ. ਏ.ਡੀ.ਸੀ.ਪੀ. ਸਿਟੀ-2 ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ ਤੇ ਸ੍ਰੀ ਵਰਿੰਦਰ ਸਿੰਘ ਖੋਸਾ, ਪੀ.ਪੀ.ਐਸ. ਏ.ਸੀ.ਪੀ. ਨੌਰਥ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਥਾਣਾ ਰਣਜੀਤ ਐਵੀਨਿਊ ਵਿਖੇ ਮੁਕੱਦਮਾ ਨੰ: 58 ਜੁਰਮ
307,160,336,148,149 IPC 25/27-54-59 A Act, ਖਾਣਾ ਰਣਜੀਤ ਐਵਨਿਊ ਅੰਮ੍ਰਿਤਸਰ ਵਿਖੇ ਰਜਿਸਟਰ ਕਰਕੇ ਲੋੜੀਂਦੇ ਦੋਸ਼ੀਆਂ ਨੂੰ ਕੁਝ ਹੀ ਘੰਟਿਆ ਵਿੱਚ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ । ਅੱਜ ਇਕ ਇਤਲਾਹ ਮਸੂਲ ਹੋਈ ਕਿ ਹਰਤੇਜ ਹਸਪਤਾਲ ਦੇ ਨੇੜੇ ਸ਼ਰੇਆਮ ਦੋ ਪਾਰਟੀਆ ਨੇ ਇਕ ਦੁਸਰੇ ਤੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ ਹਨ। ਜਿਸ ਵਿੱਚ ਅਰਸ਼ਦੀਪ ਸਿੰਘ ਵਾਸੀ ਡੇਰਾ ਬਾਬਾ ਨਾਨਕ ਤੇ ਬਲਹਾਰ ਸਿੰਘ ਵਾਸੀ ਜੇਠੂਵਾਲ ਅਤੇ ਉਸਦੇ ਸਾਥੀ ਬਚਿਤਰ ਸਿੰਘ ਤੇ .ਨਵਦੀਪ ਸਿੰਘ ਵਾਸੀਆਨ ਚਵਿੰਡਾ ਕਲਾ, ਸੁਰਜੀਤ ਸਿੰਘ ਵਾਸੀ ਰੋਜ ਐਵਨਿਉ, ਮਲਕੀਤ ਸਿੰਘ ਵਾਸੀ ਅਜਨਾਲਾ ਅਤੇ ਲਵਜੀਤ ਸਿੰਘ ਤੇ ਉਮੇਦ ਸਿੰਘ ਅਤੇ ਦੁਸਰੀ ਪਾਰਟੀ ਵਿੱਚ ਅਕਾਸ਼ਦੀਪ ਸਿੰਘ ਵਾਸੀ ਰਮਦਾਸ, ਅਜੈਦੀਪ ਸਿੰਘ ਵਾਸੀ ਜਜੇਹਾਨੀ,ਜਸਪਾਲ ਸਿੰਘ ਵਾਸੀ ਪਿੰਡ ਮਾਂਗਾ ਸਰਾਏ, ਰਜਿੰਦਰ ਸਿੰਘ ਉਰਫ ਰਾਜਨ ਗਿੱਲ ਵਾਸੀ ਕਠਾਨੀਆ . ਅਤਿੰਦਰਪਾਲ ਸਿੰਘ ਉਰਫ ਟਿਕਾ ਵਾਸੀ ਰਸੁਲਪੁਰ ਕਲਾ ਗੁਰਬੀਰ ਸਿੰਘ ਉਰਫ ਸਰਪੰਚ ਅਤੇ ਅਰਸ਼ਦੀਪ ਸਿੰਘ ਉਰਫ ਅੋਜਲਾ ਅਤੇ ਇਹਨਾ ਦੇ ਹੋਰ ਸਾਥੀ ਸ਼ਾਮਲ ਹਨ। ਜਿੰਨਾ ਵਿਚੋਂ ਕੁੱਝ ਦੇ ਗੋਲੀਆ ਵੀ ਲਗੀਆ ਹਨ । ਇਹਨਾ ਦੋਹਾ ਧਿਰਾ ਵੱਲੋ ਪਬਲਿਕ ਪਲੇਸ ਤੇ ਸ਼ਰੇਆਮ ਗੁੰਡਾ ਗਰਦੀ ਕਰਕੇ ਆਸ ਪਾਸ ਦੇ ਵਸਨੀਕਾਂ ਅਤੇ ਰਾਹਗੀਰਾ ਦੀ ਜਾਨ ਨੂੰ ਵੀ ਖਤਰੇ ਵਿੱਚ ਪਾਇਆ ਹੈ। ਜਿਸਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ ਅਤੇ ਦੋਰਾਨੇ ਤਫਤੀਸ਼ ਹੇਠ ਲਿਖੇ ਕੁੱਲ 11 ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਇੱਕ ਪਿਸਟਲ ਸਮੇਤ 22 ਰੋਦ ਬਰਾਮਦ ਕੀਤੇ ਹਨ।  

Ads on article

Advertise in articles 1

advertising articles 2

Advertise