-->
ਥਾਣਾ ਸਿਵਲ ਲਾਈਨ ਵੱਲੋਂ ਦੋ ਵੱਖ ਵੱਖ ਮਾਮਲਿਆਂ ਵਿੱਚ 12 ਮੋਬਾਈਲ ਫੋਨ, ਦੋ ਵਹੀਕਲ ਸਮੇਤ ਤਿੰਨ ਝਪਟਮਾਰ ਕਾਬੂ।

ਥਾਣਾ ਸਿਵਲ ਲਾਈਨ ਵੱਲੋਂ ਦੋ ਵੱਖ ਵੱਖ ਮਾਮਲਿਆਂ ਵਿੱਚ 12 ਮੋਬਾਈਲ ਫੋਨ, ਦੋ ਵਹੀਕਲ ਸਮੇਤ ਤਿੰਨ ਝਪਟਮਾਰ ਕਾਬੂ।

ਥਾਣਾ ਸਿਵਲ ਲਾਈਨ ਵੱਲੋਂ ਦੋ ਵੱਖ ਵੱਖ ਮਾਮਲਿਆਂ ਵਿੱਚ 12 ਮੋਬਾਈਲ
ਫੋਨ, ਦੋ ਵਹੀਕਲ ਸਮੇਤ ਤਿੰਨ ਝਪਟਮਾਰ ਕਾਬੂ।
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) - ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਜੀ ਵਲੋ ਚੋਰੀ ਲੁੱਟਾ/ਖੋਹਾ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਹਰਪ੍ਰੀਤ ਸਿੰਘ ਮੰਡੇਰ PPS ਡੀ.ਸੀ.ਪੀ ਡਿਟੈਕਟਿਵ, ਸ਼੍ਰੀ ਪ੍ਰਭਜੋਤ ਸਿੰਘ ਵਿਰਕ PPS ਏ.ਡੀ.ਸੀ.ਪੀ ਸਿਟੀ-2 ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਤੇ ਸ਼੍ਰੀ ਵਰਿੰਦਰ ਸਿੰਘ ਖੋਸਾ PPS ਏ.ਸੀ.ਪੀ ਨੋਰਥ ਅੰਮ੍ਰਿਤਸਰ ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਜਸਵੀਰ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਈਨਜ ਜਿਲਾ ਅੰਮ੍ਰਿਤਸਰ ਸ਼ਹਿਰ ਦੀ ਟੀਮ ਵਲੋ ਦੋ ਵੱਖ-ਵੱਖ ਮੁਕੱਦਮਿਆ ਵਿੱਚ ਚੋਰਾ ਅਤੇ ਖੋਹਬਾਜਾ ਪਾਸੋ ਖੋਹਸ਼ੁਦਾ 12 ਮੋਬਾਇਲ ਫੋਨ, 1 ਮੋਟਰਸਾਇਕਲ ਸਪਲੈਡਰ ਰੰਗ ਕਾਲਾ 01 ਐਕਟੀਵਾ ਰੰਗ ਕਾਲਾ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।
ਮੁਦਈ ਮੁੱਕਦਮਾ ਰਾਹੁਲ ਕੇਵਿਡ ਵਾਸੀ ਜਿਲਾ ਗੋਡਾ ਉਤਰ ਪ੍ਰਦੇਸ ਹਾਲ ਵਾਸੀ ਕਿਰਾਏਦਾਰ ਕੋਠੀ ਨੰਬਰ 3, ਮਾਲ ਰੋਡ, ਅੰਮ੍ਰਿਤਸਰ ਵੱਲੋਂ ਦਰਜ ਰਜਿਸਟਰ ਕਰਵਾਇਆ ਗਿਆ ਕੇ ਉਹੋ, ਆਪਣੇ ਮਾਲਕ ਦੇ ਘਰ ਵਾਸਤੇ ਘਰੇਲੂ ਸਮਾਨ ਲੈਣ ਲਈ ਪ੍ਰਕਾਸ਼ ਬੇਕਰੀ ਨਜਦੀਕ ਕਸਟਮ ਚੋਕ ਅੰਮ੍ਰਿਤਸਰ ਤੋ ਸਮਾਨ ਲੈ ਕੇ ਰੋਗ ਸਾਇਡ ਆਪਣੇ ਮਾਲਕ ਦੀ ਕੋਠੀ ਨੂੰ ਜਾ ਰਿਹਾ ਸੀ। ਜਦੋ ਉਹ ਪੁਰਾਣੀ ਕਲਿਆਣ ਜਿਉਲਰ ਬਿਲਡਿੰਗ ਪਾਸ ਪੁੱਜਾ ਤਾ ਕਚਹਿਰੀ ਚੋਕ ਵੱਲੋ ਦੋ ਮੋਨੇ ਲੜਕੇ ਸਪਲੈਡਰ ਮੋਟਰ ਸਾਇਕਲ ਰੰਗ ਕਾਲਾ ਤੇ ਆਏ ਤੇ ਮੁਦਈ ਦੇ ਹੱਥ ਵਿਚ ਫੜਿਆ ਮੋਬਾਇਲ ਫੋਨ ਰੈਡਮੀ-ਸੀ-13-5G ਖੋਹ ਕੇ ਫਰਾਰ ਹੋ ਗਏ। ਪੁਲਿਸ ਟੀਮ ਵੱਲੋਂ ਦੋਰਾਨੇ ਤਫਤੀਸ਼ ਦੋਸ਼ੀ ਰਘੁ ਪੁੱਤਰ ਸੋਨੂੰ ਵਾਸੀ ਸੰਜੇ ਗਾਂਧੀ ਕਲੋਨੀ ਥਾਣਾ ਮਜੀਠਾ ਰੋਡ ਅੰਮ੍ਰਿਤਸਰ ਨੂੰ ਸਮੇਤ ਮੋਟਰਸਾਇਕਲ ਸਪਲੈਡਰ ਰੰਗ ਕਾਲਾ ਗਰੀਨ ਐਵਿਨੀਉ ਦੇ ਖੇਤਰ ਤੋਂ ਗ੍ਰਿਫਤਾਰ ਕੀਤਾ।*ਦੋਸ਼ੀ ਦੇ ਇਕਸ਼ਾਫ ਤੇ ਉਸ ਪਾਸੇ ਚੋਰੀ/ਖੋਹ ਸ਼ੁਦਾ 05 ਮੋਬਾਈਲ ਫੋਨ ਹੋਰ ਮਾਰਕਾ 1) ਮੋਬਾਇਲ ਉਪੋ ਰੰਗ ਸਿਲਵਰ, 2) ਰੈਡ ਮੀ ਰੰਗ ਲਾਈਟ ਗੋਲਡ ਮੋਬਾਇਲ, 3) ਐਮ.ਆਈ ਰੰਗ ਸਕਾਏ ਬਲਿਉ, 4) ਐਪਲ-CS ਰੰਗ ਵਾਈਟ, 5) ਰੈਡ ਮੀ, ਰੰਗ ਨੀਲਾ 6) XOLO ਰੰਗ ਕਾਲਾ ਦੋਸ਼ੀ ਰਘੁ ਦੇ ਘਰੋ ਸੰਜੇ ਗਾਂਧੀ ਕਲੋਨੀ ਫਤਿਹਗੜ ਚੂੜੀਆ ਰੋਡ ਬੈਡ ਦੀ ਢੋਹ ਵਿੱਚੋ ਬ੍ਰਾਮਦ ਕੀਤੇ। ਇਹ ਮੋਬਾਇਲ ਫੋਨ ਇਸ ਨੇ ਅਤੇ ਇਸ ਦੇ ਸਾਥੀ ਨੇ ਥਾਣਾ ਸਿਵਲ ਲਾਈਨਜ ਅਤੇ ਥਾਣਾ ਮਜੀਠਾ ਰੋਡ ਅੰਮ੍ਰਿਤਸਰ ਦੇ ਏਰੀਆ ਵਿਚੋ ਚੋਰੀ ਅਤੇ ਖੋਹ ਕੀਤੇ ਸਨ। ਦੋਸ਼ੀ ਦੇ ਦੂਸਰੇ ਸਾਥੀ ਦੀ ਭਾਲ ਜਾਰੀ ਹੈ। ਗ੍ਰਿਫਤਾਰ ਦੋਸ਼ੀ ਰਘੁ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 03 ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਜਿਸ ਪਾਸੋ ਹੋਰ ਡੁੰਗਾਈ ਨਾਲ ਪੁੱਛ-ਗਿਛ ਜਾਰੀ ਹੈ।
  ਮੁਦਈ ਮੁਕੱਦਮਾ ਕ੍ਰਿਸ ਕਟਾਰੀਆ ਵਾਸੀ ਫਰੀਦਕੋਟ, ਜੋ ਕੇ ਡੀ.ਏ.ਵੀ ਕਾਲਜ ਅੰਮ੍ਰਿਤਸਰ ਵਿੱਚ ਪੜਦੀ ਹੈ, ਕਾਲਜ ਤੋ ਛੁੱਟੀ ਕਰਕੇ ਵਾਪਸ ਆਪਣੇ ਪੀ.ਜੀ ਦਿਆਨੰਦ ਨਗਰ, ਲਾਰੰਸ ਰੋਡ ਨੂੰ ਜਾ ਰਹੀ ਸੀ ਤਾਂ ਪਿਛੋ ਤਿੰਨ ਮੋਨੇ ਨੋਜਵਾਨ ਕਾਲੀ ਐਕਟੀਵਾ ਤੇ ਸਵਾਰ ਹੋ ਕੇ ਆਏ ਅਤੇ ਮੁਦਈ ਮੁੱਕਦਮਾ ਦਾ ਮੋਬਾਇਲ ਫੌਨ ਮਾਡਲ ਸੈਸਸੰਗ ਏ-12 ਖੋਹ ਕੇ ਫਰਾਰ ਹੋ ਗਏ। ਪੁਲਿਸ ਪਾਰਟੀ ਵੱਲੋਂ ਮੁਕਦਮਾ ਦੀ ਤਫਤੀਸ਼ ਹਰ ਐਂਗਲ ਤੋਂ ਕਰਨ ਤੇ ਮਿਤੀ 20-04-2024 ਨੂੰ ਦੋਸ਼ੀ *ਕਰਨ* ਪੁੱਤਰ ਦਿਲਬਾਗ ਸਿੰਘ ਉਰਫ ਬਾਗਾ ਵਾਸੀ ਪਿੰਡ ਨੰਗਲੀ ਭੱਠਾ ਥਾਣਾ ਕੰਬੋਅ ਅੰਮ੍ਰਿਤਸਰ ਅਤੇ *ਸੁਜਲ* ਪੁੱਤਰ ਸੁਨੀਲ ਕੁਮਾਰ ਵਾਸੀ ਪਿੰਡ ਨੰਗਲੀ ਭੱਠਾ ਥਾਣਾ ਕੰਬੋਅ ਅੰਮ੍ਰਿਤਸਰ ਨੂੰ ਪਿੰਡ ਨੰਗਲੀ ਭੱਠਾ ਤੋ ਸਮੇਤ ਐਕਟੀਵਾ ਰੰਗ ਕਾਲਾ ਗ੍ਰਿਫਤਾਰ ਕੀਤਾ। ਦੋਰਾਨੇ ਪੁੱਛਗਿਛ ਗ੍ਰਿਫ਼ਤਾਰ ਦੋਸ਼ੀ ਕਰਨ ਨੇ 01 ਮੋਬਾਇਲ ਉਪੋ ਆਪਣੇ ਘਰੋ ਬ੍ਰਾਮਦ ਕਰਵਾਇਆ ਅਤੇ ਦੋਸ਼ੀ ਸੁਜਲ ਨੇ ਮੁਦਈ ਮੁੱਕਦਮਾ ਦਾ ਖੋਹ ਸ਼ੁਦਾ ਮੋਬਾਇਲ ਫੋਨ ਏ-12 ਸੈਮਸੰਗ ਆਪਣੇ ਘਰੋ ਪਿੰਡ ਨੰਗਲੀ ਭੱਠਾ ਬ੍ਰਾਮਦ ਕਰਵਾਇਆ। ਇਸਤੋਂ ਇਲਾਵਾ 02 ਮੋਬਾਇਲ ਸੈਮਸੰਗ, 01 ਮਟਰੋਲਾ ਮੋਬਾਇਲ ਫੋਨ, 01 ਉਪੋ ਮੋਬਾਇਲ ਫੋਨ ਸ਼ਮਸ਼ਾਨ ਘਾਟ ਦੇ ਲਾਗੇ ਪਿੰਡ ਨੰਗਲੀ ਭੱਠਾ ਤੋ ਬ੍ਰਾਮਦ ਕਰਵਾਏ। ਜੋ ਇਹਨਾਂ ਦੋਸ਼ੀਆ ਨੇ ਸ਼ਹਿਰ ਦੀ ਵੱਖ ਵੱਖ ਜਗਾਂ ਤੋ ਉਕਤ ਮੋਬਾਇਲ ਫੋਨ ਚੋਰੀ/ਖੋਹ ਕੀਤੇ ਸਨ । ਜੋ ਦੋਸ਼ੀਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 1/1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਜਿੰਨਾ ਤੋ ਹੋਰ ਡੁੰਗਾਈ ਨਾਲ ਪੁਛ ਗਿਛ ਕੀਤੀ ਜਾ ਰਹੀ ਹੈ।

Ads on article

Advertise in articles 1

advertising articles 2

Advertise