-->
ਅੰਮ੍ਰਿਤਸਰ ਹਰਿਆਵਲ ਪੰਜਾਬ ਵੱਲੋਂ ਮਨਾਇਆ “ਵਿਸ਼ਵ ਧਰਤੀ ਦਿਵਸ 2024”

ਅੰਮ੍ਰਿਤਸਰ ਹਰਿਆਵਲ ਪੰਜਾਬ ਵੱਲੋਂ ਮਨਾਇਆ “ਵਿਸ਼ਵ ਧਰਤੀ ਦਿਵਸ 2024”

ਅੰਮ੍ਰਿਤਸਰ ਹਰਿਆਵਲ ਪੰਜਾਬ ਵੱਲੋਂ ਮਨਾਇਆ “ਵਿਸ਼ਵ ਧਰਤੀ ਦਿਵਸ
2024”
ਅੰਮ੍ਰਿਤਸਰ, 23 ਅਪ੍ਰੈਲ (ਮਨਪ੍ਰੀਤ ਸਿੰਘ) - ਹਰਿਆਵਲ ਪੰਜਾਬ ਵੱਲੋਂ “ਵਿਸ਼ਵ ਧਰਤੀ ਦਿਵਸ 2024” ਮਨਾਇਆ ਗਿਆ , 2024 ਦਿਵਸ ਦਾ ਮੁੱਖ ਵਿਸ਼ਾ ਧਰਤੀ ਦੀ ਸੁਰੱਖਿਆ ਦੇ ਨਾਲ ਇਸ ਉੱਤੇ ਪਲਾਸਿਟਕ ਦੇ ਦੁਸ਼ ਪ੍ਰਭਾਵ ਪ੍ਰਤੀ ਜਾਗਰੂਕ ਕਰਨਾ ਸੀ ।ਹਰਿਆਵਲ ਟੀਮ ਪੰਜਾਬ ਅੰਮ੍ਰਿਤਸਰ ਯੂਨਿਟ ਦੇ ਯੋਧਾ ਸ੍ਰੀ ਵਿੱਜੇ ਜੀ ਵਿਭਾਗ ਪ੍ਰਚਾਰਕ, ਪ੍ਰੋਫੈਸਰ ਰਾਜੀਵ ( ਹਰਿਆਵਲ ਪੰਜਾਬ ਦੇ ਜਿਲਾ ਅੰਮ੍ਰਿਤਸਰ ਮੁੱਖੀ ) , ਇੰਜ ਮਨਜੀਤ ਸਿੰਘ ਸੈਣੀ ( ਮੁੱਖੀ ਵਿਭਾਗ ਇਕ ਰੁੱਖ ਦੇਸ਼ ਕੇ ਨਾਮ ) , ਸ੍ਰੀ ਪੀ ਐਨ ਸ਼ਰਮਾ (ਮੁੱਖੀ ਵਿਭਾਗ ਸਿੱਖਿਆ ਸ਼ੰਸਥਾਨ ), ਪ੍ਰੋਫੈਸਰ ਰਾਜਨ ਸਹਿ ਮੁੱਖੀ , ਸ੍ਰੀ ਸ੍ਰਿਦਾਰਥ ਜੀ (ਵਿਸਥਾਰਕ) ਨੇ ਅਜੀਤ ਪਬਲਿਕ ਸਕੂਲ ਮਾਲ ਮੰਡੀ ਵਿੱਖੇ ਸਕੂਲੀ ਬੱਚਿਆਂ ਨੂੰ ਸੰਬੋਧਿਤ ਕੀਤਾ।
ਸ੍ਰੀ ਵਿੱਜੇ ਜੀ ਵਿਭਾਗ ਪ੍ਰਚਾਰਕ ਵੱਲੋਂ ਬਚਿੱਆਂ ਨੂੰ ਪ੍ਰਮਾਤਮਾ ਵੱਲੋਂ ਇਸ ਸੁੰਦਰ ਪਲਾਨਿਟ/ “ਧਰਤੀ “ ਅਤੇ ਇਸ ਦੇ ਸਭ ਪ੍ਰਾਣੀਆਂ ਨਾਲ ਭਰਪੂਰ ਪਿਆਰ ਕਰਨ ਦਾ ਸੁਨੇਹਾ ਦੇਦੇਂ ਹੋਏ ਸੁੱਧ ਪਾਣੀ ਦੀ ਆ ਰਹੀ ਘਾਟ ਤੇ ਚਿੰਤਾ ਦਰਸਾਉਂਦੇ , ਪਾਣੀ ਨੂੰ ਸੰਜਮ ਨਾਲ ਵਰਤਣ ਦੀ ਬੇਨਤੀ ਕੀਤੀ । ਪ੍ਰੋਫੈਸਰ ਰਾਜੀਵ ਸ਼ਰਮਾ ਵੱਲੋਂ ਧਰਤੀ ,ਹਵਾ , ਪਾਣੀ ਸਭ ਨੂੰ ਪ੍ਰਦੂਸਤ ਨਾ ਕਰਨ ਦਾ ਸੁਨੇਹਾ ਦਿੱਤਾ । ਇੰਜ ਮਨਜੀਤ ਸਿੰਘ ਸੈਣੀ ਵੱਲੋਂ ਅੱਜ ਦੇ ਧਰਤੀ ਦਿਵਸ ਦੇ ਮੁੱਖ ਵਿੱਸੇ ਧਰਤੀ ਅਤੇ ਪਲਾਸਟਿਕ ਪ੍ਰਤੀ ਬੋਲਦੇ ਹੋਏ ਦੱਸਿਆ ਕਿ ਕਿਵੇਂ ਪਲਾਸਟਿਕ ਦੀ ਖੋਜ ਤੋਂ ਬਾਅਦ ਇਸ ਦੀ ਵਰਤੋਂ ਨਿੱਤ ਜ਼ਿੰਦਗੀ ਦਾ ਇੱਕ ਅੰਗ ਬਣਦੀ ਜਾ ਰਹੀ ਹੈ , ਜਾਣੂ ਕਰਵਾਇਆ ਕਿ ਪਲਾਸਟਿਕ ਦਾ ਡੀਕਮਪੋਜ ਦਾ ਸਮਾਂ 20 ਤੋਂ 500 ਸਾਲ ਹੈ। ਅੱਜ ਪਲਾਸਟਿਕ ਦੇ ਲਫਾਫੇ , ਖਾਲੀ ਬੋਤਲਾਂ ਅਤੇ ਹੋਰ ਮਟੀਰਿਅਲ ਧਰਤੀ ਅਤੇ ਸਮੁੰਦਰ ਦੋਵਾਂ ਤੇ ਚਿੰਤਾ ਦਾ ਵਿਸ਼ਾ ਬਣਿਆ ਹੈ ਮੱਛੀਆਂ ਅਤੇ ਪੰਛੀਆਂ ਪਸ਼ੂਆਂ ਦੇ ਪੇਟ ਵਿਚ ਵੀ ਪਲਾਟਿਕ ਦੇ ਕਣ ਪਾਏ ਗਏ ਹਨ । 2021 ਤੌਂ ਕਾਨੂੰਨ ਬਣਾ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਤੇ ਰੋਕ ਲੱਗੀ ਹੈ ਪਰ ਅਫਸੋਸ ਪ੍ਰਗਟ ਕੀਤਾ ਕੀ ਇਸ ਦੀ ਪਾਲਣਾ ਪੂਰਨ ਨਹੀਂ ਹੋ ਰਹੀ , ਯੁਵਾ ਪੀੜੀ ਹਾਜਿਰ ਵਿਦਿਆਰਥੀਆਂ ਨੂੰ ਇਸ ਜਾਗਰੁਕਤਾ ਨੂੰ ਘਰ ਘਰ ਫੈਲਾਉਣ ਦੀ ਅਪੀਲ ਕੀਤੀ । ਸ੍ਰੀ ਪੀ ਐਨ ਸ਼ਰਮਾ ਨੇ ਰੁੱਖਾਂ ਅਤੇ ਪਾਣੀ ਦੀ ਵੱਧ ਰਹੀ ਘਾਟ ਨੂੰ ਪੁਰ ਕਰਨ ਦੇ ਨੁਕਤੇ ਦੱਸਦੇ ਵਿੱਦਿਆਰਥੀਆਂ ਕੋਲੋਂ ਇੰਨਾਂ ਛੋਟੇ ਨੁਕਤਿਆਂ ਨੂੰ ਅਮਲੀ ਰੂਪ ਦੇਣ ਦਾ ਸੰਕਲਪ ਲਿਆ । ਸਕੂਲ ਦੀ ਡਾਇਰੈਕਟਰ ਸ੍ਰੀ ਮਤੀ ਰਮਾ ਮਹਾਜਨ ਜੀ ਨੇ ਵੀ ਧਰਤੀ ਨੂੰ ਪ੍ਰਦੂਸਨ ਮੁਕਤ ਕਰਨ ਦੇ ਨੁਕਤੇ ਸਾਂਝੇ ਕੀਤੇ । ਸਕੂਲ ਸੰਚਾਲਕ ਸ੍ਰੀ ਮੋਹਿਤ ਅਤੇ ਰੋਹਿਤ ਮਹਾਜਨ ਦੋਵਾਂ ਭਰਾਂਵਾਂ ਨੇ ਹਰਿਆਵਲ ਟੀਮ ਦਾ ਧੰਨਵਾਦ ਕਰਦੇ ਇਸ ਮੋਟੋ ਨੂੰ ਹੋਰ ਸਕੂਲ ਵਿਦਿਆਰਥੀਆਂ/ ਪੇਰਂਟਸ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ ।

Ads on article

Advertise in articles 1

advertising articles 2

Advertise