-->
ਲੋਕ ਸਭਾ ਪ੍ਰਭਾਰੀ ਰਾਜਾ ਨੇ ਸੰਗਠਨ ਮੰਤਰੀ ਨਾਲ ਕੀਤੀ ਮੁਲਾਕਾਤ

ਲੋਕ ਸਭਾ ਪ੍ਰਭਾਰੀ ਰਾਜਾ ਨੇ ਸੰਗਠਨ ਮੰਤਰੀ ਨਾਲ ਕੀਤੀ ਮੁਲਾਕਾਤ

ਲੋਕ ਸਭਾ ਪ੍ਰਭਾਰੀ ਰਾਜਾ ਨੇ ਸੰਗਠਨ ਮੰਤਰੀ ਨਾਲ
ਕੀਤੀ ਮੁਲਾਕਾਤ
ਅੰਮ੍ਰਿਤਸਰ, 1 ਅਪ੍ਰੈਲ 2024 (ਸੁਖਬੀਰ ਸਿੰਘ) - ਲੋਕ ਸਭਾ ਚੋਣਾਂ ਨੂੰ ਵੇਖਦੇ ਹੋਏ ਭਾਜਪਾ ਪਾਰਟੀ ਦੇ ਸਾਰੇ ਅਹੁਦੇਦਾਰ ਅਤੇ ਵਰਕਰਾਂ ਵਲੋਂ ਪਾਰਟੀ ਦੀਆਂ ਚੰਗੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਅਤੇ ਭਾਜਪਾ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਇਹਨਾਂ ਚੋਣਾਂ ਨੂੰ ਵੇਖਦੇ ਭਾਜਪਾ ਪਾਰਟੀ ਦੇ ਓਂਬੀਸੀ ਮੋਰਚਾ ਵਲੋਂ ਵੀ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ ਏਸੇ ਸੰਬੰਧ ਵਿੱਚ ਅੱਜ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਪ੍ਰਭਾਰੀ ਹਰਜਿੰਦਰ ਸਿੰਘ ਰਾਜਾ ਵਲੋਂ ਭਾਜਪਾ ਪੰਜਾਬ ਦੇ ਸੰਗਠਨ ਮੰਤਰੀ ਸ੍ਰੀ ਨਿਵਾਸਲੂ ਜੀ ਨਾਲ ਇਕ ਖ਼ਾਸ ਮੁਲਾਕਾਤ ਕੀਤੀ ਅਤੇ ਆਣ ਵਾਲੀਆਂ ਲੋਕ ਸਭਾ ਚੋਣਾਂ ਦੇ ਸੰਬੰਧ ਵਿੱਚ ਖ਼ਾਸ ਗੱਲਬਾਤ ਕੀਤੀ ਹਰਜਿੰਦਰ ਸਿੰਘ ਰਾਜਾ ਨੇ ਕਿਹਾ ਕਿ ਭਾਜਪਾ ਪਾਰਟੀ ਵਲੋਂ ਲੋਕ ਸਭਾ ਚੋਣਾਂ ਵਿੱਚ ਜਿੱਥੇ ਵੀ ਪਾਰਟੀ ਵੱਲੋਂ ਕੋਈ ਵੀ ਡਿਊਟੀ ਲਗਾਈ ਜਾਵੇਗੀ ਓਬੀਸੀ ਮੋਰਚਾ ਦੇ ਸਾਰੇ ਅਹੁਦੇਦਾਰ ਆਪਣੀ ਡਿਊਟੀ ਪੂਰੀ ਮਿਹਨਤ ਅਤੇ ਲਗਨ ਨਾਲ ਨਿਭਾਉਣਗੇ ਅਤੇਂ ਭਾਜਪਾ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣਗੇ ਇਸ ਮੌਕੇ ਸੰਗਠਨ ਮੰਤਰੀ ਜੀ ਵਲੋਂ ਹਰਜਿੰਦਰ ਸਿੰਘ ਰਾਜਾ ਨੂੰ ਹੋਰ ਵੀ ਤਗੜੇ ਹੋ ਕੇ ਕੰਮ ਕਰਨ ਲਈ ਆਸ਼ੀਰਵਾਦ ਦਿੱਤਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਓਬੀਸੀ ਮੋਰਚਾ ਪੰਜਾਬ ਦੇ ਕਾਰਜਕਾਰੀ ਮੈਂਬਰ ਸੁਖਵਿੰਦਰ ਸਿੰਘ ਬਾਊ ਵੀ ਹਾਜ਼ਿਰ ਸਨ।।

Ads on article

Advertise in articles 1

advertising articles 2

Advertise