-->
“ਵਿਸ਼ਵ ਇਮੁਨਾਈਜੇਸ਼ਨ ਵੀਕ” ਸੰਬਧੀ ਜ਼ਿਲ੍ਹਾ ਪੱਧਰੀ ਵਰਕਸ਼ਾਪ ਦਾ ਕੀਤਾ ਆਯੋਜਨ

“ਵਿਸ਼ਵ ਇਮੁਨਾਈਜੇਸ਼ਨ ਵੀਕ” ਸੰਬਧੀ ਜ਼ਿਲ੍ਹਾ ਪੱਧਰੀ ਵਰਕਸ਼ਾਪ ਦਾ ਕੀਤਾ ਆਯੋਜਨ

“ਵਿਸ਼ਵ ਇਮੁਨਾਈਜੇਸ਼ਨ ਵੀਕ” ਸੰਬਧੀ ਜ਼ਿਲ੍ਹਾ ਪੱਧਰੀ ਵਰਕਸ਼ਾਪ ਦਾ
ਕੀਤਾ ਆਯੋਜਨ
ਅੰਮ੍ਰਿਤਸਰ, 23 ਅਪ੍ਰੈਲ (ਮਨਪ੍ਰੀਤ ਸਿੰਘ) - ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ ਵਿਜੇ ਕੁਮਾਰ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠਾਂ, ਜਿਲਾ ਟੀਕਾਕਰਣ ਅਫਸਰ ਡਾ ਭਾਰਤੀ ਧਵਨ ਵਲੋਂ “ਵਿਸ਼ਵ ਇਮੁਨਾਈਜੇਸ਼ਨ ਵੀਕ” ਸੰਬਧੀ ਜਿਲਾ੍ ਪੱਧਰੀ ਵਰਕਸ਼ਾਪ ਦਾ ਆਯੋਜਨ ਸੀਨੀਅਰ ਸਕੈਂਡਰੀ ਸਕੂਲ ਮਾਲ ਰੋਡ ਅੰਮ੍ਰਿਤਸਰ ਕੀਤਾ ਗਿਆ। ਇਸ ਵਰਕਸ਼ਾਪ ਦੌਰਾਣ ਸਕੂਲ ਦੇ ਵਿਦਿਆਰਥੀਆਂ ਵਲੋਂ ਭਾਸ਼ਣ ਮੁਕਾਬਲੇ ਅਤੇ ਪੋਸਟਰ ਮੁਕਾਬਲੇ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਅਵਸਰ ਤੇ ਜਿਲਾ੍ ਟੀਕਾਕਰਣ ਅਫਸਰ ਡਾ ਭਾਰਤੀ ਨੇ ਕਿਹਾ ਕਿ ਵਿਸ਼ਵ ਟੀਕਾਕਰਣ ਹਫਤਾ ਪੂਰੇ ਵਿਸ਼ਵ ਭਰ ਵਿਚ ਮਿਤੀ 24 ਅਪ੍ਰੈਲ ਤੋਂ ਲੈਕੇ ਮਿਤੀ 30 ਅਪ੍ਰੈਲ ਤੱਕ ਮਨਾਇਆ ਜਾ ਰਿਹਾ ਹੈ। ਇਸ ਹਫਤੇ ਦੌਰਾਨ ਜਿਲੇ੍ ਭਰ ਦੇ ਸਿਹਤ ਕੇਂਦਰਾਂ ਵਿੱਚ ਸਾਰੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਵਲੋਂ ਆਮ ਜਨਤਾ ਨੂੰ ਟੀਕਾਕਰਣ ਮੱਹਤਤਾ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ ਆਉਟਰੀਚ ਇਲਾਕੇ ਜਿਵੇਂ ਝੁੱਗੀਆਂ, ਬਸਤੀਆਂ, ਭੱਠੇ, ਗੁੱਜਰਾਂ ਦੇ ਡੇਰੇ, ਮਾਈਗਰੇਟਰੀ ਤੇ ਸਲੁਮ ਏਰੀਏ ਵਿਚ ਟੀਕਾਕਰਣ ਕੈਂਪ ਲਗਾ ਕੇ ਬੱਚਿਆਂ ਦੀ ਵੈਕਸੀਨੇਸ਼ਨ ਪੂਰੀ ਕੀਤੀ ਜਵੇਗੀ। ਇਸ ਉਪਰੰਤ ਇਸਦਾ ਪੂਰਾ ਰਿਕਾਰਡ ਯੂ ਵਿਨ ਐਪ ਤੇ ਅੱਪ ਲੋਡ ਕੀਤਾ ਜਾਵੇਗਾ, ਜਿਸ ਨਾਲ ਹਰੇਕ ਬੱਚੇ ਟੀਕਾਕਰਣ ਦਾ ਰਿਕਾਰਡ ਕਿਸੇ ਵੀ ਜਗਾ੍ਹ ਤੇ ਇੰਟਰਨੈਟ ਦੀ ਮਦਦ ਨਾਲ ਹਾਸਿਲ ਕੀਤਾ ਜਾ ਸਕੇਗਾ, ਜਿਸ ਨਾਲ ਟੀਕਾਕਰਣ ਵਿਚ ਆਸਾਨੀ ਹੋ ਸਕੇਗੀ। ਇਸ ਅਵਸਰ ਤੇ ਵਿਸ਼ਵ ਸਿਹਤ ਸੰਸਥਾ ਵਲੋਂ ਡਾ ਇਸ਼ਿਤਾ ਵਲੋਂ ਬੱਚਿਆਂ ਨੂੰ ਟੀਕਾਕਰਣ ਦੀ ਮੱਹਤਤਾ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ।ਇਸ ਉਪਰੰਤ ਭਾਸ਼ਣ ਮੁਕਾਬਲੇ ਅਤੇ ਪੋਸਟਰ ਮੁਕਾਬਲੇ ਵਿੱਚ ਜੇਤੂ ਬੱਚਿਆਂ ਨੂੰ ਇਨਾਮ ਵੀ ਦਿੱਤੇ ਗਏ। ਇਸ ਮੌਕੇ ਤੇ ਸਕੂਲ ਹੈਲਥ ਨੋਡਲ ਅਫਸਰ ਡਾ ਸੁਨੀਤ ਗੁਰਮ ਗੁਪਤਾ, ਡਾ ਰਾਘਵ ਗੁਪਤਾ, ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ, ਪ੍ਰਿੰਸੀਪਲ ਮੈਡਮ ਮਨਦੀਪ ਕੌਰ, ਆਦਰਸ਼ ਸ਼ਰਮਾਂ, ਮਨਦੀਪ ਕੌਰ ਬੱਲ, ਰਮਨ ਕੌਰ, ਗੁਰਅੰਮ੍ਰਿਤਪਾਲ ਕੌਰ, ਸੁਖਬੀਰ ਕੌਰ ਅਤੇ ਸਮੂਹ ਸਟਾਫ ਹਾਜਰ ਸੀ।

Ads on article

Advertise in articles 1

advertising articles 2

Advertise