-->
ਖਾਲਸਾ ਗਰਲਜ਼ ਹੋਸਟਲ ਦੀਆਂ ਵਿਦਿਆਰਥਣਾਂ ਨੂੰ ਪੰਜਾਬੀ ਵਿਰਸੇ ਅਤੇ ਸੱਭਿਆਚਾਰਕ ਨਾਲ ਜੋੜਣ ਸਬੰਧੀ ਕਰਵਾਇਆ ਵਿੱਦਿਅਕ ਦੌਰਾ

ਖਾਲਸਾ ਗਰਲਜ਼ ਹੋਸਟਲ ਦੀਆਂ ਵਿਦਿਆਰਥਣਾਂ ਨੂੰ ਪੰਜਾਬੀ ਵਿਰਸੇ ਅਤੇ ਸੱਭਿਆਚਾਰਕ ਨਾਲ ਜੋੜਣ ਸਬੰਧੀ ਕਰਵਾਇਆ ਵਿੱਦਿਅਕ ਦੌਰਾ

ਖਾਲਸਾ ਗਰਲਜ਼ ਹੋਸਟਲ ਦੀਆਂ ਵਿਦਿਆਰਥਣਾਂ ਨੂੰ ਪੰਜਾਬੀ ਵਿਰਸੇ ਅਤੇ
ਸੱਭਿਆਚਾਰਕ ਨਾਲ ਜੋੜਣ ਸਬੰਧੀ ਕਰਵਾਇਆ ਵਿੱਦਿਅਕ ਦੌਰਾ
ਅੰਮ੍ਰਿਤਸਰ, 29 ਅਪ੍ਰੈਲ (ਸੁਖਬੀਰ ਸਿੰਘ )-ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਦੀਆਂ ਵਿਦਿਆਰਥਣਾਂ ਨੂੰ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਨ ਸਬੰਧੀ ਵਿੱਦਿਅਕ ਦੌਰਾ ਕਰਵਾਇਆ ਗਿਆ। ਕਾਲਜ ਪਿ੍ਰੰਸੀਪਲ ਡਾ. ਮਹਿਲ ਸਿੰਘ ਦੀ ਅਗਵਾਈ ਹੇਠ ਕਾਲਜ ਹੋਸਟਲ ਦੀਆਂ 100 ਵਿਦਿਆਰਥਨਾਂ ਨੂੰ ਹਵੇਲੀ ਦਾ ਟ੍ਰਿਪ ਕਰਵਾਇਆ ਗਿਆ।
ਇਸ ਸਬੰਧੀ ਪ੍ਰਿੰ: ਡਾ. ਮਹਿਲ ਸਿੰਘ ਨੇ ਦੱਸਿਆਂ ਕਿ ਕਾਲਜ ਵਿਦਿਆਰਥਣਾਂ ਨੂੰ ਕਲਾਸ ਰੂਮ, ਰਸਮੀ ਪੜਾਈ ਤੋਂ ਇਲਾਵਾ ਉਨ੍ਹਾਂ ਨੂੰ ਪ੍ਰਤੱਖ ਗਿਆਨ ਹਾਸਲ ਕਰਨ ਵਾਸਤੇ ਵੱਖ-ਵੱਖ ਸਥਾਨਾਂ ਦੇ ਟ੍ਰਿਪ ਦੇ ਉਪਰਾਲੇ ਵੀ ਕਰਦਾ ਹੈ। ਉਨ੍ਹਾਂ ਕਿਹਾ ਕਿ ਵਿਹਾਰਿਕ ਰੂਪ ’ਚ ਪ੍ਰਾਪਤ ਕੀਤਾ ਗਿਆਨ ਮਨੁੱਖੀ ਦਿਮਾਗ ’ਤੇ ਜਿਆਦਾ ਅਸਰਦਾਇਕ ਹੁੰਦਾ ਹੈ।
ਇਸ ਮੌਕੇ ਮੁੱਖ ਵਾਰਡਨ ਪ੍ਰੋ: ਸੁਪਨਿੰਦਰਜੀਤ ਕੌਰ ਨੇ ਪ੍ਰਿੰ: ਡਾ. ਮਹਿਲ ਸਿੰਘ ਦਾ ਅਜਿਹੇ ਉਪਰਾਲਿਆਂ ਲਈ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਕਿਹਾ ਕਿ ਅਜਿਹੇ ਟ੍ਰਿਪ ਜਿੱਥੇ ਸਾਨੂੰ ਵੱਖ-ਵੱਖ ਸਥਾਨਾਂ ਅਤੇ ਵਸਤਾਂ ਬਾਰੇ ਜਾਣਕਾਰੀ ਦਿੰਦੇ ਹਨ, ਉਥੇ ਹੀ ਸਾਨੂੰ ਅਨੁਸਾਸ਼ਨ ’ਚ ਰਹਿਣ ਦੀ ਜਾਚ ਵੀ ਸਿਖਾਉਂਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਥੀਆਂ ਵਲੋਂ ਹਵੇਲੀ ਰੈਸਟੋਰੈਟ ਵਿਖੇ ਬਣੇ ਪੰਜਾਬੀ ਸੱਭਿਆਚਾਰ ਦੇ ਕਲਾਤਮਿਕ ਨਮੂਨਿਆਂ ਬਾਰੇ ਗਿਆਨ ਹਾਸਲ ਕੀਤਾ ਗਿਆ।

Ads on article

Advertise in articles 1

advertising articles 2

Advertise