-->
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਸਵਰਨਕਾਰ ਭਾਈਚਾਰੇ ਪ੍ਰਤੀ ਕੀਤੀ ਟਿੱਪਣੀ ਤੇ ਸਖਤ ਇਤਰਾਜ-ਹਰਜਿੰਦਰ ਸਿੰਘ ਠੇਕੇਦਾਰ

ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਸਵਰਨਕਾਰ ਭਾਈਚਾਰੇ ਪ੍ਰਤੀ ਕੀਤੀ ਟਿੱਪਣੀ ਤੇ ਸਖਤ ਇਤਰਾਜ-ਹਰਜਿੰਦਰ ਸਿੰਘ ਠੇਕੇਦਾਰ

ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਸਵਰਨਕਾਰ ਭਾਈਚਾਰੇ
ਪ੍ਰਤੀ ਕੀਤੀ ਟਿੱਪਣੀ ਤੇ ਸਖਤ ਇਤਰਾਜ-ਹਰਜਿੰਦਰ ਸਿੰਘ ਠੇਕੇਦਾਰ
ਅੰਮ੍ਰਿਤਸਰ, 14 ਅਪ੍ਰੈਲ 2024 (ਸੁਖਬੀਰ ਸਿੰਘ) - ਅੰਮ੍ਰਿਤਸਰ ਸੁਖਬੀਰ ਸਿੰਘ ਆਮ ਆਦਮੀ ਪਾਰਟੀ ਦੀ ਸਰਕਾਰ ਚ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਸਵਰਨਕਾਰ ਭਾਈਚਾਰੇ ਪ੍ਰਤੀ ਕੀਤੀ ਟਿੱਪਣੀ ਤੇ ਸਖਤ ਇਤਰਾਜ ਪ੍ਰਗਟ ਕਰਦਿਆਂ ਹੋਇਆ ਪੰਜਾਬ ਸਵਰਨਕਾਰ ਸੰਘ ਦੇ ਸਰਪ੍ਰਸਤ ਅਤੇ ਭਾਜਪਾ ਆਗੂ ਹਰਜਿੰਦਰ ਸਿੰਘ ਠੇਕੇਦਾਰ ਨੇ ਕਿਹਾ ਕਿ ਲਾਲਜੀਤ ਭੁੱਲਰ ਵੱਲੋਂ ਇੱਕ ਸਟੇਜ ਤੇ ਆਪਣੇ ਸੰਬੋਧਨ ਦੌਰਾਨ ਸਵਰਨਕਾਰ ਭਾਈਚਾਰੇ ਪ੍ਰਤੀ ਕੀਤੀ ਗਈ ਟਿੱਪਣੀ ਭੁੱਲਰ ਦੀ ਬਿਮਾਰ ਮਾਨਸਿਕਤਾ ਅਤੇ ਹੰਕਾਰ ਦਾ ਸਬੂਤ ਦਿੰਦੀ ਹੈ ਉਹਨਾਂ ਕਿਹਾ ਕਿ ਭੁੱਲਰ ਦੀ ਇਸ ਟਿੱਪਣੀ ਰਾਹੀਂ ਸਵਰਨਕਾਰ ਭਾਈਚਾਰੇ ਨੂੰ ਨੀਵਾਂ ਦਿਖਾਉਣ ਦਾ ਯਤਨ ਕੀਤਾ ਹੈ ਅਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਸਟ ਪਹੁੰਚਾਈ ਹੈ ਜਿਸ ਨੂੰ ਸਵਰਨਕਾਰ ਭਾਈਚਾਰਾ ਬਰਦਾਸ਼ਤ ਨਹੀਂ ਕਰਨਗਾ ਉਹਨਾਂ ਕਿਹਾ ਕਿ ਸਵਰਨਕਾਰ ਭਾਈਚਾਰੇ ਦਾ ਇਤਿਹਾਸ ਬਹੁਤ ਮਾਣਮਤਾ ਅਤੇ ਕੁਰਬਾਨੀਆਂ ਭਰਿਆ, ਉਹਨਾਂ ਕਿਹਾ ਕਿ ਜਿਨਾਂ ਲੋਕਾਂ ਦੀ ਬਦੌਲਤ ਲਾਲਜੀਤ ਸਿੰਘ ਵਰਗੇ ਆਮ ਆਦਮੀ ਪਾਰਟੀ ਦੇ ਆਗੂ ਸੱਤਾ ਦਾ ਸੁੱਖ ਭੋਗ ਰਹੇ ਹਨ ਅੱਜ ਆਪਣੇ ਹੰਕਾਰ ਚ ਅੰਨੇ ਹੋ ਕੇ ਉਹਨਾਂ ਲੋਕਾਂ ਦੇ ਖਿਲਾਫ ਹੀ ਇਤਰਾਜਯੋਗ ਟਿੱਪਣੀਆਂ ਕਰਕੇ ਉਹਨਾਂ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚਾ ਰਹੇ ਹਨ ਪਰ ਹੁਣ ਇਹੀ ਲੋਕ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਣਗੇ ਅਤੇ ਕਿਰਤੀ ਲੋਕਾਂ ਕਲਾ ਮਾੜੀ ਸੋਚ ਰੱਖਣ ਵਾਲੀ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣਗੇ ਠੇਕੇਦਾਰ ਹਰਜਿੰਦਰ ਸਿੰਘ ਨੇ ਕਿਹਾ ਇਸ ਸਬੰਧ ਵਿੱਚ ਜਲਦ ਹੀ ਸਵਰਨਕਾਰ ਭਾਈਚਾਰੇ ਦੀ ਮੀਟਿੰਗ ਸੱਦ ਕੇ ਕੈਬਨਟ ਮੰਤਰੀ ਪੰਜਾਬ ਲਾਲ ਸਿੰਘ ਭੁੱਲਰ ਅਤੇ ਆਮ ਆਦਮੀ ਪਾਰਟੀ ਖਿਲਾਫ ਰਣਨੀਤੀ ਤਿਆਰ ਕੀਤੀ ਜਾਵੇਗੀ।

Ads on article

Advertise in articles 1

advertising articles 2

Advertise