-->
ਥਾਣਾ ਸੀ-ਡਵੀਜ਼ਨ ਵੱਲੋਂ,  ਲੁੱਟ-ਖੋਹ ਕਰਨ ਵਾਲਾ, ਪਿਸਟਲ ਸਮੇਤ ਕਾਬੂ।

ਥਾਣਾ ਸੀ-ਡਵੀਜ਼ਨ ਵੱਲੋਂ, ਲੁੱਟ-ਖੋਹ ਕਰਨ ਵਾਲਾ, ਪਿਸਟਲ ਸਮੇਤ ਕਾਬੂ।

ਥਾਣਾ ਸੀ-ਡਵੀਜ਼ਨ ਵੱਲੋਂ, ਲੁੱਟ-ਖੋਹ ਕਰਨ
ਵਾਲਾ, ਪਿਸਟਲ ਸਮੇਤ ਕਾਬੂ।
ਅੰਮ੍ਰਿਤਸਰ, 16 ਅਪ੍ਰੈਲ 2024 (ਸੁਖਬੀਰ ਸਿੰਘ) - ਸ਼੍ਰੀ ਗੁਰਪ੍ਰੀਤ ਸਿੰਘ, ਆਈ.ਪੀ.ਐਸ. ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ੍ਰੀ ਆਲਮ ਵਿਜੈ ਸਿੰਘ, ਪੀ.ਪੀ.ਐਸ, ਡੀ.ਸੀ.ਪੀ ਲਾਅ-ਐਂਡ-ਆਰਡਰ, ਅੰਮ੍ਰਿਤਸਰ ਅਤੇ ਡਾ. ਦਰਪਣ ਆਹਲੂਵਾਲੀਆ IPS, ਏ.ਡੀ.ਸੀ.ਪੀ. ਸਿਟੀ-1 ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੀ ਮਨਿੰਦਰ ਪਾਲ ਸਿੰਘ, ਪੀ.ਪੀ.ਐਸ. ਏ.ਸੀ.ਪੀ ਦੱਖਣੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਸ਼ਮਿੰਦਰਜੀਤ ਸਿੰਘ, ਮੁੱਖ ਅਫਸਰ ਥਾਣਾ ਸੀ ਡਵੀਜਨ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏ.ਐਸ.ਆਈ. ਸਲਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਅੰਦਰੂਨ ਗੇਟ ਹਕੀਮਾਂ, ਇੱਕ ਸੁਨਿਆਰੇ ਦੀ ਦੁਕਾਨ ਤੋ ਪਿਸਟਲ ਦੀ ਨੋਕ ਤੇ ਧਮਕਾ ਕੇ ਕ੍ਰੀਬ 20 ਹਜਾਰ ਰੁਪਏ ਦੀ ਖੋਹ ਕਰਨ ਵਾਲੇ ਵਿਅਕਤੀ ਨੂੰ ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਕੇ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। 
   ਫੜੇ ਗਏ ਮੁਲਜ਼ਮ ਦੀ ਪਛਾਂਣ ਜਗਦੀਸ਼ ਸਿੰਘ ਉਰਫ ਗੋਲਡੀ ਪੁੱਤਰ ਹਰਵਿੰਦਰ ਸਿੰਘ ਵਾਸੀ ਮਕਾਨ ਨੰਬਰ 643 ਗਲੀ ਨੰਬਰ 3 ਦਸ਼ਮੇਸ਼ ਨਗਰ, ਤਰਨ-ਤਾਰਨ ਰੋਡ, ਅੰਮ੍ਰਿਤਸਰ ਵੱਜ਼ੋ ਹੋਈ ਹੈ। ਇਸ ਪਾਸੋਂ ਵਾਰਦਾਤ ਸਮੇਂ ਵਰਤਿਆ ਖਿਡੋਣਾਂ ਪਿਸਟਲ, ਐਕਟੀਵਾ ਸਕੂਟੀ,ਜਿਸ ਪਰ ਜਾਅਲੀ ਨੰਬਰ ਲੱਗਾ ਸੀ ਅਤੇ ਖੋਹਸੁਦਾ ਰਕਮ ਵਿੱਚੋ 2500/-ਰੁਪਏ ਬ੍ਰਾਮਦ ਕੀਤੇ ਗਏ ਹਨ।
    ਇਸਨੇ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਆਪਣੀ ਪਹਿਚਾਣ ਨੂੰ ਬਦਲਣ ਲਈ ਪਹਿਨੇ ਹੋਏ, ਕਪੜੇ ਬਦਲੇ, ਤਾਂ ਜੋ ਇਹ ਸੀ.ਸੀ.ਟੀ.ਵੀ ਫੁਟੇਜਾਂ ਰਾਂਹੀ ਪੁਲਿਸ ਨੂੰ ਚਕਮਾ ਦੇ ਸਕੇ।
   ਇਹ ਕੇਂਦਰੀ ਜੇਲ੍ਹ, ਅੰਮ੍ਰਿਤਸਰ ਤੋਂ ਜਮਾਨਤ ਤੇ ਬਾਹਰ ਆਇਆ ਸੀ। ਇਸਦੇ ਖਿਲਾਫ਼ ਪਹਿਲਾਂ ਵੀ ਚੌਰੀ/ਸਨੈਚਿੰਗ ਦੇ 04 ਮੁਕੱਦਮੇਂ ਦਰਜ਼ ਹਨ, 
ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ ਜਿਊਲਰੀ ਸਟੋਰ ਦੇ ਮਾਲਕਾਂ ਨੂੰ ਇਹ ਵੀ ਤਾਕੀਦ ਕੀਤੀ ਜਾਂਦੀ ਹੈ ਕਿ ਉਹ, ਸੁਰੱਖਿਆ ਉਪਾਵਾਂ ਜਿਵੇਂ ਕਿ ਰੋਸ਼ਨੀ, ਸੁਰੱਖਿਆ ਗਾਰਡ, ਮੋਸ਼ਨ ਸੈਂਸਰ, ਮਲਟੀਪਲ ਐਮਰਜੈਂਸੀ ਅਲਾਰਮ ਸਿਸਟਮ, ਸੀਸੀਟੀਵੀ ਕੈਮਰੇ, ਲੁਕੇ ਹੋਏ ਡੀਵੀਆਰ, ਲੌਕਡ ਸ਼ੋਅਕੇਸ ਆਦਿ ਪ੍ਰਬੰਧ ਕੀਤੇ ਜਾਣ। ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਦੁਕਾਨਦਾਰਾਂ ਦੀ ਸੁਰੱਖਿਆ ਲਈ ਹਮੇਸ਼ਾਂ ਵਚਨਬੱਧ ਹੈ।

Ads on article

Advertise in articles 1

advertising articles 2

Advertise