-->
ਗੁਰੂ ਨਗਰੀ ਦੀ ਨੁਹਾਰ ਬਦਲਣ ਲਈ ਅਨਿਲ ਜੋਸ਼ੀ ਨੂੰ ਵੱਡੀ ਲੀਡ ਨਾਲ ਜਿਤਾਇਆ ਜਾਵੇ : ਗਿੱਲ

ਗੁਰੂ ਨਗਰੀ ਦੀ ਨੁਹਾਰ ਬਦਲਣ ਲਈ ਅਨਿਲ ਜੋਸ਼ੀ ਨੂੰ ਵੱਡੀ ਲੀਡ ਨਾਲ ਜਿਤਾਇਆ ਜਾਵੇ : ਗਿੱਲ

ਗੁਰੂ ਨਗਰੀ ਦੀ ਨੁਹਾਰ ਬਦਲਣ ਲਈ ਅਨਿਲ ਜੋਸ਼ੀ ਨੂੰ ਵੱਡੀ ਲੀਡ ਨਾਲ
ਜਿਤਾਇਆ ਜਾਵੇ : ਗਿੱਲ
ਪੰਡੋਰੀ ਦੀ ਅਗਵਾਈ ਹੇਠ ਹੋਈ ਮੀਟਿੰਗ ਧਾਰੇਗੀ ਰੈਲੀ ਦਾ ਰੂਪ 
ਅੰਮ੍ਰਿਤਸਰ, 14 ਅਪ੍ਰੈਲ 2024 (ਸੁਖਬੀਰ ਸਿੰਘ) - ਵਿਧਾਨ ਸਭਾ ਹਲਕਾ ਦੱਖਣੀ ਅਧੀਨ ਪੈਂਦੀ ਵਾਰਡ ਨੰ.43 ਵਿਖੇ ਅਕਾਲੀ ਆਗੂਆਂ, ਵਰਕਰਾਂ ਤੇ ਨਿਵਾਸੀਆਂ ਦੀ ਇਕ ਅਹਿਮ ਮੀਟਿੰਗ ਵਾਰਡ ਇੰਚਾਰਜ ਇੰਦਰਜੀਤ ਸਿੰਘ ਪੰਡੋਰੀ ਦੀ ਅਗਵਾਈ ਹੇਠ ਹੋਈ ਜਿਸ ਵਿਚ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਤੇ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਉਚੇਚੇ ਤੌਰ ’ਤੇ ਪਹੁੰਚੇ। ਲੋਕ ਸਭਾ ਚੋਣਾ ਦੇ ਸਬੰਧ ’ਚ ਵਾਰਡ ਇੰਚਾਰਜ ਇੰਦਰਜੀਤ ਸਿੰਘ ਪੰਡੋਰੀ ਵਲੋਂ ਸੱਦੀ ਗਈ ਇਸ ਮੀਟਿੰਗ ਵਿਚ ਲੋਕਾਂ ਦਾ ਭਾਰੀ ਇਕੱਠ ਹੋਣ ਕਾਰਨ ਇਹ ਮੀਟਿੰਗ ਰੈਲੀ ਦਾ ਰੂਪ ਧਾਰ ਗਈ। ਇਸ ਮੋਕੇ ’ਤੇ ਬੋਲਦਿਆਂ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਗੁਰੂ ਨਗਰੀ ਦੀ ਵਿਕਾਸ ਪੱਖੋਂ ਨੁਹਾਰ ਬਦਲਣ ਲਈ ਇਸ ਵਾਰ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਨੂੰ ਵੱਡੀ ਲੀਡ ਨਾਲ ਜਿਤਾਇਆ ਜਾਵੇ ਜਿਹੜੇ ਲੋਕ ਸਭਾ ਵਿਚ ਲੋਕਾਂ ਦੀ ਆਵਾਜ ਬਣ ਕੇ ਗੂੰਜਣਗੇਂ। ਸ.ਗਿੱਲ ਨੇ ਕਿਹਾ ਕਿ ਅਨਿਲ ਜੋਸ਼ੀ ਮਿਹਨਤੀ ਲੀਡਰ ਹਨ ਜਿਹੜੇ ਲੋਕਾਂ ਦੀਆਂ ਆਸਾਂ ’ਤੇ ਖਰਾ ਉਤਰਣਗੇਂ। ਇਸ ਮੋਕੇ ’ਤੇ ਮੀਟਿੰਗ ’ਚ ਪਹੁੰਚੇ ਲੋਕਾਂ ਨੇ ਅਨਿਲ ਜੋਸ਼ੀ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਭਰੋਸਾ ਦਿਤਾ। ਇਸ ਮੋਕੇ ਅਕਾਲੀ ਜੱਥਾ ਸ਼ਹਿਰੀ ਦੇ ਪ੍ਰਧਾਨ ਸੁਰਜੀਤ ਸਿੰਘ ਪਹਿਲਵਾਨ, ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਸਰਬ ਭੁੱਲਰ, ਪ੍ਰਭਪ੍ਰੀਤ ਸਿੰਘ ਪੰਡੋਰੀ, ਕੁਲਦੀਪ ਸਿੰਘ ਖਾਲਸਾ, ਪ੍ਰਭ ਸਿੰਘ ਸੰਧੂ, ਕਸ਼ਮੀਰ ਸਿੰਘ ਦੋਧੀ, ਗੁਰਦਿਆਲ ਸਿੰਘ ਭੁੱਲਰ, ਬਰਜਿੰਦਰ ਸਿੰਘ ਟਿੰਕੂ, ਹਰਜਿੰਦਰ ਸਿੰਘ ਸੰਧੂ, ਸੁਰਜੀਤ ਸਿੰਘ ਕੰਡਾਂ, ਹਰਿੰਦਰ ਸਿੰਘ ਸ਼ੀਂਹ, ਜੀਵਨ ਸਿੰਘ ਜੇ.ਈ., ਬਲਦੇਵ ਸਿੰਘ ਐਮ.ਏ., ਸੁਬੇਗ ਸਿੰਘ ਨਿੱਝਰ, ਸਤਨਾਮ ਸਿੰਘ ਮਸੌਣ, ਬੂਟਾ ਸਿੰਘ ਕੰਡਾ, ਐਡਵੋਕੇਟ ਬਿਕਰਮ ਸਿੰਘ, ਬਾਬਾ ਅਮਨਦੀਪ ਸਿੰਘ, ਜਸਵਿੰਦਰ ਸਿੰਘ ਬੱਬੂ, ਰਾਜਪਾਲ ਸਿੰਘ ਨਾਗੀ, ਸੁਖਵਿੰਦਰ ਸਿੰਘ, ਕੁਲਵਿੰਦਰਜੀਤ ਸਿੰਘ ਕੁਕੂ, ਜਸਵੰਤ ਸਿੰਘ ਜੋਸ਼, ਬੀਬੀ ਪ੍ਰਮਜੀਤ ਕੌਰ, ਬੀਬੀ ਰਾਜ ਰਾਣੀ, ਚਰਨਜੀਤ ਸਿੰਘ, ਦੀਪ ਸਿੰਘ ਖਾਲਸਾ, ਅੰਗਰੇਜ ਸਿੰਘ, ਜਸਪਾਲ ਸਿੰਘ, ਬਲਵਿੰਦਰ ਸਿੰਘ ਗੋਲਡੀ ਤੇ ਹੋਰ ਵੀ ਮੋਜੂਦ ਸਨ।

Ads on article

Advertise in articles 1

advertising articles 2

Advertise