-->
ਜਿੱਥੇ ਮਾਤਾ ਰਾਣੀ ਦਾ ਜਗਰਾਤਾ ਹੁੰਦਾ ਹੈ, ਉੱਥੇ ਮਾਤਾ ਰਾਣੀ ਦਾ ਨਿਵਾਸ ਹੁੰਦਾ ਹੈ: ਅਨਿਲ ਜੋਸ਼ੀ

ਜਿੱਥੇ ਮਾਤਾ ਰਾਣੀ ਦਾ ਜਗਰਾਤਾ ਹੁੰਦਾ ਹੈ, ਉੱਥੇ ਮਾਤਾ ਰਾਣੀ ਦਾ ਨਿਵਾਸ ਹੁੰਦਾ ਹੈ: ਅਨਿਲ ਜੋਸ਼ੀ

ਜਿੱਥੇ ਮਾਤਾ ਰਾਣੀ ਦਾ ਜਗਰਾਤਾ ਹੁੰਦਾ ਹੈ, ਉੱਥੇ ਮਾਤਾ ਰਾਣੀ ਦਾ ਨਿਵਾਸ
ਹੁੰਦਾ ਹੈ: ਅਨਿਲ ਜੋਸ਼ੀ
ਅੰਮ੍ਰਿਤਸਰ, 29 ਅਪ੍ਰੈਲ (ਮਨਪ੍ਰੀਤ ਸਿੰਘ) - ਮਾਤਾ ਰਾਣੀ ਕੀ ਚੌਂਕੀ ਆਰ.ਬੀ.ਸਟੇਟ ਲੋਹਾਰਕਾ ਰੋਡ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਜਨਰਲ ਕੌਂਸਲ ਮੈਂਬਰ ਪੰਜਾਬ ਧੀਰਜ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਜਗਰਾਤਾ ਵਿਖੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਮਹਾਰਾਣੀ ਦੇ ਚਰਨਾਂ 'ਚ ਮੱਥਾ ਟੇਕ ਕੇ ਅਸ਼ੀਰਵਾਦ ਲਿਆ ! ਗਾਇਕ ਸੁਸ਼ੀਲ ਸਿਤਾਰਾ ਨੇ ਦੇਵੀ ਭਗਵਤੀ ਦਾ ਗੁਣਗਾਨ ਕਰਕੇ ਸਰੋਤਿਆਂ ਨੂੰ ਭਾਵੁਕ ਕਰ ਦਿੱਤਾ। ਅਨਿਲ ਜੋਸ਼ੀ ਨੇ ਕਿਹਾ ਕਿ ਮਾਤਾ ਰਾਣੀ ਦਾ ਜਗਰਾਤਾ ਕਰਨ ਵਾਲੇ ਲੋਕ ਖੁਸ਼ਕਿਸਮਤ ਹੁੰਦੇ ਹਨ, ਜਿਸ ਸਥਾਨ 'ਤੇ ਮਾਤਾ ਰਾਣੀ ਦਾ ਜਗਰਾਤਾ ਕੀਤਾ ਜਾਂਦਾ ਹੈ, ਉਥੇ ਮਾਤਾ ਰਾਣੀ ਨਿਵਾਸ ਕਰਦੇ ਹਨ ਅਤੇ ਆਪਣੇ ਸ਼ਰਧਾਲੂਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਇਸ ਮੌਕੇ ਨਵਚੇਤਨ ਬਾਠ, ਪ੍ਰਿਯਾਂਸ਼ੂ ਸ਼ਰਮਾ, ਗੌਲਿਕ ਸ਼ਰਮਾ, ਸ਼ਮਸ਼ੇਰ ਸਮਰਾ, ਅਮਰੀਸ਼, ਬਬਲੂ ਨਾਇਰ, ਪਵਨ ਸ਼ਾਸਤਰੀ, ਵਿੱਕੀ ਸ਼ਰਮਾ, ਲਖਵਿੰਦਰ ਲੱਕੀ ਆਦਿ ਹਾਜ਼ਰ ਸਨ।

Ads on article

Advertise in articles 1

advertising articles 2

Advertise