-->
“ਵਿਸ਼ਵ ਇਮੁਨਾਈਜੇਸ਼ਨ ਵੀਕ” ਦੌਰਾਨ ਕਰਵਾਏ ਕਵਿੱਜ ਕੰਪੀਟੀਸ਼ਨ ਅਤੇ ਪੋਸਟਰ ਮੇਕਿੰਗ ਕੰਪੀਟੀਸ਼ਨ

“ਵਿਸ਼ਵ ਇਮੁਨਾਈਜੇਸ਼ਨ ਵੀਕ” ਦੌਰਾਨ ਕਰਵਾਏ ਕਵਿੱਜ ਕੰਪੀਟੀਸ਼ਨ ਅਤੇ ਪੋਸਟਰ ਮੇਕਿੰਗ ਕੰਪੀਟੀਸ਼ਨ

“ਵਿਸ਼ਵ ਇਮੁਨਾਈਜੇਸ਼ਨ ਵੀਕ” ਦੌਰਾਨ ਕਰਵਾਏ ਕਵਿੱਜ ਕੰਪੀਟੀਸ਼ਨ
ਅਤੇ ਪੋਸਟਰ ਮੇਕਿੰਗ ਕੰਪੀਟੀਸ਼ਨ
ਅੰਮ੍ਰਿਤਸਰ, 27 ਅਪ੍ਰੈਲ (ਮਨਪ੍ਰੀਤ ਸਿੰਘ) - ਸਿਵਲ ਸਰਜਨ ਤਰਨਤਾਰਨ ਡਾ ਕਮਲਪਾਲ ਜੀ ਦੀ ਪ੍ਰਧਾਨਗੀ ਹੇਠਾਂ, ਜਿਲ਼੍ਹਾ ਟੀਕਾਕਰਣ ਅਫਸਰ ਡਾ ਵਰਿੰਦਰ ਪਾਲ ਕੌਰ ਵਲੋਂ “ਵਿਸ਼ਵ ਇਮੁਨਾਈਜੇਸ਼ਨ ਵੀਕ” ਦੌਰਾਣ ਦਫਤਰ ਸਿਵਲ ਸਰਜਨ ਵਿਖੇ ਵੱਖ-ਵੱਖ ਨਰਸਿੰਗ ਕਾਲਜਾਂ ਦੇ ਵਿਦਿਆਰਥੀਆਂ ਵਿਚਕਾਰ ਕਵਿੱਜ ਕੰਪੀਟੀਸ਼ਨ ਅਤੇ ਪੋਸਟਰ ਮੇਕਿੰਗ ਕੰਪੀਟੀਸ਼ਨ ਕਰਵਾਏ ਗਏ। ਇਹਨਾਂ ਕੰਪੀਟਿਸ਼ਨਾਂ ਵਿਚ ਮਾਈ ਭਾਗੋ ਨਰਸਿੰਗ ਕਾਲਜ, ਸ਼ਿਵਾਲਿਕ ਐਕਸੀਲੇਂਸ ਇੰਸੀਚੁਟ ਆਫ ਨਰਸਿੰਗ ਅਤੇ ਬਾਬਾ ਫਰੀਦ ਯੁਨੀਵਰਸਿਟੀ ਰਿਜਨਲ ਸੈਂਟਰ ਦੇ ਸਿਖਿਆਰਥੀਆਂ ਨੇ ਭਾਗ ਲਿਆ। 
ਇਸ ਅਵਸਰ ਤੇ ਜਿਲਾ੍ ਟੀਕਾਕਰਣ ਅਫਸਰ ਡਾ ਵਰਿੰਦਰਪਾਲ ਕੌਰ ਨੇ ਕਿਹਾ ਕਿ ਵਿਸ਼ਵ ਟੀਕਾਕਰਣ ਹਫਤਾ ਪੂਰੇ ਵਿਸ਼ਵ ਭਰ ਵਿਚ ਮਿਤੀ 24 ਅਪ੍ਰੈਲ ਤੋਂ ਲੈਕੇ ਮਿਤੀ 30 ਅਪ੍ਰੈਲ ਤੱਕ ਮਨਾਇਆ ਜਾ ਰਿਹਾ ਹੈ। ਇਸ ਹਫਤੇ ਦੌਰਾਣ ਜਿਲੇ੍ਹ ਭਰ ਦੇ ਸਿਹਤ ਕੇਂਦਰਾਂ ਵਿੱਚ ਸਾਰੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਵਲੋਂ ਆਮ ਜਨਤਾ ਨੂੰ ਟੀਕਾਕਰਣ ਮੱਹਤਤਾ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ ਆਉਟਰੀਚ ਇਲਾਕੇ ਜਿਵੇਂ ਝੁੱਗੀਆਂ, ਬਸਤੀਆਂ, ਭੱਠੇ, ਗੁੱਜਰਾਂ ਦੇ ਡੇਰੇ, ਮਾਈਗਰੇਟਰੀ ਤੇ ਸਲੁਮ ਏਰੀਏ ਵਿਚ ਟੀਕਾਕਰਣ ਕੈਂਪ ਲਗਾ ਕੇ ਬੱਚਿਆਂ ਦੀ ਵੈਕਸੀਨੇਸ਼ਨ ਪੂਰੀ ਕੀਤੀ ਜਵੇਗੀ। ਇਸ ਉਪਰੰਤ ਇਸਦਾ ਪੂਰਾ ਰਿਕਾਰਡ ਯੂ ਵਿਨ ਐਪ ਤੇ ਅੱਪ ਲੋਡ ਕੀਤਾ ਜਾਵੇਗਾ, ਜਿਸ ਨਾਲ ਹਰੇਕ ਬੱਚੇ ਟੀਕਾਕਰਣ ਦਾ ਰਿਕਾਰਡ ਕਿਸੇ ਵੀ ਜਗਾ੍ ਤੇ ਇੰਟਰਨੈਟ ਦੀ ਮਦਦ ਨਾਲ ਹਾਸਿਲ ਕੀਤਾ ਜਾ ਸਕੇਗਾ, ਜਿਸ ਨਾਲ ਟੀਕਾਕਰਣ ਵਿਚ ਆਸਾਨੀ ਹੋ ਸਕੇਗੀ। ਇਸ ਉਪੰਰਤ ਜੇਤੂ ਸਿਖਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਦੇਵੀ ਬਾਲਾ, ਜਿਲਾ੍ ਪਰਿਵਾਰ ਭਲਾਈ ਅਫਸਰ ਡਾ ਆਸ਼ੀਸ਼ ਗੁਪਤਾ, ਜਿਲ਼੍ਹਾ ਸਿਹਤ ਅਫਸਰ ਡਾ ਸੁਖਬੀਰ ਕੌਰ, ਜਿਲ਼੍ਹਾ ਐਪੀਡਿਮਲਿਜਿਸਟ ਡਾ ਸਿਮਰਨ ਕੌਰ, ਡਾ ਅਮਨਦੀਪ ਸਿੰਘ, ਜਿਲ਼੍ਹਾ ਐਮ.ਈ.ਆਈ.ਓ. ਅਮਰਦੀਪ ਸਿੰਘ ਅਤੇ ਸਮੂਹ ਸਟਾਫ ਮੈਂਬਰ ਹਾਜਰ ਸਨ।

Ads on article

Advertise in articles 1

advertising articles 2

Advertise