-->
ਮਾਫੀ ਗਲਤੀ ਦੀ ਹੁੰਦੀ ਹੈ ਗੁਨਾਹ ਦੀ ਨਹੀ - ਮੰਜਿਲ

ਮਾਫੀ ਗਲਤੀ ਦੀ ਹੁੰਦੀ ਹੈ ਗੁਨਾਹ ਦੀ ਨਹੀ - ਮੰਜਿਲ

ਮਾਫੀ ਗਲਤੀ ਦੀ ਹੁੰਦੀ ਹੈ ਗੁਨਾਹ ਦੀ
ਨਹੀ - ਮੰਜਿਲ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ )- ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ ਦੇ ਜੁਝਾਰੂ ਮੈਂਬਰ ਸਾਹਿਬਾਨਾਂ ਦੀ ਹਿੰਮਤ ਸਦਕਾਂ ਪੰਜਾਬ ਦੇ 18 ਜ਼ਿਲ੍ਹਿਆਂ ਅੰਦਰ ਪੰਜਾਬ ਸਰਕਾਰ ਦੇ ਹੰਕਾਰੀ ਮੰਤਰੀ ਲਾਲਜੀਤ ਸਿੰਘ ਭੁੱਲਰ ਖਿਲਾਫ ਰੋਸ ਮੁਜਾਰੇ ਕੀਤੇ ਗਏ। ਇਹਨਾ ਵਿਚਾਰਾ ਦਾ ਪ੍ਰਗਟਾਵਾ ਰਾਮਗੜ੍ਹੀਆ ਅਕਾਲ ਜਥੇਬੰਦੀ ਦੇ ਕੌਮੀ ਕਨਵੀਨਰ ਹਰਜੀਤ ਸਿੰਘ ਰਾਮਗੜ੍ਹੀਆ ਨੇ ਇਤਿਹਾਸਕ ਬੁੰਗਾ ਰਾਮਗੜ੍ਹੀਆ ਅਮ੍ਰਿੰਤਸਰ ਪਹੁੰਚ ਕੇ ਕੀਤਾ ਉਹਨਾਂ ਦੱਸਿਆ ਕਿ ਮਿਤੀ 21 ਅਪ੍ਰੈਲ ਨੂੰ ਪੰਜਾਬ ਭਰ ਦੇ ਆਗੂ ਸਾਹਿਬਾਨਾਂ ਦੀ ਸਹਿਮਤੀ ਨਾਲ ਮੁੱਖ ਮੰਤਰੀ ਪੰਜਾਬ ਦੀ ਸੰਗਰੂਰ ਰਿਹਾਇਸ ਦੇ ਸਾਹਮਣੇ ਨਵੇਕਲੇ ਢੰਗ ਨਾਲ ਜਥੇਬੰਦੀ ਨੇ ਰੋਸ ਮੁਜਾਰਾ ਕੀਤਾ ਗਿਆ ਸੀ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਵੀ ਦਿੱਤਾ ਗਿਆ ਸੀ ਮੁੱਖ ਮੰਤਰੀ ਪੰਜਾਬ ਤੋਂ ਜੋ ਮੰਗ ਕੀਤੀ ਸੀ ਕਿ ਹੰਕਾਰੀ ਮੰਤਰੀ ਵਿਰੁੱਧ ਕਾਰਵਾਈ ਹੋਵੇ। ਰਾਮਗੜ੍ਹੀਆ ਨੇ ਕਿਹਾ ਲਾਲਜੀਤ ਭੁੱਲਰ ਧਰਮ ਦਾ ਪੈਤੜਾ ਖੇਡ ਮਿਹਨਤੀ ਅਤੇ ਸਘੰਰਸੀ ਕੌਮ ਨੂੰ ਬੇਵਕੁਫ ਬਣਾਉਣਾ ਚਾਹੁੰਦਾ ਹੈ ਜੋ ਕਿ ਕਦੇ ਵੀ ਇਸ ਕੋਸ਼ਿਸ਼ ਵਿੱਚ ਕਾਮਯਾਬ ਨਹੀ ਹੋਵੇਗਾ ਭੁੱਲਰ ਨੂੰ ਹਾਰ ਦਾ ਮੁੰਹ ਤਾਂ ਦੇਖਣ ਲਈ ਮੰਨ ਬਣਾ ਹੀ ਲੈਣਾ ਚਾਹਿੰਦਾ ਹੈ। ਉਹਨਾਂ ਕਿਹਾ ਹੰਕਾਰੀ ਮੰਤਰੀ ਨੇ ਸਿੱਖ ਕੌਮ ਦੀ ਸੁਪਰੀਮ ਤਾਕਤ ਸ੍ਰੀ ਅਕਾਲ ਸਾਹਿਬ ਅਤੇ ਰਾਮਗੜ੍ਹੀਆ ਕੌਮ ਦੀ ਆਨ ਸ਼ਾਨ ਇਤਿਹਾਸਿਕ ਬੁੰਗਾ ਰਾਮਗੜ੍ਹੀਆ ਸ੍ਰੀ ਅਮ੍ਰਿੰਤਸਰ ਸਾਹਿਬ ਵਿਖੇ ਪਹੁੰਚ ਮੱਥਾ ਟੇਕਿਆ ਹੈ ਇਸ ਨੂੰ ਧਿਆਨ ਵਿੱਚ ਰੱਖਦਿਆ ਮੰਤਰੀ ਲਾਲਜੀਤ ਖਿਲਾਫ ਅੱਜ ਤੋਂ ਬਆਦ ਜਥੇਬੰਦੀ ਇਸ ਦੇ ਪੁਤਲੇ ਨਹੀ ਫੁਕੇਗੀ ਪਰ ਬੋਲੇ ਗਏ ਬੋਲ ਆਖਰੀ ਦਮ ਤੱਕ ਕੌਮ ਨਹੀ ਭੁਲਾਏਗੀ ਰਾਮਗੜ੍ਹੀਆ ਅਕਾਲ ਜਥੇਬੰਦੀ ਦੇ ਪਰਿਵਾਰ ਵੋਟ ਅਤੇ ਸਪੋਟ ਲਈ ਲਾਲਜੀਤ ਭੁੱਲਰ ਦਾ ਮੁਕੰਮਲ ਬਾਈਕਾਟ ਰੱਖੇਗੀ। ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ ਜਨਮ ਦਿਹਾੜਾ ਮਿਤੀ 5 ਮਈ ਨੂੰ ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ ਸ਼ਾਨੋ-ਸ਼ੌਕਤ ਨਾਲ ਲੋਕ ਸਭਾ ਹਲਕਾ ਖਡੂੰਰ ਸਾਹਿਬ ਅੰਦਰ ਮਨਾਏਗੀ ਮੁੱਖ ਮੰਤਰੀ ਪੰਜਾਬ ਨੂੰ ਦਿੱਤੇ ਗਏ ਮੰਗ ਪੱਤਰ ਦੀ ਇਸ ਜਨਮ ਦਿਹਾੜੇ ਤੱਕ ਉਡੀਕ ਕਰੇਗੀ। ਪੰਜਾਬ ਚੇਅਰਮੈਨ ਜਗਜੀਤ ਸਿੰਘ ਸੱਗੂ ਨੇ ਕਿਹਾ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦਿੱਲੀ ਤੋੰ ਲਾਲ ਸਿੱਲ ਪੁੱਟ ਲਿਆਏ ਸੀ ਅਤੇ ਅੱਜ ਦੇ ਰਾਮਗੜ੍ਹੀਏ ਵੀ ਲਾਲਜੀਤ ਦੀ ਸਿਆਸੀ ਜੜ ਪੁੱਟਣ ਲਈ ਤਿਆਰ ਬਰ ਤਿਆਰ ਹਨ। ਸੂਬੇ ਦੇ ਮੁੱਖ ਬੁਲਾਰੇ ਕੰਵਰਬੀਰ ਸਿੰਘ ਮੰਜਿਲ ਨੇ ਕਿਹਾ ਮਾਫੀ ਗਲਤੀ ਦੀ ਹੁੰਦੀ ਹੈ ਗੁਨਾਹ ਦੀ ਨਹੀ ਰਾਮਗੜ੍ਹੀਆ ਕੌਮ ਤੋੰ ਵੋਟ ਅਤੇ ਸਪੋਟ ਦੀ ਮੰਤਰੀ ਭੁੱਲਰ ਉਮੀਦ ਨੂੰ ਆਪਣੇ ਦਿਲ ਅਤੇ ਦਿਮਾਗ ਵਿੱਚੋਂ ਬਿਲਕੁਲ ਹੀ ਕੱਢ ਦੇਣ। ਇਸ ਮੌਕੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਕਲਸੀ, ਰਾਜਸਥਾਨ ਇੰਚਾਰਜ ਗੁਰਜੰਟ ਸਿੰਘ ਧੀਮਾਨ, ਮੀਤ ਪ੍ਰਧਾਨ ਰਛਪਾਲ ਸਿੰਘ ਸੱਗੂ, ਮੀਤ ਪ੍ਰਧਾਨ ਜਗਜੀਤ ਸਿੰਘ ਪਿੰਟਾ, ਚੇਅਰਮੈਨ ਕੁਲਵਿੰਦਰ ਸਿੰਘ ਭਾਰਜ, ਜ਼ਿਲ੍ਹਾ ਪ੍ਰਧਾਨ ਬਠਿੰਡਾ ਗੁਰਮੀਤ ਸਿੰਘ, ਜਥੇਬੰਦਕ ਸਕੱਤਰ ਨਰਿੰਦਰ ਸਿੰਘ ਸੋਹਲ, ਪਲਵਿੰਦਰ ਸਿੰਘ ਸੱਗੂ, ਸਤਨਾਮ ਸਿੰਘ ਸੱਗੂ, ਗੁਰਤੇਜ ਸਿੰਘ ਦਿੳਣ, ਗੁਰਬਖਸ਼ ਸਿੰਘ ਸੰਧੂ, ਸਿਕੰਦਰ ਸਿੰਘ ਖੋਖਰ, ਮਨਪ੍ਰੀਤ ਸਿੰਘ ਸੰਧੂ, ਗੁਰਚਰਨ ਸਿੰਘ, ਬਲਵਿੰਦਰ ਸਿੰਘ ਬੱਬੂ, ਬਲਦੇਵ ਸਿੰਘ ਨਾਗੀ, ਜਸਪਾਲ ਸਿੰਘ, ਗੁਰਦੇਵ ਸਿੰਘ ਸੋਨੂੰ ਚੀਮਾ, ਸਿਮਰਤ ਸਿੰਘ ਸੱਗੂ,ਬਲਕਾਰ ਸਿੰਘ ਸੱਗੂ, ਸੁਰਿੰਦਰ ਸਿੰਘ ਰੇਨੂੰ , ਹਰਪ੍ਰੀਤ ਸਿੰਘ, ਸਵੰਬਰ ਸਿੰਘ 
ਅਤੇ ਅਮ੍ਰਿੰਤਸਰ ਸਾਹਿਬ ਤੋਂ ਹਰਜਿੰਦਰ ਸਿੰਘ ਰਾਜਾ ,ਬਲਜਿੰਦਰ ਸਿੰਘ ਬੱਬੂ, ਜਗਤਾਰ ਸਿੰਘ ਜੱਗਾ, ਅਮਨਦੀਪ ਸਿੰਘ ਹੈਪੀ ,ਸੁਖਵਿੰਦਰ ਸਿੰਘ ਬਾਊ, ਨਰਿੰਦਰ ਸਿੰਘ ਅਤੇ ਡਿਪਟੀ ਆਦੀ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Ads on article

Advertise in articles 1

advertising articles 2

Advertise