-->
ਪੁਲਿਸ ਵਿਭਾਗ ਤੇ ਐਕਸਾਈਸ ਵਿਭਾਗ ਵੱਲੋਂ ਨਜ਼ਾਇਜ਼ ਸ਼ਰਾਬ ਦੀ ਤੱਸਕਰੀ ਦੇ ਮੁੱਦੇ ਤੇ ਕੀਤੀ ਸਾਂਝੀ ਮੀਟਿੰਗ।

ਪੁਲਿਸ ਵਿਭਾਗ ਤੇ ਐਕਸਾਈਸ ਵਿਭਾਗ ਵੱਲੋਂ ਨਜ਼ਾਇਜ਼ ਸ਼ਰਾਬ ਦੀ ਤੱਸਕਰੀ ਦੇ ਮੁੱਦੇ ਤੇ ਕੀਤੀ ਸਾਂਝੀ ਮੀਟਿੰਗ।

ਪੁਲਿਸ ਵਿਭਾਗ ਤੇ ਐਕਸਾਈਸ ਵਿਭਾਗ ਵੱਲੋਂ ਨਜ਼ਾਇਜ਼ ਸ਼ਰਾਬ ਦੀ
ਤੱਸਕਰੀ ਦੇ ਮੁੱਦੇ ਤੇ ਕੀਤੀ ਸਾਂਝੀ ਮੀਟਿੰਗ। 
ਅੰਮ੍ਰਿਤਸਰ, 3 ਅਪ੍ਰੈਲ 2024 (ਸੁਖਬੀਰ ਸਿੰਘ) -  ਮਾਨਯੋਗ ਚੋਣ ਕਮਿਸ਼ਨ ਆਫ਼ ਇੰਡੀਆ ਦੀਆਂ ਹਦਾਇਤਾਂ ਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਐਕਸਾਈਜ਼ ਵਿਭਾਗ ਦੇ ਸਹਾਇਕ ਕਮਿਸ਼ਨਰ ਸ੍ਰੀ ਸੁਖਵਿੰਦਰ ਸਿੰਘ ਵੱਲੋਂ ਨਾਜਾਇਜ਼ ਸ਼ਰਾਬ ਦੀ ਤਸਕਰੀ ਦੇ ਸਬੰਧ ਵਿੱਚ ਇੱਕ ਸਾਂਝੀ ਮੀਟਿੰਗ ਕਾਨਫਰੰਸ ਹਾਲ, ਦਫ਼ਤਰ ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਵਿੱਖੇ ਕੀਤੀ ਗਈ।   
ਮੀਟਿੰਗ ਦੌਰਾਨ, ਗੈਰ-ਕਾਨੂੰਨੀ ਸ਼ਰਾਬ ਦੇ ਕਾਰੋਬਾਰ 'ਤੇ ਨਕੇਲ ਕੱਸਣ ਲਈ ਚਰਚਾ ਕੀਤੀ, ਜਿਸ ਵਿੱਚ ਪੇਸ਼ਾਵਰਾਨਾਂ ਤੱਸਕਰਾਂ ਤੇ ਬਾਰੀਕੀ ਨਾਲ ਨਿਗਰਾਨੀ ਰੱਖਣ ਅਤੇ ਆਪਸੀ ਤਾਲਮੇਲ ਨੂੰ ਹੋਰ ਵਧਾਕੇ ਇਹਨਾਂ ਤੱਸਕਰਾਂ ਖਿਲਾਫ਼ ਸਖ਼ਤ ਐਕਸ਼ਨ ਲੈਣ ਬਾਰੇ ਵਿਚਾਂਰ ਵਿਟਾਦਰਾ ਕੀਤਾ ਗਿਆ।  
ਸ਼ਰਾਬ ਦੇ ਨਜ਼ਾਇਜ਼ ਕਾਰੋਬਾਰ ਵਿੱਚ ਸ਼ਾਮਲ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਫੜਨ ਲਈ ਅਤੇ ਆਉਣ ਵਾਲੀਆਂ ਚੋਣਾਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰਨ ਲਈ ਸਮੇਂ ਸਮੇਂ ਤੇ ਰਣਨੀਤੀਆਂ 'ਤੇ ਯੋਜ਼ਨਾਂ ਬਣਾਈ ਜਾਵੇਗੀ।
ਪੁਲਿਸ ਕਮਿਸ਼ਨਰ ਨੇ ਆਗਾਮੀ ਚੋਣਾਂ ਦੌਰਾਨ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤਸਕਰੀ ਦੇ ਨੈੱਟਵਰਕਾਂ 'ਤੇ ਸ਼ਿਕੰਜਾ ਕੱਸਣ 'ਤੇ ਜ਼ੋਰ ਦਿੱਤਾ। ਮੀਟਿੰਗ ਵਿੱਚ ਸ੍ਰੀ ਆਲਮ ਵਿਜੈ ਸਿੰਘ, ਡੀ.ਸੀ.ਪੀ ਲਾਅ-ਐਂਡ-ਆਰਡਰ, ਅੰਮ੍ਰਿਤਸਰ, ਡਾ. ਦਰਪਣ ਆਹਲੂਵਾਲੀਆ, ਏ.ਡੀ.ਸੀ.ਪੀ ਸਿਟੀ-1,ਅੰਮ੍ਰਿਤਸਰ, ਸ੍ਰੀ ਪ੍ਰਭਜੋਤ ਸਿੰਘ ਵਿਰਕ, ਏ.ਡੀ.ਸੀ.ਪੀ ਸਿਟੀ-2, ਸ੍ਰੀ ਨਵਜ਼ੋਤ ਸਿੰਘ ਏ.ਡੀ.ਸੀ.ਪੀ ਸਿਟੀ-3, ਸ੍ਰੀ ਹਰਪਾਲ ਸਿੰਘ ਏ.ਡੀ.ਸੀ.ਪੀ ਸਪੈਸ਼ਲ, ਅੰਮ੍ਰਿਤ਼ਸਰ ਅਤੇ ਤਿੰਨਾਂ ਜੋਨਾਂ ਤੇ 06 ਸਬ-ਡਵੀਜ਼ਨਲ ਅਫ਼ਸਰਾਨ ਅਤੇ ਸ੍ਰੀ ਗੋਤਮ ਗੋਬਿੰਦ ਵੈਸ, ਈ.ਓ (ਐਕਸਾਈਜ਼), ਸ੍ਰੀ ਮਨੀਸ਼ ਗੋਇਲ ਈ.ਓ (ਐਕਸਾਈਜ਼), ਸ੍ਰੀ ਇੰਦਰਬੀਰ ਸਿੰਘ ਈ.ਓ (ਐਕਸਾਈਜ਼), ਸ੍ਰੀ ਜਤਿੰਦਰ ਸਿੰਘ ਈ.ਆਈ ਅਤੇ ਸ੍ਰੀ ਸੁਨੀਲ ਕੁਮਾਰ ਈ.ਆਈ ਮੀਟਿੰਗ ਵਿੱਚ ਸ਼ਾਮਲ ਸਨ।

Ads on article

Advertise in articles 1

advertising articles 2

Advertise