-->
ਥਾਣਾ ਇਸਲਾਮਾਬਾਦ ਵੱਲੋਂ ਹਨੀ ਟਰੈਪ ਲਗਾ ਕੇ ਲੁੱਟ ਖੋਹ ਕਰਨ ਵਾਲੇ ਕਾਬੂ।

ਥਾਣਾ ਇਸਲਾਮਾਬਾਦ ਵੱਲੋਂ ਹਨੀ ਟਰੈਪ ਲਗਾ ਕੇ ਲੁੱਟ ਖੋਹ ਕਰਨ ਵਾਲੇ ਕਾਬੂ।

ਥਾਣਾ ਇਸਲਾਮਾਬਾਦ ਵੱਲੋਂ ਹਨੀ ਟਰੈਪ ਲਗਾ ਕੇ ਲੁੱਟ ਖੋਹ ਕਰਨ ਵਾਲੇ
ਕਾਬੂ।
ਅੰਮ੍ਰਿਤਸਰ, 11 ਅਪ੍ਰੈਲ 2024 (ਬਿਊਰੋ, ਸੁਖਬੀਰ ਸਿੰਘ) - ਸ੍ਰੀ ਗੁਰਪ੍ਰੀਤ ਸਿੰਘ ਆਈ.ਪੀ.ਐਸ., ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਮੁਤਾਬਿਕ ਡਾ. ਦਰਪਣ ਆਹਲੂਵਾਲੀਆ, ਆਈ.ਪੀ.ਐਸ. ਏ.ਡੀ.ਸੀ.ਪੀ. ਸਿਟੀ-1 ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਸੁਰਿੰਦਰ ਸਿੰਘ ਏ.ਸੀ.ਪੀ. ਸੈਂਟਰਲ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਗੁਰਿੰਦਰ ਸਿੰਘ, ਮੁੱਖ ਅਫਸਰ ਥਾਣਾ ਇਸਲਾਮਾਬਾਦ, ਅੰਮ੍ਰਿਤਸਰ ਸਮੇਤ ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਵਿੱਚ ਲੋੜੀਂਦੇ ਦੋਸ਼ੀ ਜੁਗਰਾਜ ਸਿੰਘ ਉਰਫ ਸ਼ੁਟਰ ਪੁੱਤਰ ਬੱਬੀ ਸਿੰਘ ਵਾਸੀ ਨੇੜੇ ਸਰਕਾਰੀ ਸਕੂਲ ਲੜਕਿਆ, ਪੱਟੀ ਰੋਡ ਭਿੱਖੀਵਿੰਡ, ਜਿਲ੍ਹਾ ਤਰਨ-ਤਾਰਨ ਨੂੰ ਮਿਤੀ 07.04.2024 ਨੂੰ ਕਾਬੂ ਕੀਤਾ ਗਿਆ ਹੈ। 
  ਮੁਕੱਦਮਾਂ ਵਿੱਚ ਗ੍ਰਿਫ਼ਤਾਰ ਦੋਸ਼ੀਆਂ ਨੇ ਅਪਣੇ ਸਾਥੀਆ ਸਾਜਨ ਪੱਟੀ, ਗੁਰਦਾਸ ਵਲਟੋਹਾ ਅਤੇ ਕਰਨਦੀਪ ਸਿੰਘ ਅਲਗੋ ਖੁਰਦ ਨਾਲ ਮਿਲ ਕੇ ਮੁਦੱਈ ਗੁਰਜੰਟ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪੱਤੀ ਬਾਬਾ ਜੀਵਨ ਸਿੰਘ, ਪਿੰਡ ਸਾਘਣਾ, ਥਾਣਾ ਚਾਟੀਵਿੰਡ, ਜਿਲਾ ਅਮ੍ਰਿਤਸਰ ਜੋ ਕਿ ਆਪਣੇ ਪਿੰਡ ਦਾ ਸ਼ੋਸ਼ਲ ਵਰਕਰ ਹੈ ਅਤੇ ਉਸਦਾ ਸ਼ੋਸ਼ਲ ਸਾਈਟ ਇੰਸਟਾਗ੍ਰਾਮ ਪਰ ਤਾਜਪ੍ਰੀਤ ਕੌਰ ਨਾਲ ਸੰਪਰਕ ਹੋਇਆ। ਜਿਸਨੇ, ਉਸਨੂੰ, ਉਸਦੀ ਇੰਸਟਾਗ੍ਰਾਮ ਤੇ ਫਰੈਂਡ ਰਿਕਵੈਸਟ ਭੇਜੀ ਤੇ ਇਹਨਾਂ ਦੀ ਦੋਸਤੀ ਹੋ ਗਈ। 
   ਤਾਜਪ੍ਰੀਤ ਕੌਰ ਨੇ ਇੰਸਟਾਗ੍ਰਾਮ ਤੇ ਸੰਪਰਕ ਕਰਕੇ ਮੁਦੱਈ ਗੁਰਜੰਟ ਸਿੰਘ ਨੂੰ ਕਿਹਾ ਕਿ ਉਹ, ਗੁਰਦੁਆਰਾ ਸ਼ਹੀਦਾ ਸਾਹਿਬ ਦੇ ਰਾਮਗੜੀਆ ਗੇਟ, ਅੰਮ੍ਰਿਤਸਰ ਵਿਖੇ ਮਿਲੇ। ਜਿਸਤੇ ਗੁਰਜੰਟ ਸਿੰਘ ਆਪਣੇ ਇੱਕ ਦੋਸਤ ਪਲਿਵੰਦਰ ਸਿੰਘ ਪੁੱਤਰ ਗੁਰਿਦਆਲ ਸਿੰਘ ਵਾਸੀ ਪਿੰਡ ਸਾਘਣਾ ਦਾ ਬੁੱਲਟ ਮੋਟਰਸਾਈਕਲ ਉਧਾਰ ਮੰਗ ਕੇ ਵਕਤ ਕਰੀਬ 01.30 PM, ਰਾਮਗੜੀਆ ਗੇਟ ਪੁੱਜਾ। 
  ਜਿੱਥੇ ਉਸਨੂੰ ਤਾਜਪ੍ਰੀਤ ਕੌਰ ਮਿਲੀ ਤੇ ਤਾਜਪ੍ਰੀਤ ਕੌਰ ਨੇ ਕਿਹਾ ਕਿ ਉਸ ਨੇ ਪ੍ਰਧਾਨ ਮੰਤਰੀ ਕੋਸ਼ਲ ਕੇਂਦਰ, ਝਬਾਲ ਰੋਡ, ਅੰਮ੍ਰਿਤਸਰ ਤੋ ਆਪਣਾ ਸਰਟੀਫਕੇਟ ਲੈ ਕੇ ਆਉਣਾ ਹੈ, ਤੁਸੀ ਮੇਰੇ ਨਾਲ ਚੱਲੋ। ਜਿਸ ਤੇ ਮੁਦੱਈ ਮੁਕੱਦਮਾਂ ਗੁਰਜੰਟ ਸਿੰਘ ਅਤੇ ਤਾਜਪ੍ਰੀਤ ਕੌਰ ਬੁਲਟ ਮੋਟਰਸਾਈਕਲ ਤੇ ਸਵਾਰ ਹੋ ਕੇ ਪ੍ਰਧਾਨ ਮੰਤਰੀ ਕੋਸ਼ਲ ਕੇਂਦਰ ਦੇ ਬਾਹਰ ਪੁਜੇ ਤਾਂ ਉਸ ਵਕਤ ਸੈਂਟਰ ਦੇ ਬਾਹਰ ਪਹਿਲਾਂ ਤੋਂ ਹੀ 03 ਲੜਕੇ ਮੋਟਰ ਸਾਈਕਲ ਸਪਲੈਡਰ ਤੇ ਖੜੇ ਸਨ। ਤਾਜਪ੍ਰੀਤ ਕੌਰ ਬਹਾਨੇ ਨਾਲ ਸੈਂਟਰ ਦੇ ਅੰਦਰ ਚਲੀ ਗਈ ਤਾਂ ਉੱਥੇ ਖੜੇ ਲੜਕਿਆ ਨੇ ਮੁਦੱਈ ਮੁਕੱਦਮਾਂ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਜਾਨੋ ਮਾਰ ਦੇਣ ਦੀ ਨੀਅਤ ਨਾਲ ਆਪਣੇ ਦਸਤੀ ਪਿਸਟਲ ਦੇ ਫਾਇਰ ਕੀਤੇ। ਜੋ ਉਸਦੀ ਸੱਜੀ ਲੱਤ ਦੇ ਗਿੱਟੇ ਤੇ ਲੱਗੇ। ਉਹ ਮੁਦੱਈ ਦਾ ਬੁੱਲਟ ਮੋਟਰਸਾਈਕਲ, ਮੋਬਇਲ ਫੋਨ ਮਾਰਕਾ ਸੈਮਸੰਗ ਅਤੇ ਕ੍ਰੀਬ 7-8 ਹਜਾਰ ਰੁਪਏ ਜਬਰਦਬਤੀ ਖੋਹ ਕੇ ਮੋਟਰਸਾਈਕਲਾਂ ਸਮੇਤ ਨਿਕਲ ਗਏ। 

ਵਜਾ ਰੰਜਿਸ਼ ਇਹ ਹੈ ਕਿ ਤਾਜਪ੍ਰੀਤ ਕੌਰ ਅਤੇ ਇਸਦੇ ਜੇਲ ਅੰਦਰ ਬੰਦ ਸਾਥੀ ਰਸ਼ਪਾਲ ਸਿੰਘ ਉਰਫ ਰਿਸ਼ੀ ਨੇ ਸੋਚੀ ਸਮਝੀ ਸਜਿਸ਼ ਤਹਿਤ ਮੁਕੱਦਮਾ ਮੁਦੱਈ ਉਪਰ ਹਨੀ ਟਰੈਪ ਲਗਵਾਕੇ ਮਾਰ ਦੇਣ ਦੀ ਨੀਅਤ ਨਾਲ ਹਮਲਾ ਕੀਤਾ ਤੇ ਉਸ ਨਾਲ ਲੁੱਟ ਖੋਹ ਵੀ ਕੀਤੀ। ਮੁਕੱਦਮਾ ਦੋਸ਼ੀ ਪਾਸੋ ਖੋਹਸੁਦਾ ਬੁਲਟ ਮੋਟਰਸਾਇਕਲ ਬ੍ਰਾਮਦ ਕੀਤਾ ਜਾ ਚੁੱਕਾ ਹੈ। ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਤ ਕੀਤੀ ਜਾਵੇਗੀ। 

Ads on article

Advertise in articles 1

advertising articles 2

Advertise