-->
ਹਲਕਾ ਉੱਤਰੀ ਤੋਂ ਵਿਧਾਇਕ ਕੁੰਵਰ ਵਿਜੇ ਦੀ ਅਗਵਾਈ ਹੇਠ ਧਾਲੀਵਾਲ ਨੂੰ ਭਾਰੀ  ਲੀਡ ਮਿਲੇਗੀ - ਡਿੰਪੀ ਚੌਹਾਨ

ਹਲਕਾ ਉੱਤਰੀ ਤੋਂ ਵਿਧਾਇਕ ਕੁੰਵਰ ਵਿਜੇ ਦੀ ਅਗਵਾਈ ਹੇਠ ਧਾਲੀਵਾਲ ਨੂੰ ਭਾਰੀ ਲੀਡ ਮਿਲੇਗੀ - ਡਿੰਪੀ ਚੌਹਾਨ

ਹਲਕਾ ਉੱਤਰੀ ਤੋਂ ਵਿਧਾਇਕ ਕੁੰਵਰ ਵਿਜੇ ਦੀ ਅਗਵਾਈ ਹੇਠ ਧਾਲੀਵਾਲ
ਨੂੰ ਭਾਰੀ ਲੀਡ ਮਿਲੇਗੀ - ਡਿੰਪੀ ਚੌਹਾਨ
ਅੰਮ੍ਰਿਤਸਰ, 29 ਅਪ੍ਰੈਲ (ਮਨਪ੍ਰੀਤ ਸਿੰਘ) - ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ ਵਿੱਚ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਬਟਾਲਾ ਰੋਡ, ਜਗਦੰਬੇ ਕਲੋਨੀ, ਗੋਕਲ ਵਿਹਾਰ, ਦਸਮੇਸ਼ ਐਵੀਨਿਊ ਸਮੇਤ ਵੱਖ-ਵੱਖ ਵਾਰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਜਿਸ ਵਿਚ ਕੁਲਦੀਪ ਸਿੰਘ ਧਾਲੀਵਾਲ ਹਰ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ, ਬਟਾਲਾ ਰੋਡ 'ਤੇ ਦਲਵਿੰਦਰ ਸਿੰਘ ਅਤੇ ਮਨੀ ਸਿੰਘ ਦੀ ਅਗਵਾਈ 'ਚ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿੰਪੀ ਚੌਹਾਨ ਨੇ ਕਿਹਾ ਕਿ ਹਲਕਾ ਉੱਤਰੀ ਤੋ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਵਲੋਂ ਕੀਤੇ ਜਾ ਰਹੇ ਕੰਮਾਂ ਨੂੰ ਦੇਖਦੇ ਹੋਏ ਕੁਲਦੀਪ ਸਿੰਘ ਧਾਰੀਵਾਲ ਹਲਕਾ ਉੱਤਰੀ ਤੋਂ ਵੱਡੀ ਲੀਡ ਨਾਲ ਜਿੱਤਣਗੇ! ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਦਿੱਤੀ ਜਾ ਰਹੀ ਮੁਫਤ ਬਿਜਲੀ ਦੀ ਸਹੂਲਤ ਤੋਂ ਲੋਕ ਕਾਫੀ ਖੁਸ਼ ਹਨ। ਮੀਟਿੰਗ ਵਿੱਚ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਜੇਕਰ ਤੁਸੀਂ ਮੈਨੂੰ ਚੁਣ ਕੇ ਸੰਸਦ ਵਿੱਚ ਭੇਜਦੇ ਹੋ ਤਾਂ ਮੈਂ ਅੰਮ੍ਰਿਤਸਰ ਵਿੱਚ ਵੱਡੇ ਪ੍ਰੋਜੈਕਟ ਲੈ ਕੇ ਆਵਾਂਗਾ। ਮੀਟਿੰਗ ਵਿੱਚ ਸਾਬਕਾ ਕੌਂਸਲਰ ਰਾਮਬਾਲੀ, ਲੱਖਾ ਸਿੰਘ, ਦਾਰਾ ਸਿੰਘ, ਸੰਜੇ ਸ਼ੁਕਲਾ, ਤਨੁਜ ਖੰਨਾ, ਮਨਦੀਪ ਆਹੂਜਾ, ਬਾਲਕਿਸ਼ਨ, ਭੁੱਲਰ ਸਾਹਬ, ਸੰਜੀਵ ਭਾਟੀਆ ਸ਼ਹੀਦ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ।

Ads on article

Advertise in articles 1

advertising articles 2

Advertise