-->
ਅਮਨਪ੍ਰੀਤ ਹੈਰੀ ਐਸ.ੳ.ਆਈ ਮਾਝਾ ਜ਼ੋਨ ਦੇ ਪ੍ਰਧਾਨ ਨਿਯੁੱਕਤ

ਅਮਨਪ੍ਰੀਤ ਹੈਰੀ ਐਸ.ੳ.ਆਈ ਮਾਝਾ ਜ਼ੋਨ ਦੇ ਪ੍ਰਧਾਨ ਨਿਯੁੱਕਤ

ਅਮਨਪ੍ਰੀਤ ਹੈਰੀ ਐਸ.ੳ.ਆਈ ਮਾਝਾ ਜ਼ੋਨ ਦੇ
ਪ੍ਰਧਾਨ ਨਿਯੁੱਕਤ
ਅੰਮ੍ਰਿਤਸਰ, 27 ਅਪ੍ਰੈਲ (ਮਨਪ੍ਰੀਤ ਸਿੰਘ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਸ.ੳ.ਆਈ ਦੇ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਐਸ.ੳ.ਆਈ ਦੇ ਪ੍ਰਧਾਨ ਰਣਬੀਰ ਸਿੰਘ ਢਿਲੋਂ ਨਾਲ ਸਲਾਹ ਮਸ਼ਵਰਾ ਕਰਕੇ ਵਿਧਾਨ ਸਭਾ ਹਲਕਾ ਪੱਛਮੀ ਦੇ ਨੌਜਵਾਨ ਆਗੂ ਅਮਨਪ੍ਰੀਤ ਸਿੰਘ ਹੈਰੀ ਕੋਟ ਖਾਲਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਐਸ.ੳ.ਆਈ ਮਾਝਾਂ ਜੋਨ ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ।ਅਮਨਪ੍ਰੀਤ ਸਿੰਘ ਹੈਰੀ ਕੋਟ ਖਾਲਸਾ ਦੇ ਐਸ.ੳ.ਆਈ ਮਾਝਾ ਜੋਨ ਦੇ ਪ੍ਰਧਾਨ ਬਣਨ ਤੇ ਮਾਝੇ ਦੇ ਨੌਜਵਾਨਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਅਮਨਪ੍ਰੀਤ ਸਿੰਘ ਹੈਰੀ ਕੋਟ ਖਾਲਸਾ ਨੇ ਅਪਣੀ ਨਿਯੁੱਕਤੀ ਤੇ ਸਮੁੱਚੀ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਜਿਹੜੀ ਸੇਵਾ ਉਨ੍ਹਾ ਨੂੰ ਸੌਪੀ ਗਈ ਹੈ ਉਹ ਉਸਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।ਹੈਰੀ ਨੇ ਕਿਹਾ ਕਿ ਐਸ.ੳ.ਆਈ ਨੂੰ ਮੁੜ ਤੋਂ ਜਥੇਬੰਧਕ ਕੀਤਾ ਜਾਵੇਗਾ ਅਤੇ ਮਿਹਨਤੀ ਕੰਮ ਕਰਨ ਵਾਲਿਆਂ ਨੂੰ ਐਸ.ੳ.ਆਈ ਵਿੱਚ ਅੱਗੇ ਲਿਆਂਦਾ ਜਾਵੇਗਾ।ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਹਿਲਾ ਟੀਚਾ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਇਤਿਹਾਸਿਕ ਜਿੱਤ ਦਿਵਾਉਣਾ ਹੈ।

Ads on article

Advertise in articles 1

advertising articles 2

Advertise