-->
ਫਤਿਹਗੜ੍ਹ ਚੂੜੀਆਂ ਰੋਡ ਵਿਖੇ ਲੰਗਰ ਲਗਾਏ ਗਏ

ਫਤਿਹਗੜ੍ਹ ਚੂੜੀਆਂ ਰੋਡ ਵਿਖੇ ਲੰਗਰ ਲਗਾਏ ਗਏ

ਫਤਿਹਗੜ੍ਹ ਚੂੜੀਆਂ ਰੋਡ ਵਿਖੇ ਲੰਗਰ
ਲਗਾਏ ਗਏ
ਅੰਮ੍ਰਿਤਸਰ, 27 ਅਪ੍ਰੈਲ (ਮਨਪ੍ਰੀਤ ਸਿੰਘ) - ਸਥਾਨਕ ਫਤਿਹਗੜ੍ਹ ਚੂੜੀਆਂ ਰੋਡ ਵਿਖੇ ਉਘੇ ਸਮਾਜ ਸੇਵਕ ਮਨਜਿੰਦਰ ਸਿੰਘ ਗਿੰਦੀ ਅਤੇ ਦਵਿੰਦਰ ਸਿੰਘ ਮੇਹਤਾ ਦੀ ਦੇਖ-ਰੇਖ ਸਰਬੱਤ ਦੇ ਭਲੇ, ਭਾਰਤ ਵਿੱਚ ਅਮਨ-ਸ਼ਾਂਤੀ ਅਤੇ ਆਪਸੀ ਭਾਈਚਾਰੇ ਵਿੱਚ ਪਿਆਰ ਲਈ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ।ਇਸ ਮੌਕੇ ਵਿਸ਼ਾਲ ਭੰਡਾਰੇ ਦਾ ਵੀ ਆਯੋਜਨ ਕੀਤਾ ਗਿਆ ਜਿਸ ਵਿੱਚ ਕੜੀ ਚਾਵਲ ਦਾ ਲੰਗਰ ਲਗਾਇਆ ਗਿਆ।ਇਸ ਮੌਕੇ ਸਮਾਜ ਸੇਵਕ ਮਨਜਿੰਦਰ ਸਿੰਘ ਗਿੰਦੀ ਵੱਲੋਂ ਆਈਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਗਿੰਦੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਅਪਣੀ ਨੇਕ ਕਮਾਈ ਵਿੱਚੋਂ ਗੁਰੂ ਮਹਾਰਾਜ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਦਸਵੰਧ ਜ਼ਰੂਰ ਕੱਢਣਾ ਚਾਹੀਦਾ ਹੈ ਅਤੇ ਉਸਨੂੰ ਹੋਰ ਨੇਕ ਕੰਮਾਂ ਵਿੱਚ ਲਗਾਉਣ ਚਾਹੀਦਾ ਹੈ।ਇਸ ਮੌਕੇ ਮੁਕੇਸ਼ ਠਾਕੁਰ ਸਮਾਜ ਸੇਵਕ, ਦਲੇਰ ਮਹਾਜਨ,ਪ੍ਰਿੰਸ, ਮਨੀ,ਗਰੀਸ਼ ਖੰਨਾ,ਅਜਿੰਦਰਪਾਲ ਸਿੰਘ ਮੱਕੜ,ਸੁਸ਼ੀਲ ਹਾਂਡਾ, ਐਸ ਮਲਹੋਤਰਾ,ਗੁਰਿੰਦਰਪਾਲ ਸਿੰਘ ਵਾਰਿਸ, ਵਨਿਤ ਮੇਹਰਾ,ਰਜਿੰਦਰ ਸਿੰਘ ਕਾਲੀ ਆਦਿ ਤੋਂ ਇਲਾਵਾ ਹੋਰ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ।

Ads on article

Advertise in articles 1

advertising articles 2

Advertise