-->
ਪੰਜਾਬ ਤੋਂ ਸ੍ਰੀ ਹਜ਼ੂਰ ਸਾਹਿਬ ਆ ਰਹੀਆਂ ਰੇਲ ਗੱਡੀਆਂ ਦਾ ਦੇਰੀ ਨਾਲ ਪੁੱਜਣ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ : ਡਾ ਵਿਜੇ ਸਤਬੀਰ ਸਿੰਘ

ਪੰਜਾਬ ਤੋਂ ਸ੍ਰੀ ਹਜ਼ੂਰ ਸਾਹਿਬ ਆ ਰਹੀਆਂ ਰੇਲ ਗੱਡੀਆਂ ਦਾ ਦੇਰੀ ਨਾਲ ਪੁੱਜਣ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ : ਡਾ ਵਿਜੇ ਸਤਬੀਰ ਸਿੰਘ

ਪੰਜਾਬ ਤੋਂ ਸ੍ਰੀ ਹਜ਼ੂਰ ਸਾਹਿਬ ਆ ਰਹੀਆਂ ਰੇਲ ਗੱਡੀਆਂ ਦਾ ਦੇਰੀ ਨਾਲ
ਪੁੱਜਣ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ : ਡਾ ਵਿਜੇ ਸਤਬੀਰ ਸਿੰਘ
ਅੰਮ੍ਰਿਤਸਰ, 28 ਅਪ੍ਰੈਲ (ਮਨਪ੍ਰੀਤ ਸਿੰਘ) - ਗੁਰਦੁਆਰਾ ਸੱਚਖੰਡ ਬੋਰਡ ਨਾਂਦੇੜ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਸਾਬਕਾ ਆਈ.ਏ.ਐਸ. ਨੇ ਕਿਹਾ ਕਿ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਪੰਜਾਬ ਤੋਂ ਆ ਰਹੀਆਂ ਰੇਲ ਗੱਡੀਆਂ ਸੱਚਖੰਡ ਐਕਸਪ੍ਰੈਸ, ਅੰਮ੍ਰਿਤਸਰ-ਨਾਂਦੇੜ ਹਫਤਾਵਾਰੀ ਟ੍ਰੇਨ, ਹਮਸਫਰ ਐਕਸਪ੍ਰੈਸ, ਸ੍ਰੀ ਗੰਗਾਨਗਰ ਐਕਸਪ੍ਰੈਸ ਆਪਣੇ ਨਿਰਧਾਰਤ ਸਮੇਂ ਤੋਂ 12 ਘੰਟੇ ਜਾਂ ਉਸ ਤੋਂ ਵੀ ਵੱਧ ਦੇਰੀ ਨਾਲ ਪੁੱਜ ਰਹੀਆਂ ਹਨ ਅਤੇ ਏਸੇ ਤਰ੍ਹਾਂ ਵਾਪਸੀ ਵੀ ਆਪਣੀ ਮੰਜਲ ਤੇ ਬਹੁਤ ਦੇਰੀ ਨਾਲ ਪੁਜ ਰਹੀਆਂ ਹਨ ਜਿਸ ਕਾਰਨ ਸੰਗਤਾਂ ਨੂੰ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਕਈ ਵਾਰ ਤਾਂ ਜਿਆਦਾ ਲੇਟ ਹੋਣ ਕਾਰਨ ਗੱਡੀ ਕੈਂਸਲ ਵੀ ਕਰ ਦਿਤੀ ਜਾਂਦੀ ਹੈ ਜਿਸ ਕਰਕੇ ਸੰਗਤਾਂ ਵਿੱਚ ਬਹੁਤ ਭਾਰੀ ਰੋਸ ਪਾਇਆ ਜਾ ਰਿਹਾ ਹੈ । ਗੱਡੀਆਂ ਦੇ ਲੇਟ ਪੁੱਜਣ ਕਾਰਨ ਯਾਤਰੂਆਂ ਨੂੰ ਆਪਣੇ ਮਿਥੇ ਪ੍ਰੋਗਰਾਮ ਵਿੱਚ ਬਹੁਤ ਭਾਰੀ ਦਿਕਤ ਪੇਸ਼ ਆਉਂਦੀ ਹੈ, ਤੇ ਇਥੋਂ ਦੇ ਸਾਰੇ ਲੋਕਲ ਗੁਰਦੁਆਰਿਆਂ ਦੇ ਪੂਰੀ ਤਰ੍ਹਾਂ ਦਰਸ਼ਨ ਕਰਨ ਤੋਂ ਅਸਮਰਥ ਰਹਿ ਜਾਂਦੇ ਹਨ । ਸੋ ਸਮੁੱਚਾ ਰੇਲਵੇ ਵਿਭਾਗ ਇਸ ਮਸਲੇ ਨੂੰ ਗੰਭੀਰਤਾ ਨਾਲ ਲਵੇ ਤੇ ਰੇਲ ਗੱਡੀਆਂ ਦਾ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਸਮੇਂ ਸਿਰ ਪਹੁੰਚਣਾ ਯਕੀਨੀ ਬਣਾਵੇ।

Ads on article

Advertise in articles 1

advertising articles 2

Advertise