-->
ਨਯਨ ਗਲੋਬਲ ਫਾਂਊਡੇਸ਼ਨ ਵੱਲੋਂ ਡਾ.ਮੰਨਣ ਅਨੰਦ ਦਾ ਸਨਮਾਨ

ਨਯਨ ਗਲੋਬਲ ਫਾਂਊਡੇਸ਼ਨ ਵੱਲੋਂ ਡਾ.ਮੰਨਣ ਅਨੰਦ ਦਾ ਸਨਮਾਨ

ਨਯਨ ਗਲੋਬਲ ਫਾਂਊਡੇਸ਼ਨ ਵੱਲੋਂ ਡਾ.ਮੰਨਣ ਅਨੰਦ
ਦਾ ਸਨਮਾਨ
ਅੰਮ੍ਰਿਤਸਰ, 28 ਅਪ੍ਰੈਲ (ਮਨਪ੍ਰੀਤ ਸਿੰਘ) - ਪੰਜਾਬ ਦੀ ਉਘੀ ਐਨ.ਜੀ.ੳ ਨਯਨ ਗਲੋਬਲ ਫਾਂਊਡੇਸ਼ਨ ਵੱਲੋਂ ਉੱਤਰ ਭਾਰਤ ਦੇ ਪ੍ਰਸਿੱਧ ਦਿਲ ਦੇ ਰੋਗਾਂ ਦੇ ਮਾਹਿਰ ਸਰਜਨ ਡਾ.ਮੰਨਣ ਅਨੰਦ ਮੈਨੇਜਿੰਗ ਡਾਇਰੈਕਟਰ ਜਨਤਾ ਹਸਪਤਾਲ ਨੂੰ ਲੋਕਾਂ ਨੂੰ ਵਧੀਆ ਸੇਵਾਵਾਂ ਦੇਣ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਫਾਂਊਡੇਸ਼ਨ ਦੇ ਪ੍ਰਧਾਨ ਧੀਰਜ ਗਿੱਲ ਅਤੇ ਉਪ ਪ੍ਰਧਾਨ ਰਵੀ ਸੂਦ, ਅਦਰਸ਼ ਸ਼ਰਮਾ ਅਤੇ ਸ਼ੁਸ਼ਾਂਤ ਭਾਟੀਆ ਸੈਕਟਰੀ ਨਗਰ ਨਿਗਮ ਨੇ ਕਿਹਾ ਕਿ ਲੋਕਾਂ ਨੂੰ ਵਧੀਆ ਸੇਵਾਵਾਂ ਦੇਣ ਵਾਲੀਆਂ ਸ਼ਖਸੀਅਤਾਂ ਨੂੰ ਫਾਂਉਡੇਸ਼ਨ ਵੱਲੋਂ ਉਨ੍ਹਾਂ ਦਾ ਸਨਮਾਨ ਕਰਕੇ ਹੌਂਸਲਾ ਵਧਾਇਆ ਜਾਂਦਾ ਹੈ ਤਾਂ ਕਿ ਉਹ ਪਹਿਲਾਂ ਨਾਲੋਂ ਵੱਧ ਲੋਕਾਂ ਦੀ ਸੇਵਾ ਕਰ ਸਕਣ।ਉਨ੍ਹਾਂ ਕਿਹਾ ਕਿ ਡਾ.ਮੰਨਣ ਅਨੰਦ ਫ੍ਰੀ ਮੈਡੀਕਲ ਚੈੱਕਅਪ ਕੈਂਪ, ਜਾਰੂਕਤਾ ਰੈਲੀਆਂ ਅਤੇ ਲੈਕਚਰ ਰਾਹੀਂ ਲੋਕਾਂ ਨੂੰ ਅਪਣੀ ਸਿਹਤ ਅਤੇ ਖਾਸ ਕਰਕੇ ਅਪਣੇ ਦਿਲ ਦੇ ਰੋਗਾਂ ਪ੍ਰਤੀ ਜਾਗਰੂਕ ਕਰਦੇ ਹਨ।ਇਸ ਮੌਕੇ ਡਾ.ਮੰਨਣ ਅਨੰਦ ਨੇ ਫਾਂਊਡੇਸ਼ਨ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਫਾਂਊਡੇਸ਼ਨ ਵੱਲੋਂ ਕੀਤੇ ਜਾਂਦੇ ਲੋਕ ਭਲਾਈ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਫਾਂਊਡੇਸ਼ਨ ਦੇ ਨਾਲ ਮੌਢੇ ਨਾਲ ਮੋਢਾ ਜੋੜਕੇ ਸਮਾਜ ਸੇਵੀਂ ਕਾਰਜਾਂ ਵਿੱਚ ਹਿੱਸਾ ਲੈਣਗੇ।ਇਸ ਮੌਕੇ ਜਨਤਾ ਹਸਪਤਾਲ ਦੇ ਐਡਮਿਨਸਟ੍ਰੇਟਰ ਡਾ.ਗੁਰਮੀਤ ਸਿੰਘ ਚਾਹਲ,ਡਾ.ਨੀਰਜ ਸ਼ਰਮਾ,ਹਰਪ੍ਰੀਤ ਸਿੰਘ,ਮੁਨੀਸ਼ ਠਾਕੁਰ,ਅਜੇ ਸ਼ਰਮਾ, ਗੌਰਵ ਮਲਹੋਤਰਾ,ਕੰਵਲਜੀਤ ਸਿੰਘ ਵਾਲੀਆ ਆਦਿ ਹਾਜ਼ਰ ਸਨ।

Ads on article

Advertise in articles 1

advertising articles 2

Advertise