-->
“ਵਿਸ਼ਵ ਇਮੁਨਾਈਜੇਸ਼ਨ ਵੀਕ” ਸੰਬਧੀ ਜਾਗਰੂਕਤਾ ਬੈਨਰ ਕੀਤਾ ਰੀਲੀਜ

“ਵਿਸ਼ਵ ਇਮੁਨਾਈਜੇਸ਼ਨ ਵੀਕ” ਸੰਬਧੀ ਜਾਗਰੂਕਤਾ ਬੈਨਰ ਕੀਤਾ ਰੀਲੀਜ

“ਵਿਸ਼ਵ ਇਮੁਨਾਈਜੇਸ਼ਨ ਵੀਕ” ਸੰਬਧੀ ਜਾਗਰੂਕਤਾ ਬੈਨਰ ਕੀਤਾ
ਰੀਲੀਜ
ਅੰਮ੍ਰਿਤਸਰ, 23 ਅਪ੍ਰੈਲ (ਮਨਪ੍ਰੀਤ ਸਿੰਘ) - ਸਿਹਤ ਵਿਭਾਗ ਵਲੋਂ ਸਿਵਲ ਸਰਜਨ ਤਰਨਤਾਰਨ ਡਾ ਕਮਲਪਾਲ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠਾਂ, ਜਿਲਾ੍ ਟੀਕਾਕਰਣ ਅਫਸਰ ਡਾ ਵਰਿੰਦਰ ਪਾਲ ਕੌਰ ਵਲੋਂ “ਵਿਸ਼ਵ ਇਮੁਨਾਈਜੇਸ਼ਨ ਵੀਕ” ਸੰਬਧੀ ਜਾਗਰੂਕਤਾ ਬੈਨਰ ਰਲੀਜ ਕੀਤਾ ਗਿਆ ਇਸ ਮੌਕੇ ਜਿਲਾ੍ ਟੀਕਾਕਰਣ ਅਫਸਰ ਡਾ ਵਰਿੰਦਰਪਾਲ ਕੌਰ ਨੇ ਕਿਹਾ ਕਿ ਵਿਸ਼ਵ ਟੀਕਾਕਰਣ ਹਫਤਾ ਪੂਰੇ ਵਿਸ਼ਵ ਭਰ ਵਿਚ ਮਿਤੀ 24 ਅਪ੍ਰੈਲ ਤੋਂ ਲੈਕੇ ਮਿਤੀ 30 ਅਪ੍ਰੈਲ ਤੱਕ ਮਨਾਇਆ ਜਾ ਰਿਹਾ ਹੈ। ਇਸ ਹਫਤੇ ਦੌਰਾਣ ਜਿਲੇ੍ ਭਰ ਦੇ ਸਿਹਤ ਕੇਂਦਰਾਂ ਵਿੱਚ ਸਾਰੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਵਲੋਂ ਆਮ ਜਨਤਾ ਨੂੰ ਟੀਕਾਕਰਣ ਮੱਹਤਤਾ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ ਆਉਟਰੀਚ ਇਲਾਕੇ ਜਿਵੇਂ ਝੁੱਗੀਆਂ, ਬਸਤੀਆਂ, ਭੱਠੇ, ਗੁੱਜਰਾਂ ਦੇ ਡੇਰੇ, ਮਾਈਗਰੇਟਰੀ ਤੇ ਸਲੁਮ ਏਰੀਏ ਵਿਚ ਟੀਕਾਕਰਣ ਕੈਂਪ ਲਗਾ ਕੇ ਬੱਚਿਆਂ ਦੀ ਵੈਕਸੀਨੇਸ਼ਨ ਪੂਰੀ ਕੀਤੀ ਜਵੇਗੀ। ਇਸ ਉਪਰੰਤ ਇਸਦਾ ਪੂਰਾ ਰਿਕਾਰਡ ਯੂ ਵਿਨ ਐਪ ਤੇ ਅੱਪ ਲੋਡ ਕੀਤਾ ਜਾਵੇਗਾ, ਜਿਸ ਨਾਲ ਹਰੇਕ ਬੱਚੇ ਟੀਕਾਕਰਣ ਦਾ ਰਿਕਾਰਡ ਕਿਸੇ ਵੀ ਜਗਾ੍ਹ ਤੇ ਇੰਟਰਨੈਟ ਦੀ ਮਦਦ ਨਾਲ ਹਾਸਿਲ ਕੀਤਾ ਜਾ ਸਕੇਗਾ, ਜਿਸ ਨਾਲ ਟੀਕਾਕਰਣ ਵਿਚ ਆਸਾਨੀ ਹੋ ਸਕੇਗੀ।ਇਸ ਮੌਕੇ ਜਿਲਾ੍ ਐਪੀਡਿਮੋਲੋਜਿਸਟ ਡਾ ਸਿਮਰਨ ਕੌਰ, ਡਾ ਅਮਨਦੀਪ ਸਿੰਘ, ਡਾ ਸੁਖਜਿੰਦਰ ਸਿੰਘ, ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ, ਸਮੂਹ ਸੀਨੀਅਰ ਮੈਡੀਕਲ ਅਫਸਰ ਅਤੇ ਸਟਾਫ ਹਾਜਰ ਸੀ।

Ads on article

Advertise in articles 1

advertising articles 2

Advertise