-->
ਥਾਣਾ ਮਕਬੂਲਪੁਰਾ ਵੱਲੋਂ ਸ਼ਹਿਰ ਵਿੱਚ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦਾ ਕੀਤਾ ਪਰਦਾਫਾਸ, 07 ਚੋਰੀ ਦੇ ਮੋਟਰਸਾਈਕਲਾਂ ਸਮੇਤ 02 ਕਾਬੂ।

ਥਾਣਾ ਮਕਬੂਲਪੁਰਾ ਵੱਲੋਂ ਸ਼ਹਿਰ ਵਿੱਚ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦਾ ਕੀਤਾ ਪਰਦਾਫਾਸ, 07 ਚੋਰੀ ਦੇ ਮੋਟਰਸਾਈਕਲਾਂ ਸਮੇਤ 02 ਕਾਬੂ।

ਥਾਣਾ ਮਕਬੂਲਪੁਰਾ ਵੱਲੋਂ ਸ਼ਹਿਰ ਵਿੱਚ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦਾ ਕੀਤਾ ਪਰਦਾਫਾਸ, 07 ਚੋਰੀ ਦੇ ਮੋਟਰਸਾਈਕਲਾਂ ਸਮੇਤ 02
ਕਾਬੂ।
ਅੰਮ੍ਰਿਤਸਰ, 23 ਮਈ (ਸੁਖਬੀਰ ਸਿੰਘ) - ਮਾਨਯੋਗ ਕਮਿਸ਼ਨਰ, ਪੁਲਿਸ ਅੰਮ੍ਰਿਤਸਰ, ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ,ਜੀ ਦੀਆ ਹਦਾਇਤਾਂ ਅਨੁਸਾਰ ਸ਼੍ਰੀ ਆਲਮ ਵਿਜੇ ਸਿੰਘ PPS/DCP/LAW & ORDER, ਸ੍ਰੀ ਨਵਜੋਤ ਸਿੰਘ, PPS, ADCP City-3, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਪਰ ਸ੍ਰੀ ਗੁਰਿੰਦਰਬੀਰ ਸਿੰਘ, ਏਸੀਪੀ ਪੂਰਬੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸਬ ਇੰਸਪੈਕਟਰ ਸਰਬਜੀਤ ਸਿੰਘ, ਮੁੱਖ ਅਫਸਰ ਥਾਣਾ ਮਕਬੂਲਪੁਰਾ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏ. ਐਸ.ਆਈ ਪ੍ਰੇਮ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਸ਼ਹਿਰ ਵਿੱਚ ਸਰਗਰਮ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ ਕਰਕੇ ਸੱਤ ਚੋਰੀ ਦੇ ਮੋਟਰਸਾਈਕਲਾਂ ਸਮੇਤ ਦੋ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਖਤਾ ਸੂਚਨਾ ਦੇ ਅਧਾਰ ਤੇ ਪੁਲਿਸ ਪਾਰਟੀ ਵੱਲੋਂ ਮੜੀਆ ਵਾਲਾ ਮੋੜ, ਵੱਲਾ ਖੇਤਰ ਤੋਂ ਰਣਜੀਤ ਸਿੰਘ ਉਰਫ ਮੰਗਾ ਪੁੱਤਰ ਭਗਤ ਸਿੰਘ ਵਾਸੀ ਪਿੰਡ ਅਕਾਲਗੜ ਢੱਪਈਆ ਜਿਲ੍ਹਾ ਅੰਮ੍ਰਿਤਸਰ ਅਤੇ ਰਾਹੁਲਪ੍ਰੀਤ ਸਿੰਘ ਉਰਫ ਅਭੇ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਠੱਠੀ ਖਾਰਾ ਜਿਲ੍ਹਾ ਤਰਨਤਾਰਨ ਨੂੰ ਕਾਬੂ ਕਰਕੇ ਇਹਨਾਂ ਦੇ ਕਬਜਾ ਵਿੱਚੋ ਚੋਰੀ ਦਾ ਮੋਟਰਸਾਇਕਲ ਸਪਲੈਂਡਰ ਬਿੰਨ੍ਹਾ ਨੰਬਰੀ ਬਿੰਨ੍ਹਾਂ ਕਾਗਜਾਤ ਰੰਗ ਕਾਲਾ ਸਿਲਵਰ ਬ੍ਰਾਮਦ ਕੀਤਾ ਗਿਆ। ਜਿੰਨਾ ਦੇ ਖਿਲਾਫ ਉਕਤ ਮੁੱਕਦਮਾ ਦਰਜ ਰਜਿਸਟਰ ਕਰਕੇ ਮਾਨਯੋਗ ਅਦਾਲਤ ਤੋਂ ਵਾਪਸੀ ਪੁਲਿਸ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿਛ ਕਰਨ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਅੰਮ੍ਰਿਤਸਰ ਸ਼ਹਿਰ ਦੇ ਵੱਖ ਵੱਖ ਧਾਰਮਿਕ ਸਥਾਨਾਂ ਤੋ ਚੋਰੀ ਕੀਤੇ ਸਨ, । ਜੌ ਇਹਨਾਂ ਦੇ ਇੰਕਸਾਫ ਤੇ 03 ਮੋਟਰਸਾਇਕਲ ਸਪਲੈਡਰ ਪਲੱਸ, 01 ਮੋਟਰਸਾਇਕਲ ਮਾਰਕਾ ਪੈਸ਼ਨ ਪਲੱਸ , 02 ਮੋਟਰਸਾਇਕਲ ਮਾਰਕਾ TVS, ਬ੍ਰਾਮਦ ਕੀਤੇ ਗਏ। ਹੁਣ ਤੱਕ ਇਹਨਾਂ ਪਾਸੋਂ ਕੁਲ 07 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਜਿੰਨਾ ਪਾਸੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

Ads on article

Advertise in articles 1

advertising articles 2

Advertise