-->
ਥਾਣਾ ਮਜੀਠਾ ਰੋਡ ਵੱਲੋਂ  ਚੋਰੀ ਕਰਨ ਵਾਲੇ 09 ਕਿਲੋ ਚਾਂਦੀ ਦੇ ਗਹਿਣਿਆਂ ਸਮੇਤ 04  ਕਾਬੂ।

ਥਾਣਾ ਮਜੀਠਾ ਰੋਡ ਵੱਲੋਂ ਚੋਰੀ ਕਰਨ ਵਾਲੇ 09 ਕਿਲੋ ਚਾਂਦੀ ਦੇ ਗਹਿਣਿਆਂ ਸਮੇਤ 04 ਕਾਬੂ।

ਥਾਣਾ ਮਜੀਠਾ ਰੋਡ ਵੱਲੋਂ ਚੋਰੀ ਕਰਨ ਵਾਲੇ 09 ਕਿਲੋ ਚਾਂਦੀ ਦੇ ਗਹਿਣਿਆਂ
ਸਮੇਤ 04 ਕਾਬੂ।
ਅੰਮ੍ਰਿਤਸਰ, 30 ਮਈ (ਸੁਖਬੀਰ ਸਿੰਘ) - ਮਾਨਯੋਗ ਕਮਿਸ਼ਨਰ ਪੁਲਿਸ,ਅੰਮ੍ਰਿਤਸਰ, ਸ੍ਰੀ ਗੁਰਪੀਤ ਸਿੰਘ ਭੁੱਲਰ ਆਈ.ਪੀ.ਐਸ. ਜੀ ਦੀਆਂ ਹਦਾਇਤਾਂ ਦੇ ਸ੍ਰੀ ਪ੍ਰਭਜੋਤ ਸਿੰਘ ਵਿਰਕ, ਪੀ.ਪੀ.ਐਸ, ਏ.ਡੀ.ਸੀ.ਪੀ ਸਿਟੀ-2,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਪਰ ਸ੍ਰੀ ਵਰਿੰਦਰ ਸਿੰਘ ਖੋਸਾ, ਪੀ.ਪੀ.ਐਸ. ਏ.ਸੀ.ਪੀ ਨੋਰਥ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਮਜੀਠਾ ਰੋਡ, ਅੰਮ੍ਰਿਤਸਰ ਇੰਸਪੈਕਟਰ ਅਨਿਲ ਕੁਮਾਰ ਦੀ ਅਗਵਾਈ ਹੇਠ ਸਮੇਤ ਪੁਲਿਸ ਪਾਰਟੀ ਵੱਲੋਂ 04 ਵਿਅਕਤੀਆਂ ਨੂੰ ਕਾਬੂ ਕਰਕੇ 09 ਕਿਲੋ ਚਾਦੀ ਦੇ ਗਹਿਣੇ ਅਤੇ ਵਾਰਦਾਤ ਵਿਚ ਵਰਤਿਆ ਮੋਟਰ ਸਾਈਕਲ ਸਪਲੈਂਡਰ ਬ੍ਰਾਮਦ ਕੀਤੇ ਗਏ ।
ਇਹ ਮੁਕੱਦਮਾ ਮੁਦੱਈ ਮਨੀਸ ਬਹਿਲ ਪੁੱਤਰ ਗੁਪਾਲ ਬਹਿਲ ਵਾਸੀ ਮਕਾਨ ਨੰਬਰ 120 ਅਕਾਸ ਅਵੈਨਿਊ ਫਤਿਹਗੜ ਚੂੜੀਆ ਰੋਡ ਅੰਮ੍ਰਿਤਸਰ ਦੇ ਬਿਆਨ ਤੇ ਏ ਐਸ ਆਈ ਪਰਮਜੀਤ ਸਿੰਘ ਨੰਬਰ 1326 ਵੱਲੋ ਮਿਤੀ 15.05.24 ਨੂੰ ਦਰਜ ਰਜਿਸਟਰ ਕੀਤਾ ਗਿਆ ਜੋ ਮਨੀਸ ਬਹਿਲ KV ਜਿਊਲਰ ਨਾਮ ਦੀ ਦੁਕਾਨ ਮਜੀਠਾ ਰੋਡ ਨੇੜੇ ਗੁਰੂ ਹਰਿਰਾਏ ਸਾਹਿਬ ਕਰਦਾ ਹਾ .ਜੋ ਮਿਤੀ 14-05-2024 ਨੂੰ ਉਕਤ ਦੁਕਾਨ ਤੋਂ ਰਾਤ ਦੇ ਸਮੇ ਕਿਸੇ ਨਾ ਮਲੂਮ ਵਿਅਕਤੀਆ ਵੱਲੋ ਕੱਧ ਪਾੜ ਕੇ ਦੁਕਾਨ ਅੰਦਰ ਦਾਖਲ ਹੋ ਕੇ ਕਾਫੀ ਮਾਤਰਾ ਵਿਚ ਚਾਂਦੀ ਦੇ ਗਹਿਣੇ ਸਮੇਤ CCTV ਕੈਮਰਿਆ ਦਾ DVR ਵੀ ਚੋਰੀ ਕਰਕੇ ਲੈ ਗਏ ਹਨ ਦੋਰਾਨੇ ਤਫਤੀਸ਼ ਏ.ਐਸ.ਆਈ ਪਰਮਜੀਤ ਸਿੰਘ ਨੇ ਮਿਤੀ 29.5.24 ਨੂੰ ਮੁਕੱਦਮਾ ਉਕਤ ਵਿਚ ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਇਹਨਾ ਪਾਸੋ 09 ਕਿਲੋ ਚਾਦੀ ਤੇ 18,500 ਰੁਪਏ ਬ੍ਰਾਮਦ ਕੀਤੇ ਗਏ ਮੁਕਦਮਾ ਹਜਾ ਦੀ ਤਫਤੀਸ਼ ਜਾਰੀ ਹੈ ਦੋਸ਼ੀਆ ਨੂੰ ਪੇਸ਼ ਅਦਾਲਤ ਵਿਚ ਪੇਸ਼ ਅਦਾਲਤ ਰਿਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਦੀ ਜਾਵੇਗੀ।

Ads on article

Advertise in articles 1

advertising articles 2

Advertise