-->
ਸੀ.ਆਈ. ਏ ਸਟਾਫ-2 ਗੁਰੂ ਕੀ ਵਡਾਲੀ ਅੰਮ੍ਰਿਤਸਰ ਵੱਲੋ 02 ਪਿਸਟਲ 45 ਬੋਰ, 04 ਮੈਗਜੀਨ ਤੇ 33 ਰੋਦ ਜਿੰਦਾ ਅਤੇ 01 ਪਿਸਟਲ 32 ਬੋਰ ਤੇ 02 ਰੋਦ ਜਿੰਦਾ ਸਮੇਤ 03 ਕਾਬੂ।

ਸੀ.ਆਈ. ਏ ਸਟਾਫ-2 ਗੁਰੂ ਕੀ ਵਡਾਲੀ ਅੰਮ੍ਰਿਤਸਰ ਵੱਲੋ 02 ਪਿਸਟਲ 45 ਬੋਰ, 04 ਮੈਗਜੀਨ ਤੇ 33 ਰੋਦ ਜਿੰਦਾ ਅਤੇ 01 ਪਿਸਟਲ 32 ਬੋਰ ਤੇ 02 ਰੋਦ ਜਿੰਦਾ ਸਮੇਤ 03 ਕਾਬੂ।

ਸੀ.ਆਈ. ਏ ਸਟਾਫ-2 ਗੁਰੂ ਕੀ ਵਡਾਲੀ ਅੰਮ੍ਰਿਤਸਰ ਵੱਲੋ 02 ਪਿਸਟਲ 45 ਬੋਰ, 04 ਮੈਗਜੀਨ ਤੇ 33 ਰੋਦ ਜਿੰਦਾ ਅਤੇ 01 ਪਿਸਟਲ 32 ਬੋਰ ਤੇ
02 ਰੋਦ ਜਿੰਦਾ ਸਮੇਤ 03 ਕਾਬੂ। 
ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) - ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਪੁਲਿਸ ਕਮਿਸ਼ਨਰ ਅੰਮ੍ਰਿਤਸਰ ਜੀ ਦੀਆਂ ਹਤਾਇਤਾਂ ਤੇ ਸ੍ਰੀ ਆਲਮ ਵਿਜੇ ਸਿੰਘ, ਡੀ.ਸੀ.ਪੀ ਲਾਅ ਐਂਡ ਆਰਡਰ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਡਾ. ਦਰਪਣ ਆਹਲੂਵਾਲੀਆਂ, ਏ.ਡੀ.ਸੀ.ਪੀ ਸਿਟੀ-1 ਅਤੇ ਸ਼੍ਰੀ ਨਵਜੋਤ ਸਿੰਘ, ਏ.ਡੀ.ਸੀ.ਪੀ ਇੰਨਵੈਸਟੀਗੇਸ਼ਨ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸ੍ਰੀ ਕੁਲਦੀਪ ਸਿੰਘ ਏ.ਸੀ.ਪੀ ਇੰਨਵੈਸਟੀਗੇਸ਼ਨ ਦੀ ਅਗਵਾਈ ਹੇਠ ਇੰਸਪੈਕਟਰ ਰਾਜੇਸ ਸ਼ਰਮਾਂ, ਇੰਚਾਰਜ ਸੀ.ਆਈ.ਏ ਸਟਾਫ-2, ਗੁਰੂ ਕੀ ਵਡਾਲੀ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਵੱਲੋਂ ਤਿੰਨ ਨਾਮੀ ਗੈਗਸਟਰਾਂ ਨੂੰ ਕਾਬੂ ਕਰਕੇ 03 ਪਿਸਟਲਾਂ ਸਮੇਤ 35 ਜਿੰਦਾ ਰੋਂਦ ਬ੍ਰਾਮਦ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। 
   ਪੁਖਤਾ ਸੂਚਨਾਂ ਦੇ ਅਧਾਰ ਤੇ ਸੀ.ਆਈ.ਏ ਸਟਾਫ-2 ਦੀ ਪੁਲਿਸ ਪਾਰਟੀ ਏ.ਐਸ.ਆਈ ਬਲਜਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਬਸੰਤ ਐਵੀਨਿਊ ਦੇ ਖੇਤਰ ਤੋਂ 1. ਸਾਗਰ ਸਿੰਘ ਉਰਫ ਸਾਗਰ ਵਾਸੀ ਪਿੰਡ ਗੁਰੂਵਾਲੀ ਤਰਨ ਤਾਰਨ ਰੋਡ, ਅੰਮ੍ਰਿਤਸਰ, 2. ਸ਼ਰਨਜੀਤ ਸਿੰਘ ਉਰਫ ਸੂਰਜ ਵਾਸੀ ਭਿੰਡਰ ਕਲੋਨੀ ਗੁਰੂਵਾਲੀ, ਤਰਨ ਤਾਰਨ ਰੋਡ, ਅੰਮ੍ਰਿਤਸਰ ਅਤੇ 3. ਮਨਪ੍ਰੀਤ ਸਿੰਘ ਉਰਫ ਰੋਹਿਤ ਉਰਫ ਰੰਧਾਵਾ ਵਾਸੀ ਪਾਵਰ ਕਲੋਨੀ, ਮਜੀਠਾ ਰੋਡ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਹਨਾਂ ਪਾਸੋ 02 ਪਿਟਸਲ .45 ਬੋਰ, 02 ਮੈਗਜੀਨ ਤੇ 17 ਰੋਦ ਜਿੰਦਾ, ਅਤੇ 01 ਪਿਸਟਲ .32 ਬੋਰ, 02 ਰੋਦ ਜਿੰਦਾ ਬ੍ਰਾਮਦ ਕੀਤੇ ਗਏ। ਇਹਨਾਂ ਦੇ ਇੰਕਸ਼ਾਫ਼ ਤੇ 02 ਮੈਗਜੀਨ .45 ਬੋਰ ਪਿਸਟਲ ਸਮੇਤ 16 ਰੋਦ ਜਿੰਦਾ .45 ਬੋਰ ਹੋਰ ਬ੍ਰਾਮਦ ਕੀਤੇ ਗਏ।   
   ਦੋਰਾਨੇ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰਿਫ਼ਤਾਰ ਦੋਸ਼ੀ ਮਨਪ੍ਰੀਤ ਸਿੰਘ ਉਰਫ ਰੰਧਾਵਾ ਮਨਪ੍ਰੀਤ ਸਿੰਘ ਉਰਫ ਰੰਧਾਵਾ ਵਾਸੀ ਪਾਵਰ ਕਲੋਨੀ ਮਜੀਠਾ ਰੋਡ, ਅੰਮ੍ਰਿਤਸਰ ਦੇ ਸਬੰਧ ਨਾਮੀ ਗੈਂਗਸਟਰ ਹੈਪੀ ਜੱਟ ਵਾਸੀ ਜੰਡਿਆਲਾ ਗੁਰੂ , ਜਿਲ੍ਹਾ ਅੰਮ੍ਰਿਤਸਰ ਦਿਹਾਤੀ ਨਾਲ ਹਨ, ਜੋ ਇਸ ਵਕਤ ਵਿਦੇਸ਼ ਵਿੱਚ ਰਹਿ ਰਿਹਾ ਹੈ, ਇਹਨਾਂ ਨੂੰ ਇਹ ਪਿਸਟਲ ਗੈਂਗਸਟਰ ਹੈਪੀ ਜੱਟ ਨੇ ਹੀ ਕਿਸੇ ਨਾਮਾਲੂਮ ਵਿਅਕਤੀ ਰਾਹੀ ਸਪਲਾਈ ਕਰਵਾਏ ਸਨ। ਇਹਨਾਂ ਦਾ ਟਾਰਗਟ ਰਾਇਵਲ ਗੈਂਗ ਦੀ ਕੰਟਰੈਕਟ ਕੀਲਿੰਗ ਕਰਨਾ ਸੀ। ਵਿਦੇਸ਼ ਵਿੱਚ ਬੈਠੇ ਗੈਂਗਸਟਰ ਹੈਪੀ ਜੱਟ ਦੇ ਖਿਲਾਫ਼ 18 ਮੁਕੱਦਮੇਂ ਇਰਾਦਾ ਕਤਲ, ਕਤਲ, ਅਸਲ੍ਹਾ ਐਕਟ ਅਤੇ ਐਨ.ਡੀ.ਪੀ.ਐਸ ਐਕਟ ਅਧੀਨ ਜਿਲ੍ਹਾ ਤਰਨ ਤਾਰਨ, ਜਿਲ੍ਹਾ ਅੰਮ੍ਰਿਤਸਰ ਦਿਹਾਤੀ ਅਤੇ ਐਸ.ਐਸ.ਓ.ਸੀ ਵਿੱਖੇ ਦਰਜ਼ ਰਜਿਸਟਰ ਹਨ।
  ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਤੇ ਇਹਨਾਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕਰਕੇ ਇਹਨਾਂ ਦੇ ਨਜ਼ਾਇਜ਼ ਹਥਿਆਰਾ ਦੇ ਪੂਰੇ ਨੈਕਸਸ ਦਾ ਪਰਦਾਫਾਸ਼ ਕੀਤਾ ਜਾਵੇਗਾ। 

Ads on article

Advertise in articles 1

advertising articles 2

Advertise