ਸੀ.ਆਈ.ਏ ਸਟਾਫ -2, ਵੱਲੋਂ ਲਵ-ਐਡ-ਬਾਈਟ 2.0 ਰੈਸਟੋਰੈਂਟ ਦਾ ਸੰਚਾਲਕ ਹੁੱਕੇ ਤੇ ਹੁੱਕਿਆ ਦੇ ਫਲੇਵਰ ਅਤੇ ਤੰਬਾਕੂ ਸਮੇਤ ਕਾਬੂ।
ਸੀ.ਆਈ.ਏ ਸਟਾਫ -2, ਵੱਲੋਂ ਲਵ-ਐਡ-ਬਾਈਟ 2.0 ਰੈਸਟੋਰੈਂਟ ਦਾ ਸੰਚਾਲਕ ਹੁੱਕੇ ਤੇ ਹੁੱਕਿਆ ਦੇ ਫਲੇਵਰ ਅਤੇ ਤੰਬਾਕੂ ਸਮੇਤ ਕਾਬੂ।
ਅੰਮ੍ਰਿਤਸਰ, 8 ਮਈ (ਸੁਖਬੀਰ ਸਿੰਘ) - ਇੰਸਸਪੈਕਟਰ ਰਾਜੇਸ ਸ਼ਰਮਾਂ, ਇੰਚਾਰਜ਼ ਸੀ.ਆਈ.ਏ.ਸਟਾਫ-2 ਦੀ ਨਿਗਰਾਨੀ ਹੇਠ ਐਸ.ਆਈ ਰਾਜਮਹਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਗਸ਼ਤ ਦੌਰਾਨ ਨਾਵਲਟੀ ਚੌਕ, ਲਾਰੰਸ ਰੋਡ, ਅੰਮ੍ਰਿਤਸਰ ਹਾਜ਼ਰ ਸਨ, ਤਾਂ ਸੂਚਨਾਂ ਮਿਲੀ ਕਿ ਲਵ-ਐਡ-ਬਾਈਟ 2.0 ਰੈਸਟੋਰੈਂਟ ਦਾ ਮਾਲਕ ਆਪਣੇ ਗ੍ਰਾਹਕਾਂ ਨੂੰ ਹੂਕੇ ਸਰੇਆਮ ਸਰਵ ਕਰਦਾ ਹੈ। ਜੋ ਪੁਖਤਾਂ ਸੂਚਨਾਂ ਦੇ ਅਧਾਰ ਤੇ ਪੁਲਿਸ ਪਾਰਟੀ ਵੱਲੋਂ ਯੋਜ਼ਨਾਂਬੰਧ ਤਰੀਕੇ ਨਾਲ ਰੈਸਟੋਰੇਟ ਤੇ ਰੇਡ ਕੀਤਾ, ਜੋ ਰੈਸਟਰੋਰੇਟ ਦੇ ਸੰਚਾਲਕ ਅਮਨ ਚੋਰੱਸੀਆ ਪੁੱਤਰ ਸੰਤ ਕੁਮਾਰ ਵਾਸੀ ਬੋਹੜ ਵਾਲਾ ਸ਼ਿਵਾਲਾ, ਗੋਕਲ ਵਿਹਾਰ, ਬਟਾਲਾ ਰੋਡ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋਂ ਹੁੱਕੇ ਅਤੇ ਹੁੱਕਿਆ ਦੇ ਫਲੇਵਰ ਅਤੇ ਤੰਬਾਕੂ ਬ੍ਰਾਮਦ ਕੀਤਾ ਗਿਆ।