-->
ਲੋਕ ਸਭਾ ਚੌਣਾਂ, 2024 ਦੌਰਾਨ ਪ੍ਰਾਈਵੇਟ ਸਕੂਲਾਂ ਵਿਚ ਬਣੇ ਹੋਏ ਵੱਖ-ਵੱਖ ਪੋਲਿੰਗ ਬੂਥਾਂ ਨੂੰ ਸਰਕਾਰੀ ਸਕੂਲਾਂ ਵਾਂਗ ਫੰਡ ਕੀਤਾ ਜਾਵੇ ਜਾਰੀ: ਹਰਪਾਲ ਸਿੰਘ ਯੂ.ਕੇ

ਲੋਕ ਸਭਾ ਚੌਣਾਂ, 2024 ਦੌਰਾਨ ਪ੍ਰਾਈਵੇਟ ਸਕੂਲਾਂ ਵਿਚ ਬਣੇ ਹੋਏ ਵੱਖ-ਵੱਖ ਪੋਲਿੰਗ ਬੂਥਾਂ ਨੂੰ ਸਰਕਾਰੀ ਸਕੂਲਾਂ ਵਾਂਗ ਫੰਡ ਕੀਤਾ ਜਾਵੇ ਜਾਰੀ: ਹਰਪਾਲ ਸਿੰਘ ਯੂ.ਕੇ

ਲੋਕ ਸਭਾ ਚੌਣਾਂ 2024 ਦੌਰਾਨ ਪ੍ਰਾਈਵੇਟ ਸਕੂਲਾਂ ਵਿਚ ਬਣੇ ਹੋਏ ਵੱਖ-ਵੱਖ ਪੋਲਿੰਗ ਬੂਥਾਂ ਨੂੰ ਸਰਕਾਰੀ ਸਕੂਲਾਂ ਵਾਂਗ ਫੰਡ ਕੀਤਾ ਜਾਵੇ ਜਾਰੀ: ਹਰਪਾਲ
ਸਿੰਘ ਯੂ.ਕੇ
ਅੰਮ੍ਰਿਤਸਰ 27 ਮਈ (ਸੁਖਬੀਰ ਸਿੰਘ) - ਦਫਤਰ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ, ਫਾਜਿਲਕਾ ਵਲੋਂ ਪੱਤਰ ਨੰ. 2011 ਮਿਤੀ 17-05-2024 ਨੂੰ ਜਾਰੀ ਕੀਤਾ ਗਿਆ ਜਿਸ ਵਿਚ ਸਰਕਾਰੀ ਸਕੂਲਾਂ ਨੂੰ ਲੋਕ ਸਭਾ ਚੋਣਾਂ, 2024 ਦੌਰਾਨ ਜਿਨਾਂ ਵੀ ਖਰਚਾ ਹੁੰਦਾ ਹੈ ਜਿਵੇਂ ਕਿ ਬਿਜਲੀ ਦਾ ਖਰਚਾ, ਖਾਣ ਪੀਣ ਦਾ ਖਰਚਾ ਅਤੇ ਹੋਰ ਫੁਟਕਲ ਖਰਚੇ ਆਦਿ ਮੁਹੱਈਆ ਕਰਵਾਏ ਜਾਂਦੇ ਹਨ ਅਤੇ ਸਰਕਾਰੀ ਸਕੂਲਾਂ ਨੂੰ ਲੋਕ ਸਭਾ ਚੋਣਾਂ ਦੌਰਾਨ ਹਰ ਸਹੂਲਤ ਦਿੱਤੀ ਜਾਂਦੀ ਹੈ ਉਥੇ ਹੀ ਪ੍ਰਾਈਵੇਟ ਸਕੂਲਾਂ ਨਾਲ ਇਹ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ। ਕਿਉਂਕਿ ਪ੍ਰਾਈਵੇਟ ਸਕੂਲ ਲੋਕ ਸਭਾ ਚੋਣਾਂ ਦੌਰਾਨ ਸਾਰਾ ਖਰਚਾ ਆਪਣੇ ਕੋਲੋ ਕਰਦੇ ਹਨ ਇਹਨਾਂ ਸ਼ਬਦਾ ਦਾ ਪ੍ਰਗਟਾਵਾ ਹਰਪਾਲ ਸਿੰਘ ਯੂ ਕੇ ਚੇਅਰਮੈਨ ਰਾਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝਾ ਕੀਤਾ ਉਨ੍ਹਾਂ ਕਿਹਾ ਕਿ ਚੋਣ ਅਧਿਕਾਰੀਆਂ ਦਾ ਸਾਰਾ ਖਰਚਾ ਪ੍ਰਾਈਵੇਟ ਸਕੂਲਾਂ ਨੂੰ ਚੁਕਣਾ ਪੈਂਦਾ ਹੈ, ਸਾਡੇ ਸਕੂਲ ਵਿਚ ਵੱਖ-ਵੱਖ 7 ਪੋਲਿੰਗ ਬੂਥ ਬਣੇ ਹਨ ਜਿਸ ਨਾਲ ਪ੍ਰਾਈਵੇਟ ਸਕੂਲ ਉਪਰ ਆਰਥਿਕ ਬੋਝ ਪੈਂਦਾ ਹੈ। ਕਿਉਂਕਿ ਦੋ ਦਿਨ ਬਿਜਲੀ ਏ.ਸੀ. ਚਲਣ ਕਾਰਨ ਭਾਰੀ ਰਕਮਾਂ ਦਾ ਬਿੱਲ ਬਣ ਕੇ ਆ ਜਾਂਦਾ ਹੈ। ਜਦੋਂਕਿ ਸਕੂਲਾਂ ਵਿਚ ਬੱਚਿਆਂ ਨੂੰ ਛੁੱਟੀਆ ਹਨ ਅਤੇ ਸਕੂਲ ਬੰਦ ਹਨ ਜੇਕਰ ਸਰਕਾਰੀ ਸਕੂਲਾਂ ਨੂੰ ਖਰਚਾ ਮੁੱਹਈਆ ਹੁੰਦਾ ਹੈ ਤਾਂ ਪ੍ਰਾਈਵੇਟ ਸਕੂਲਾਂ ਨੂੰ ਵੀ ਖਰਚਾ ਮੁਹਈਆ ਕਰਵਾਇਆ ਜਾਵੇ ਹਰਪਾਲ ਸਿੰਘ ਯੂ. ਕੇ ਨੇ ਮਾਨਯੋਗ ਚੋਣ ਕਮਿਸ਼ਨਰ ਸਾਹਿਬ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਅੰਮ੍ਰਿਤਸਰ ਪਾਸੋਂ ਮੰਗ ਕੀਤੀ ਕਿ ਸਾਡੇ ਪ੍ਰਾਈਵੇਟ ਸਕੂਲਾਂ ਵਿਚ ਜਿਥੇ ਲੋਕ ਸਭਾ ਚੋਣਾਂ ਦੇ ਬੂਥ ਬਣੇ ਹਨ ਉਥੇ ਵੀ ਖਰਚਾ ਮੁਹਈਆ ਕਰਵਾਇਆ ਜਾਵੇ ਕਿਉਂਕਿ ਸਟਾਫ ਨੇ ਦੋ ਦਿਨ ਸਾਡੇ ਕੋਲ ਰਹਿਣਾ ਹੁੰਦਾ ਹੈ। ਬਿਜਲੀ ਦਾ ਬਿੱਲ ਬਹੁਤ ਜਿਆਦਾ ਆ ਜਾਂਦਾ ਹੈ ਕਿਉਂਕਿ ਇਲੈਕਸ਼ਨ ਗਰਮੀ ਵਿੱਚ ਹੋਣ ਕਰਕੇ ਏ.ਸੀ., ਪੱਖੇ, ਕੂਲਰ ਲਗਾਤਾਰ ਚਲਣੇ ਹੁੰਦੇ ਹਨ ਅਤੇ ਸਟਾਫ ਨੇ ਖਾਣਾ ਵੀ ਖਾਣਾ ਹੁੰਦਾ ਹੈ ਇਸ ਕਰਕੇ ਬਣਦੇ ਸਾਰੇ ਖਰਚੇ ਪ੍ਰਾਈਵੇਟ ਸਕੂਲਾਂ ਨੂੰ ਵੀ ਮੁਹਈਆ ਕਰਵਾਏ ਜਾਣ।

Ads on article

Advertise in articles 1

advertising articles 2

Advertise