-->
ਥਾਣਾ ਸੁਲਤਾਨਵਿੰਡ ਦੀ ਟੀਮ ਵੱਲੋਂ ਨਾਕਾ ਗੋਲਡਨ ਗੇਟ ਤੋਂ 60 ਲੱਖ ਦੀ ਰਿਕਵਰੀ।

ਥਾਣਾ ਸੁਲਤਾਨਵਿੰਡ ਦੀ ਟੀਮ ਵੱਲੋਂ ਨਾਕਾ ਗੋਲਡਨ ਗੇਟ ਤੋਂ 60 ਲੱਖ ਦੀ ਰਿਕਵਰੀ।

ਥਾਣਾ ਸੁਲਤਾਨਵਿੰਡ ਦੀ ਟੀਮ ਵੱਲੋਂ ਨਾਕਾ ਗੋਲਡਨ ਗੇਟ ਤੋਂ 60 ਲੱਖ ਦੀ
ਰਿਕਵਰੀ।
ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ) - ਮੁੱਖ ਅਫਸਰ ਥਾਣਾ ਸੁਲਤਾਨਵਿੰਡ ਅੰਮ੍ਰਿਤਸਰ, ਇੰਸਪੇਕਟਰ ਜਸਬੀਰ ਸਿੰਘ ਦੀ ਪੁਲਿਸ ਟੀਮ ਵੱਲੋਂ ਗੋਲਡਨ ਗੇਟ ਵਿਖੇ ਨਾਕਾਬੰਦੀ ਵੇਹੀਕਲਾ ਦੀ ਚੈਕਿੰਗ ਕਰ ਰਹੇ ਸਨ ਤਾਂ ਦੌਰਾਨੇ ਚੈਕਿੰਗ ਇੱਕ ਕਾਰ ਨੰਬਰ PB -91-L-0392 ਮਾਰਕਾ ਆਰਕਟਿਕਆ ਨੂੰ ਰੋਕ ਕੇ ਚੈਕ ਕੀਤਾ ਗਿਆ। ਜਿਸਨੂੰ ਬਲਰਾਜ ਸਿੰਘ ਪੁੱਤਰ ਰਾਮ ਲਾਲ ਵਾਸੀ ਮਜੀਠਾ ਰੋਡ, ਸੰਧੂ ਕਲੋਨੀ, ਅੰਮ੍ਰਿਤਸਰ ਚਲਾ ਰਿਹਾ ਸੀ ਤੇ ਕਾਰ ਨੂੰ ਚੈੱਕ ਕਰਨ ਤੇ ਉਸ ਵਿਚੋਂ 60 ਲੱਖ ਰੁਪਏ ਦੀ ਨਗਦੀ ਬਰਾਮਦ ਹੋਈ। ਕਾਰ ਚਾਲਕ ਬਲਰਾਜ ਸਿੰਘ ਸੁਰੀਆ ਕੰਪਨੀ ਦਾ ਮੁਲਾਜਿਮ ਹੈ, ਬਰਾਮਦ ਹੋਈ 60 ਲੱਖ ਦੀ ਨਗਦੀ ਸਬੰਧੀ ਕੋਈ ਰਿਕਾਰਡ ਨਹੀਂ ਦੇ ਸਕਿਆ। ਜਿਸਤੇ SST Team ਅਤੇ FST Team ਨੂੰ ਮੌਕਾ ਪਰ ਬੁਲਾ ਦੇ ਬਲਰਾਜ ਸਿੰਘ ਅਤੇ 60 ਲੱਖ ਰੁਪਏ ਕੈਸ਼ ਨੂੰ ਓਹਨਾ ਦੇ ਹਵਾਲੇ ਕਰਕੇ 60 ਲੱਖ ਰੁਪਏ ਨ ਜਿਲ੍ਹਾ ਖਜਾਨਾ ਅੰਮ੍ਰਿਤਸਰ ਵਿਖੇ ਜਮਾਂ ਕਰਵਾਇਆ ਗਿਆ ਅਤੇ ਇਸ ਸੰਬਧੀ ਇਨਕਮ ਟੈਕਸ ਵਿਭਾਗ ਨੂੰ ਸੂਚਿਤ ਵੀ ਕੀਤਾ ਗਿਆ ਹੈ।  ਲੋਕਾਂ ਨੂੰ ਨਕਦੀ ਅਤੇ ਹੋਰ ਵਸਤੂਆਂ ਨੂੰ ਨਾਲ ਲੈ ਕੇ ਜਾਣ ਲਈ ਮਾਨਯੋਗ ECI ਵੱਲੋਂ ਜਾਰੀ ਇਹਨਾਂ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। 50,000 ਰੁਪਏ ਤੋਂ ਵੱਧ ਨਕਦ/ਨਸ਼ੀਲੇ ਪਦਾਰਥ/ਸ਼ਰਾਬ/ਹਥਿਆਰ /10,000 ਰੁਪਏ ਤੋਂ ਵੱਧ ਤੋਹਫ਼ੇ ਵਾਲੀਆਂ ਵਸਤੂਆਂ ਕਿਸੇ ਵੀ ਪਾਰਟੀ/ਉਮੀਦਵਾਰ ਨਾਲ ਸਬੰਧਾਂ ਦੀ ਤਸਦੀਕ ਦੇ ਅਧੀਨ ਹਨ।

Ads on article

Advertise in articles 1

advertising articles 2

Advertise