ਪ੍ਰਾਈਵੇਟ ਸਕੂਲਾਂ ਦੇ 900 ਵਿਦਿਆਰਥੀਆਂ ਨੂੰ ਸਨਮਾਨਿਤ ਕਰਕੇ ਰਾਸਾ ਯੂ.ਕੇ. ਨੇ ਰਚਿਆ ਇਤਿਹਾਸ
ਅੰਮ੍ਰਿਤਸਰ, 15 ਮਈ (ਸੁਖਬੀਰ ਸਿੰਘ) - ਸਲਾਨਾ ਅੱਠਵੀਂ ਦਸਵੀਂ ਬਾਰਵੀਂ ਦੀਆਂ ਬੋਰਡ ਪ੍ਰੀਖਿਆਵਾਂ ਵਿਚ ਪ੍ਰਾਈਵੇਟ ਸਕੂਲਾਂ ਵਲੋਂ ਵਧੀਆ ਨਤੀਜੇ ਆਉਣ ਤੇ 90% ਤੋਂ ਉਪਰ ਆਏ ਵਿਦਿਆਰਥੀਆਂ ਨੂੰ ਰਾਸਾ ਯੂ.ਕੇ. ਦੀ ਟੀਮ ਵਲੋਂ ਅਤੇ ਐਮ.ਐਲ.ਏ. ਹਲਕਾ ਦੱਖਣੀ ਡਾ. ਇੰਦਰਬੀਰ ਸਿੰਘ ਨਿੱਜਰ, ਐਮ.ਐਲ.ਏ. ਹਲਕਾ ਪੱਛਮੀ ਡਾ. ਜਸਬੀਰ ਸਿੰਘ ਸੰਧੂ ਅਤੇ ਸੀਨੀਅਰ ਆਗੂ ਸ. ਤਲਬੀਰ ਸਿੰਘ ਗਿੱਲ ਵਲੋਂ ਵੱਖ-ਵੱਖ ਸਮੁੱਚੇ ਅੰਮ੍ਰਿਤਸਰ ਦੇ ਪ੍ਰਾਈਵੇਟ ਸਕੂਲਾਂ ਤੋਂ ਆਏ 900 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਰਾਸਾ ਯੂ.ਕੇ. ਸੰਸਥਾ ਸਿੱਖਿਆ ਜਗਤ ਦੇ ਵਿਚ ਅਹਿਮ ਸਥਾਨ ਰੱਖਣ ਵਾਲੀ ਸੂਬੇ ਦੀ ਸਿਰਮੌਰ ਸੰਸਥਾ ਹੈ। ਜਿਹੜੀ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਦੇ ਲਈ ਯੋਗ ਮੈਨੇਜਮੈਂਟ ਅਤੇ ਯੋਗ ਅਧਿਆਪਕਾਂ ਦੀ ਅਗਵਾਈ ਦੇ ਵਿਚ ਲਗਾਤਾਰ ਉਪਰਾਲੇ ਕਰਦੀ ਆ ਰਹੀ ਹੈ। ਜਿਹੜੀ ਲਗਾਤਾਰ ਟੌਪਰ ਵਿਦਿਆਰਥੀਆਂ ਨੂੰ ਉੱਚ ਵਿੱਦਿਆ ਦੇ ਲਈ ਸਿੱਖਿਅਤ ਕਰਨ ਅਤੇ ਉਹਨਾਂ ਨੂੰ ਸਨਮਾਨਿਤ ਕਰਨ ਅਤੇ ਉਹਨਾਂ ਦੀਆਂ ਸਿੱਖਿਆ ਸਬੰਧੀ ਮੁਸ਼ਕਿਲਾਂ ਨੂੰ ਹੱਲ ਕਰਨ ਦੇ ਲਈ ਲਗਾਤਾਰ ਯਤਨ ਕਰ ਰਹੀ ਹੈ ਸਲਾਨਾ ਪ੍ਰੀਖਿਆਵਾਂ 2024 ਵਿਚ ਬੋਰਡ ਦੇ ਵੱਖ-ਵੱਖ ਜਮਾਤਾਂ ਅੱਠਵੀਂ, ਦਸਵੀਂ, ਬਾਰਵੀਂ ਦੇ ਆਏ ਨਤੀਜਿਆਂ ਵਿਚ ਕੰਵਰ ਫਾਰਮ ਵਿਖੇ ਵੱਡੀ ਤਾਦਾਤ ਦੇ ਵਿਚ ਪਹੁੰਚੇ ਅੰਮ੍ਰਿਤਸਰ ਜਿਲ੍ਹੇ ਦੇ 90% ਤੋਂ ਉਪਰ ਆਏ ਵਿਦਿਆਰਥੀਆਂ ਨੂੰ ਸਨਮਾਨਿਤ ਕਰਕੇ ਰਾਸਾ ਯੂ.ਕੇ. ਰਿਕੋਗਨਾਈਜਡ ਐਫਲੀਇਟੇਡ ਸਕੂਲਜ ਐਸੋਸੀਏਸ਼ਨ ਵਲੋਂ ਵਿਦਿਆਰਥੀਆਂ ਨੂੰ ਸਨਮਾਨਿਤ ਕਰਕੇ ਇਹ ਸਸੰਥਾ ਸਿੱਖਿਅਤ ਜਗਤ ਦੇ ਵਿਚ ਮੌਹਰੀ ਹੋ ਕੇ ਉੱਭਰੀ ਹੈ। ਇਸ ਸੰਸਥਾ ਦੇ ਵਲੋਂ ਚੇਅਰਮੈਨ ਹਰਪਾਲ ਸਿੰਘ ਯੂ.ਕੇ. ਦੁਆਰਾ ਚਲਾਏ ਜਾ ਰਹੇ ਨਿਊ ਫਲਾਵਰਜ ਪਬਲਿਕ ਸੀ.ਸੈ. ਸਕੂਲ ਦੇ ਅੱਠਵੀਂ ਪ੍ਰੀਖਿਆ ਦੇ ਵਿਚ ਪੂਰੇ ਪੰਜਾਬ ਦੇ ਵਿਚ ਦੂਜੇ ਨੰਬਰ ਤੇ ਆਏ ਵਿਦਿਆਰਥਣ ਗੁਰਲੀਨ ਕੌਰ ਅਤੇ ਬਾਰਵੀਂ ਕਾਮਰਸ ਪ੍ਰੀਖਿਆ ਦੇ ਵਿਚ 14ਵੇਂ ਨੰਬਰ ਤੇ ਆਈ ਅਰਸ਼ਪ੍ਰੀਤ ਕੌਰ ਅਤੇ ਇਸ ਦੇ ਨਾਲ ਹੀ ਅੱਠਵੀਂ ਪ੍ਰੀਖਿਆ ਦੇ ਵਿਚ ਗੁਰਲੀਨ ਕੌਰ ਦੇ ਨਾਲ ਹੀ ਹਰਲੀਨ ਕੌਰ, ਸੀਤਾ, ਪ੍ਰਭਨੂਰ ਕੌਰ, ਪਰਮਪ੍ਰੀਤ ਸਿੰਘ ਅਤੇ ਜਸਲੀਨ ਕੌਰ ਵਿਦਿਆਰਥਣਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਦੇ ਨਾਲ-ਨਾਲ ਉਹਨਾਂ ਨੂੰ ਸਿੱਖਿਆ ਦੇਣ ਵਾਲੇ ਅਧਿਆਪਕਾ ਨੂੰ ਵੀ ਰਾਸਾ ਯੂ.ਕੇ. ਵਲੋਂ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਅੰਬਰ ਪਬਲਿਕ ਸੀ.ਸੈ. ਸਕੂਲ, ਨਵਾਂ ਤਨੇਲ, ਅੰਮ੍ਰਿਤਸਰ, ਸਾਹਿਬ ਸ੍ਰੀ ਗੁਰੂ ਗੋਬਿੰਦ ਸੀ.ਸੈ. ਸਕੂਲ, ਚੁੰਘ, ਅੰਮ੍ਰਿਤਸਰ, ਡੀ.ਆਰ. ਮਾਡਰਨ ਸੀ.ਸੈ. ਸਕੂਲ, ਛੇਹਰਟਾ, ਅੰਮ੍ਰਿਤਸਰ, ਐਸ.ਜੀ.ਐਚ. ਆਦਰਸ਼ ਸਕੂਲ, ਛੇਹਰਟਾ, ਅੰਮ੍ਰਿਤਸਰ ਆਦਿ ਸਕੂਲਾਂ ਦੇ ਟਾਪਰ ਵਿਦਿਆਰਥੀਆ ਨੂੰ ਸਨਮਾਨਿਤ ਕੀਤਾ ਇਸ ਮੌਕੇ ਸਨਮਾਨ ਸਮਾਗਮ ਵਿਚ ਪਹੁੰਚੇ ਐਮ.ਐਲ.ਏ. ਹਲਕਾ ਦੱਖਣੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਪ੍ਰਾਈਵੇਟ ਸਕੂਲਾਂ ਦੇ 90 % ਤੋਂ ਉਪਰ ਆਏ ਵਿਦਿਆਰਥੀਆਂ ਨੂੰ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਉਹਨਾਂ ਨੇ ਕਿਹਾ ਕਿ ਰਾਸਾ ਯੂ.ਕੇ. ਵਲੋਂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦਾ ਜੋ ਇਹ ਉਪਰਾਲਾ ਕੀਤਾ ਗਿਆ ਉਹ ਸ਼ਲਾਂਘਾਯੋਗ ਹੈ ਅਤੇ ਰਾਸਾ ਯੂ.ਕੇ. ਦੇ ਚੇਅਰਮੈਨ ਅਤੇ ਸਮੁੱਚੀ ਸੰਸਥਾ ਦੇ ਪ੍ਰਬੰਧਕਾਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਵਲ ਸਿੱਖਿਆ ਹੀ ਅਜਿਹਾ ਧਨ ਹੈ ਜਿਹੜਾ ਕਦੇ ਵੀ ਘੱਟਦਾ ਨਹੀ ਅਤੇ ਨਾ ਹੀ ਇਹ ਚੌਰੀ ਹੁੰਦਾ ਹੈ ਨਾ ਹੀ ਇਸ ਨੂੰ ਕੋਈ ਖੌਹ ਸਕਦਾ ਹੈ। ਬੌਰਡ ਪ੍ਰੀਖਿਆਵਾਂ ਵਿਚ ਅਵੱਲ ਆਏ ਵਿਦਿਆਰਥੀਆਂ ਨੂੰ ਉਹਨਾਂ ਦੱਸਿਆ ਕਿ ਵਿਦਿਆਰਥੀ ਜੀਵਨ ਵਿਚ ਉੱਚ ਸਿੱਖਿਆ ਹਾਸਲ ਕਰਕੇ ਵਿਦਿਆਰਥੀ ਮਨਚਾਹੇ ਆਹੁਦਿਆ ਤੇ ਪਹੁੰਚ ਸਕਦੇ ਹਨ ਅਤੇ ਇਸ ਲਈ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਵਿਚ ਇਸੇ ਤਰਾਂ ਨਿਰੰਤਰ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਅਤੇ ਆਪਣੇ ਚੰਗੇ ਭਵਿੱਖ ਲਈ ਪ੍ਰਾਪਤ ਕੀਤੀ ਹੋਈ ਸਿੱਖਿਆ ਹੀ ਅਨੇਕਾਂ ਮੌਕੇ ਸਿਰਜਣ ਦੇ ਲਈ ਉਹਨਾਂ ਦੀ ਮਦਦ ਕਰਦੀ ਰਹੇਗੀ ਇਸ ਮੌਕੇ ਪੰਜਾਬ ਦੀ ਸਿਰਮੌਰ ਸੰਸਥਾ ਰਾਸਾ ਯੂ.ਕੇ. ਵਲੋਂ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਐਮ.ਐਲ.ਏ. ਡਾ. ਇੰਦਰਬੀਰ ਸਿੰਘ ਨਿੱਜਰ ਅਤੇ ਐਮ.ਐਲ.ਏ. ਸ. ਜਸਬੀਰ ਸਿੰਘ ਸੰਧੂ, ਸ. ਤਲਬੀਰ ਸਿੰਘ ਗਿੱਲ ਨੂੰ ਸਨਮਾਨਿਤ ਵੀ ਕੀਤਾ ਗਿਆ 90% ਤੋਂ ਉਪਰ ਆਏ ਵਿਦਿਆਰਥੀਆਂ ਦੀ ਮੈਰਿਟ ਆਉਣ ਦਾ ਸਿਹਰਾ ਸਕੂਲਾਂ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਜਾਂਦਾ ਹੈ ਇਸ ਮੌਕੇ ਸਮੂਹ ਰਾਸਾ ਯੂ.ਕੇ. ਦੇ ਪ੍ਰਬੰਧਕਾਂ, ਚੇਅਰਮੈਨ ਹਰਪਾਲ ਸਿੰਘ ਯੂ.ਕੇ. ਨੇ ਸੈਂਕੜਿਆਂ ਦੀ ਸੰਖਿਆ ਵਿਚ ਪਹੁੰਚੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਉਹਨਾਂ ਨੇ ਵਧਾਈ ਦਿਤੀ ਅਤੇ ਭਵਿੱਖ ਵਿਚ ਕਿਸੇ ਵੀ ਤਰਾਂ ਦੀ ਮਦਦ ਲਈ ਜੇਕਰ ਵਿਦਿਆਰਥੀਆ ਨੂੰ ਸਿੱਖਿਆ ਲੈਣ ਸਬੰਧੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਉਹਨਾਂ ਦੀ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ।