-->
ਵਾਤਾਵਰਣ ਦੇ ਸੁਧਾਰ ਸੰਬੰਧੀ ਜਾਗਰੁਕਤਾ ਲਹਿਰ ਲਈ ਹੋਰ ਮੈਂਬਰ ਹਰਿਆਵਲ ਪੰਜਾਬ ਅੰਮ੍ਰਿਤਸਰ ਵਿੱਚ ਹੋਏ ਸਾਮਿਲ:ਇੰਜੀ ਮਨਜੀਤ ਸਿੰਘ ਸੈਣੀ

ਵਾਤਾਵਰਣ ਦੇ ਸੁਧਾਰ ਸੰਬੰਧੀ ਜਾਗਰੁਕਤਾ ਲਹਿਰ ਲਈ ਹੋਰ ਮੈਂਬਰ ਹਰਿਆਵਲ ਪੰਜਾਬ ਅੰਮ੍ਰਿਤਸਰ ਵਿੱਚ ਹੋਏ ਸਾਮਿਲ:ਇੰਜੀ ਮਨਜੀਤ ਸਿੰਘ ਸੈਣੀ

ਵਾਤਾਵਰਣ ਦੇ ਸੁਧਾਰ ਸੰਬੰਧੀ ਜਾਗਰੁਕਤਾ ਲਹਿਰ ਲਈ ਹੋਰ ਮੈਂਬਰ
ਹਰਿਆਵਲ ਪੰਜਾਬ ਅੰਮ੍ਰਿਤਸਰ ਵਿੱਚ ਹੋਏ ਸਾਮਿਲ:ਇੰਜੀ ਮਨਜੀਤ ਸਿੰਘ ਸੈਣੀ 
ਅੰਮ੍ਰਿਤਸਰ, 10 ਮਈ (ਮਨਪ੍ਰੀਤ ਸਿੰਘ ਮੱਲ੍ਹੀ) - ਹਰਿਆਵਲ ਪੰਜਾਬ ਅੰਮ੍ਰਿਤਸਰ ਮਨੁੱਖਤਾ ਦੇ ਭਲੇ ਲਈ ਪਾਣੀ ਬਚਾਓ, ਹਵਾ -ਪਾਣੀ ਨੂੰ ਪ੍ਰਦੂਸ਼ਣ ਮੁਕਤ ਕਰਨ ਅਤੇ ਕੂੜਾ ਕਰਕਟ ਦੇ ਸੰਭਾਲ ਆਦੀ ਲਈ ਕੰਮ ਕਰ ਰਹੀ ਹੈ, ਦੀ ਅਹਿਮ ਮੀਟਿੰਗ ਨਿਊ ਅੰਮ੍ਰਿਤਸਰ ਵਿਖੇ ਹੋਈ ਜਿਸ ਨੂੰ ਅੱਜ ਬਹੁਤ ਹੀ ਵੱਡਾ ਹੁੰਗਾਰਾ ਮਿਲਿਆ ਜਦੋਂ ਨਿਊ ਅੰਮ੍ਰਿਤਸਰ ਦੇ 25 ਨਵੇਂ ਮੈਂਬਰਾਂ ਨੇ ਸਾਮਿਲ ਹੋ ਇਸ ਸਮਾਜ ਸੇਵਾ ਨੂੰ ਅਤਿ ਲੋੜ ਸਮਝਦੇ ਹੋਏ ਤਹਿ ਦਿਲੋਂ ਪਬਲਿਕ ਜਾਗ੍ਰਿਤੀ ਲਿਆਉਣ ਲਈ ਸਾਥ ਦੇਣ ਦਾ ਵਾਇਦਾ ਕੀਤਾ ਹਰਿਆਵਲ ਪੰਜਾਬ ਅੰਮ੍ਰਿਤਸਰ ਦੇ ਸੰਯੋਜਕ ਪ੍ਰੋਫੈਸਰ ਰਾਜੀਵ ਸ਼ਰਮਾ ਅਤੇ ਸਹਿ ਸੰਯੋਜਕ ਡਾ: ਹਰਜੀਤ ਸਿੰਘ ਵੱਲੋਂ ਮੀਟਿੰਗ ਵਿੱਚ ਹਾਜਿਰ ਸ੍ਰੀ ਮਾਨਕ ਸਾਹਨੀ ਜੀ ਨੂੰ ਹਰਿਆਵਲ ਪੰਜਾਬ ਅੰਮ੍ਰਿਤਸਰ ਮਹਾਂਨਗਰ ਦਾ ਸਹਿ- ਸੰਯੋਜਕ ਅਤੇ ਸ੍ਰੀ ਵਿਪਨ ਸ਼ਰਮਾ ਜੀ ਨੂੰ ਸਹਿ ਸੰਯੋਜਕ ਸਿੱਖਿਆ ਸੰਸਥਾਵਾਂ ਅਤੇ ਪ੍ਰੋਫੈਸਰ ਸੁਧਾ ਸ਼ਰਮਾ ਜੀ ਨੂੰ ਮਹਿਲਾ ਪ੍ਰਮੁੱਖ ਹਰਿਆਵਲ ਪੰਜਾਬ ਅੰਮ੍ਰਿਤਸਰ ਦੀ ਜ਼ੁੰਮੇਵਾਰੀ ਦਿੱਤੀ ਗਈ ਇਹਨਾਂ ਨੂੰ ਸਰੋਪਿਆਓ ਪਾ ਸਨਮਾਨਿਤ ਵੀ ਕੀਤਾ ਗਿਆ । ਇਹਨਾਂ ਨੇ ਜ਼ੁੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਵਾਇਦਾ ਕੀਤਾ ਏਕ ਪੇੜ ਦੇਸ਼ ਕੇ ਨਾਮ ਦੇ ਪ੍ਰਧਾਨ ਇੰਜੀ: ਮਨਜੀਤ ਸਿੰਘ ਸੈਣੀ ਵੱਲੋਂ ਅੰਮ੍ਰਿਤਸਰ ਵਿਖੇ ਹਰਿਆਵਲ ਪੰਜਾਬ ਵੱਲੋਂ ਕੀਤੇ ਰੁੱਖਾਂ ਪ੍ਰਤੀ ਕੰਮਾਂ ਦਾ ਵਰਣਨ ਕੀਤਾ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਬੇਨਤੀ ਕੀਤੀ। ਪ੍ਰੋਫੈਸਰ ਰਾਜੀਵ ਸ਼ਰਮਾ ਨੇ ਪਾਣੀ ਬਚਾਉਣ ਦੇ ਤਰੀਕੇ ਦੱਸਦੇ , ਪਾਣੀ ਬਚਾਉਣ ਦਾ ਸੁਨੇਹਾ ਘਰ ਘਰ ਪਹੁੰਚਾਉਣ ਲਈ ਪ੍ਰੇਰਿਤ ਕੀਤਾ ਡਾ ਹਰਜੀਤ ਸਹਿ ਸ਼ੰਯੋਜਕ ਵੱਲੋਂ ਸਿਹਤ ਨੂੰ ਠੀਕ ਰੱਖਣ ਲਈ ਯੋਗਾ ਕਰਨ ਅਤੇ ਸੰਤੁਲਤ ਭੋਜਨ ਕਰਨ ਸੰਬੰਧੀ ਵਿਸਥਾਰ ਨਾਲ ਦੱਸਿਆ ਡਾ ਇਕਬਾਲ ਸਿੰਘ ਤੁੰਗ ਵੱਲੋਂ ਪਿੱਪਲ ਦੇ ਗੁਣ ਦੱਸਦੇ ਵੱਧ ਤੋਂ ਵੱਧ ਮੈਡੀਕੇਟਿਡ ਬੂਟੇ ਲਗਾਉਣ ਦੀ ਸਲਾਹ ਦਿੱਤੀ ਅਤੇ ਪਾਣੀ ਨੂੰ ਟੈਸਟ ਕਰ ਦੱਸਿਆ ਕਿ ਕਿਵੇਂ ਆਰ ਓ ਦਾ ਪਾਣੀ ਮਿਨਰਲ ਰਹਿਤ ਹੁੰਦਾ ਹੈ ਉਹਨਾਂ ਮਿਨਰਲ ਭਰਪੂਰ ਪਾਣੀ ਪੀਣ ਤੇ ਜ਼ੋਰ ਦਿੱਤਾ ਅੰਤ ਵਿੱਚ ਮਾਣਿਕ ਜੀ ਨੇ ਆਏ ਸੱਜਣਾਂ ਦਾ ਧੰਨਵਾਦ ਕੀਤਾ ।

Ads on article

Advertise in articles 1

advertising articles 2

Advertise