ਪੰਜਾਬੀ ਪੱਤਰਕਾਰ ਸਦਨ ਵਲੋ ਪੰਜਾਬੀ ਕਵੀ ਪਦਮ ਸ੍ਰੀ ਸੁਰਜੀਤ ਪਾਤਰ ਦੇ ਸਦੀਵੀਂ ਵਿਛੋੜੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ, 12 ਮਈ (ਮਨਪ੍ਰੀਤ ਸਿੰਘ ਮੱਲ੍ਹੀ) - ਪੰਜਾਬੀ ਪੱਤਰਕਾਰ ਸਦਨ ਦੀ ਜਰੂਰੀ ਮੀਟਿੰਗ ਸਦਨ ਦੇ ਪ੍ਰਧਾਨ ਜਤਿੰਦਰ ਸਿੰਘ ਥਿੰਦ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿਚ ਸਦਨ ਦੇ ਸਰਪ੍ਰਸਤ ਦਿਲਜੀਤ ਸਿੰਘ ਬੇਦੀ ਅਤੇ ਚੇਅਰਮੈਨ ਜੋਗਿੰਦਰ ਪਾਲ ਸਿੰਘ ਕੁੰਦਰਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ । ਮੀਟਿੰਗ ਵਿਚ ਮਾਂ ਬੋਲੀ ਦੇ ਮਹਾਨ ਸਪੂਤ , ਪੰਜਾਬੀ ਕਵਿਤਾ ਦੇ ਪਿਤਾਮਾ ਅਤੇ ਪੰਜਾਬੀ ਕਲਾ ਪ੍ਰੀਸ਼ਦ ਦੇ ਚੇਅਰਮੈਨ ਸੁਰਜੀਤ ਪਾਤਰ ਪਦਮ ਸ੍ਰੀ ਅੱਜ ਸਵੇਰੇ ਅਚਾਨਕ ਦਿਲ ਦੀ ਧੜਕਣ ਬੰਦ ਹੋ ਜਾਣ ਕਾਰਨ ਫ਼ਾਨੀ ਦੁਨੀਆਂ ਤੋਂ ਰੁਕਸਤ ਹੋ ਗਏ ਇ ਪਦਮ ਸ੍ਰੀ ਪਾਤਰ ਦੇ ਅਚਾਨਕ ਸਦੀਵੀ ਵਿਛੋੜ੍ਹੇ ਨਾਲ ਪੰਜਾਬੀ ਦੀ ਕਵਿਤਾ ਨੁੰ ਕਦੇ ਵੀ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ।
ਸਦਨ ਦੀ ਮੀਟਿੰਗ ਵਿਚ ਪਾਸ ਕੀਤੈਸ਼ੋਕ ਮਤੇ ਡੂੰਘੇ ਇਸ ਦੁੱਖ ਦੀ ਘੜ੍ਹੀ ਪੀੜ੍ਹਤ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ । ਅੱਜ ਦੀ ਮੀਟਿੰਗ ਵਿਚ ਅਮਰੀਕ ਸਿੰਘ ਵੱਲਾ, ਅਮਨਦੀਪ ਕੌਰ, ਸੁਖਬੀਰ ਸਿੰਘ, ਹਰਜਿੰਦਰ ਸਿੰਘ ਆਦਿ ਪੱਤਰਕਾਰ ਹਾਜਰ ਸਨ ।