ਪ੍ਰਧਾਨ ਮੰਤਰੀ ਜੀ ਰੇਲਵੇ ਵਿਭਾਗ ਚ ਫੈਲਿਆ ਭ੍ਰਿਸ਼ਟਾਚਾਰ ਕਿਵੇਂ ਹੋਵੇਗਾ ਖਤਮ
ਅੰਮ੍ਰਿਤਸਰ 15 ਮਈ (ਮਨਪ੍ਰੀਤ ਸਿੰਘ ਮੱਲ੍ਹੀ) - ਕੇਂਦਰ ਸਰਕਾਰ ਦੇ ਰੇਲਵੇ ਵਿਭਾਗ ਚ ਪੂਰੇ ਜੋਰਾਂ ਤੇ ਚੱਲ ਰਿਹਾ ਹੈ ਭਰਿਸ਼ਟਾਚਾਰ ਕੇਂਦਰ ਸਰਕਾਰ ਵਲੋ ਰੇਲ ਗੱਡੀਆਂ ਇਸ ਕਰਕੇ ਚਲਾਈਆਂ ਗਈਆਂ ਹਨ ਕਿ ਕੋਈ ਵੀ ਪੇਸੰਜਰ ਥੋੜੇ ਪੈਸਿਆਂ ਵਿੱਚ ਆਪਣਾ ਆਰਾਮਦਾਇਕ ਸਫ਼ਰ ਤੈਅ ਕਰਕੇ ਆਪਣੀ ਮੰਜਿਲ ਵੱਲ ਜਾ ਸਕਦਾ ਹੈ ਪ੍ਰੰਤੂ ਵੇਖਣ ਵਿੱਚ ਆਇਆ ਹੈ ਕਿ ਟਿਕਟ ਚੈਕਰ ਆਪਣੇ ਹੀ ਵਿਭਾਗ ਨੂੰ ਚੂਨਾ ਲਗਾਉਣ ਤੇ ਲੱਗੇ ਹੋਏ ਹਨ ਪੱਤਰਕਾਰਾਂ ਵਲੋ ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਅਤੇ ਫਿਰੋਜ਼ਪੁਰ ਡਿਵੀਜ਼ਨ ਤੋ ਚੱਲਣ ਵਾਲੀਆ ਵੱਖ ਵੱਖ ਰੇਲ ਗੱਡੀਆਂ ਵਿੱਚ ਸਫ਼ਰ ਕਰਕੇ ਵੇਖਿਆ ਗਿਆ ਤਾਂ ਸਾਹਮਣੇ ਆਇਆ ਕਿ ਟਿਕਟ ਚੈਕਰ ਵਲੋ ਭ੍ਰਿਸ਼ਟਾਚਾਰ ਕਰਕੇ ਅਪਣੇ ਹੀ ਵਿਭਾਗ ਨੂੰ ਚੂਨਾ ਲਾਇਆ ਜਾ ਰਿਹਾ ਹੈ ਪੱਤਰਕਾਰਾਂ ਵਲੋ ਸਮੇ ਸਮੇ ਤੇ ਭ੍ਰਿਸ਼ਟਾਚਾਰ ਨਾਲ ਜੁੜਿਆ ਮਾਮਲਾ ਸਬੂਤਾਂ ਸਹਿਤ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਂਦਾ ਹੈ ਅਤੇ ਉੱਚ ਅਧਿਕਾਰੀਆਂ ਵਲੋ ਆਪਣੇ ਹੇਠਲੇ ਪੱਧਰ ਦੇ ਅਧਿਕਾਰੀਆਂ ਨੂੰ ਇਨਕੁਆਰੀ ਕਰਨ ਲਈ ਕਿਹਾ ਜਾਂਦਾ ਹੈ ਪ੍ਰੰਤੂ ਭ੍ਰਿਸ਼ਟਾਚਾਰ ਕਰਨ ਵਾਲੇ ਟਿਕਟ ਚੈਕਰ ਜਦੋਂ ਭ੍ਰਿਸ਼ਟਾਚਾਰ ਕਰਦੇ ਹੋਏ ਪੱਤਰਕਾਰਾਂ ਦੇ ਕੈਮਰੇ ਵਿੱਚ ਕੈਦ ਹੋ ਜਾਂਦੇ ਹਨ ਤਾਂ ਉਕਤ ਟਿਕਟ ਚੈਕਰਾ ਵਲੋ ਪੱਤਰਕਾਰਾਂ ਨੂੰ ਆਪਣੀ ਪਰਿਵਾਰਿਕ ਮੁਸ਼ਕਿਲ ਦਾ ਹਵਾਲਾ ਦੇ ਕੇ ਕਿ ਕਿਸੇ ਤਰੀਕੇ ਨਾਲ ਗੱਲਬਾਤ ਕਰਕੇ ਮਾਮਲੇ ਨੂੰ ਖਤਮ ਕਰਨ ਲਈ ਕਿਹਾ ਜਾਂਦਾ ਹੈ ਪੈਸੰਜਰ ਜਿਵੇਂ ਦੇ ਪੈਸੇ ਖਰਚਦਾ ਹੈ ਟਿਕਟ ਚੈਕਰ ਵਲੋ ਓਸੇ ਹਿਸਾਬ ਨਾਲ ਥੋੜੇ ਪੈਸਿਆਂ ਵਿੱਚ ਏ ਸੀ ਕੋਚ ਤੇ ਸਲੀਪਰ ਕੋਚ ਵਿੱਚ ਅਰਾਮ ਨਾਲ ਸੀਟ ਦੇ ਦਿੱਤੀ ਜਾਂਦੀ ਹੈ ਪੈਸੰਜਰ ਆਪਣਾ ਸਫ਼ਰ ਪੂਰੇ ਅਰਾਮ ਦਾਇਕ ਤਰੀਕੇ ਨਾਲ ਕਰ ਲੈਂਦਾ ਹੈ ਜਿਸ ਨਾਲ ਪੇਸੇਂਜਰ ਦੇ ਵੀ ਪੈਸੇ ਬੱਚ ਜਾਂਦੇ ਵਿਭਾਗ ਦੇ ਖਜਾਨੇ ਵਿੱਚ ਜਾਣ ਵਾਲੇ ਪੈਸੇ ਟਿਕਟ ਚੈਕਰ ਦੀ ਆਪਣੀ ਜੇਬ ਵਿੱਚ ਚਲੇ ਜਾਂਦੇ ਹਨ ਇਥੋਂ ਤੱਕ ਕਿ ਭ੍ਰਿਸ਼ਟਾਚਾਰ ਕਰਨ ਵਾਲੇ ਟਿਕਟ ਚੈਕਰ ਆਪਣੇ ਗੁਨਾਹਾਂ ਨੂੰ ਛੁਪਾਉਣ ਲਈ ਸ਼ਿਕਾਇਤ ਕਰਤਾਂ ਨੂੰ ਵਿਭਾਗ ਕੋਲ ਦਿੱਤੀ ਹੋਈ ਸ਼ਿਕਾਇਤ ਵਾਪਿਸ ਲੈਣ ਲਈ ਤਰ੍ਹਾਂ ਤਰ੍ਹਾਂ ਦੇ ਦਬਾਅ ਪਾਏ ਜਾਂਦੇ ਹਨ ਕੇਂਦਰ ਸਰਕਾਰ ਵਲੋ ਇਹਨੀ ਵਧੀਆ ਤਨਖਾਹ ਅਤੇ ਟੀ ਏ ਡੀ ਏ ਲੈਣ ਦੇ ਬਾਵਜੂਦ ਵੀ ਕੀ ਕਾਰਨ ਹੈ ਜਿਹੜਾ ਇਹਨਾਂ ਨੂੰ ਭ੍ਰਿਸ਼ਟਾਚਾਰ ਕਰਕੇ ਅਪਣੇ ਹੀ ਵਿਭਾਗ ਨਾਲ ਧੋਖਾ ਕਰਨਾ ਪੈ ਰਿਹਾ ਹੈ ਉੱਤਰੀ ਰੇਲਵੇ ਦੇ ਅਧੀਨ ਆਉਂਦੀਆਂ ਰੇਲਵੇ ਡਿਵੀਜ਼ਨ ਦੇ ਉੱਚ ਅਧਿਕਾਰੀਆਂ ਵਲੋ ਸਮੇ ਸਮੇ ਤੇ ਚੈਕਿੰਗ ਅਭਿਆਨ ਚਲਾਇਆ ਜਾਂਦਾ ਹੈ ਜਿਸ ਦੇ ਤਹਿਤ ਕਰੋੜਾਂ ਰੁਪਏ ਜੁਰਮਾਨਾ ਵੀ ਵਸੂਲਿਆ ਜਾਂਦਾ ਹੈ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਰੇਲ ਮੰਤਰੀ ਨੂੰ ਚਾਹੀਦਾ ਹੈ ਕਿ ਰੇਲਵੇ ਵਿਭਾਗ ਵਿੱਚ ਫੈਲੇ ਹੋਏ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਵਿਜ਼ੀਲੈਂਸ ਵਿਭਾਗ ਦੀਆਂ ਟੀਮਾਂ ਨੂੰ ਤੈਨਾਤ ਕੀਤਾ ਜਾਵੇ ਅਤੇ ਭਰਿਸ਼ਟਾਚਾਰ ਕਰਕੇ ਆਪਣੇ ਹੀ ਵਿਭਾਗ ਨੂੰ ਚੂਨਾ ਲਗਾਉਣ ਵਾਲੇ ਅਧਿਕਾਰੀਆਂ ਉੱਪਰ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।