ਪੱਤਰਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ ਸੂਬਾ ਸਰਕਾਰ
ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) - ਪ੍ਰੈਸ ਸੰਘਰਸ਼ ਜਰਨਲਿਸਟਸ ਐਸੋ ਰਜਿ ਦੀ ਅਹਿਮ ਮੀਟਿੰਗ ਆਲ ਇੰਡੀਆ ਪ੍ਰਧਾਨ ਸੰਜੀਵ ਪੁੰਜ ਦੀ ਰਹਿਨੁਮਾਈ ਹੇਠ ਹੋਈ। ਜਿਸਦੀ ਪ੍ਰਧਾਨਗੀ ਸੁਮੀਤ ਕੰਬੋਜ ਅੰਮ੍ਰਿਤਸਰ ਸ਼ਹਿਰੀ ਪ੍ਰਧਾਨ ਨੇ ਕੀਤੀ,ਮੀਟਿੰਗ ਦਾ ਏਜੰਡਾ ਚੋਣ ਪ੍ਰਚਾਰਾਂ ਦੀ ਕਵਰੇਜ ਦੌਰਾਨ ਪੱਤਰਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਸਬੰਦੀ ਰਿਹਾ। ਸੁਮੀਤ ਕੰਬੋਜ ਨੇ ਕਿਹਾ ਕਿ ਕਾਂਗਰਸ ਦੀ ਰੈਲੀ ਉਤੇ ਹਮਲੇ ਦੌਰਾਨ ਗੋਲੀਬਾਰੀ ਹੋਣਾ ਇਕ ਚਿੰਤਾ ਦਾ ਵਿਸ਼ਾ ਹੈ। ਪ੍ਰੈਸ ਸੰਘਰਸ਼ ਜਰਨਲਿਸਟਸ ਐਸੋ ਦੇ ਸਰਪ੍ਰਸਤ ਇੰਦਰਜੀਤ ਅਰੋੜਾ ਨੇ ਕਿਹਾ ਕਿ ਚੋਣ ਜਾਪਤੇ ਸਮੇਂ ਗੈਰ ਕਨੂੰਨੀ ਹਥਿਆਰ ਸ੍ਰਵਜਾਨਿਅਕ ਹੋਣਾ ਖਤਰੇ ਦੀ ਘੰਟੀ ਵੱਲ ਇਸ਼ਾਰਾ ਕਰਦੇ ਹਨ। ਇੰਦਰਜੀਤ ਅਰੋੜਾ ਨੇ ਕਿਹਾ ਕਿ ਅਸਲਾ ਲਾਇਸੰਸ ਧਾਰਕਾਂ ਦੇ ਹਥਿਆਰ ਪੁਲਿਸ ਨੇ ਜਮਾਂ ਕਰਵਾ ਲਏ ਹਨ।ਮਗਰ ਦੂਜੇ ਪਾਸੇ ਗੈਂਗਸਟਰ ਗੈਰ ਕਨੂੰਨੀ ਹਥਿਆਰਾਂ ਨਾਲ ਦਿਨ ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਜੋ ਇਕ ਚਿੰਤਾ ਦਾ ਵਿਸ਼ਾ ਹਨ। ਸੰਗਠਨ ਦੇ ਰਾਸ਼ਟਰੀ ਪ੍ਰਧਾਨ ਸੰਜੀਵ ਪੁੰਜ ਨੇ ਚੋਣ ਕਮਿਸ਼ਨਰ ਅਤੇ ਡੀ ਜੀ ਪੀ ਪੰਜਾਬ ਨੂੰ ਪਤਰਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਇਸ ਮੌਕੇ ਸੁਖਬੀਰ ਸਿੰਘ ਪ੍ਰਦੀਪ ਗੋਇਲ,ਗੁਰਮੀਤ ਸੂਰੀ,ਹਰਜੀਤ ਸਿੰਘ, ਸੰਜੇ ਕਪੂਰ,ਸੁਨੀਲ ਗੁਪਤਾ,ਹਰਸ਼ ਪੁੰਜ,ਹਰਨੀਤ ਸਿੰਘ,ਅਵਤਾਰ ਸਿੰਘ,ਕੁਨਾਲ ਖੰਨਾ,ਸਾਜਨ,ਮਨੀ,ਗੌਰਵ,ਵਿਪਨ ਬਲੱਗਣ,ਮੋਨੂੰ,ਕਰਨ ਕਪੂਰ ਆਦਿ ਮਜੂਦ ਸਨ।