ਸਿਵਲ ਹਸਪਤਾਲ ਚ ਮਨਾਇਆ ਗਿਆ ਅੰਤਰਰਾਸ਼ਟਰੀ ਨਰਸ ਦਿਵਸ
ਅੰਮ੍ਰਿਤਸਰ, 12 ਮਈ (ਮਨਪ੍ਰੀਤ ਸਿੰਘ ਮੱਲ੍ਹੀ) - ਹਰ ਸਾਲ 12 ਮਈ ਨੂੰ ਅੰਤਰਰਾਸ਼ਟਰੀ ਨਰਸ ਦਿਵਸ ਮਨਾਇਆ ਜਾਂਦਾ ਹੈ। ਸਾਲ 1820 ’ਚ ਇਸੀ ਦਿਨ, ਫਲੋਰੇਂਸ ਨਾਈਟਿੰਗੇਲ, ਦੁਨੀਆ ਦੀ ਸਭ ਤੋਂ ਪ੍ਰਸਿੱਧ ਨਰਸ ਦਾ ਜਨਮ ਹੋਇਆ ਸੀ। ਉਹ ਇਕ ਇੰਗਲਿਸ਼ ਨਰਸ, ਇਕ ਸਮਾਜ ਸੁਧਾਰਕ ਅਤੇ ਇਕ ਸਟੈਟਸਟਿਸ਼ਨ ਸੀ, ਜਿਨ੍ਹਾਂ ਨੇ ਆਧੁਨਿਕ ਨਰਸਿੰਗ ਦੇ ਮੁੱਖ ਥੰਮਾਂ ਦੀ ਸਥਾਪਨਾ ਕੀਤੀ ਇਹਨਾਂ ਸ਼ਬਦਾ ਦਾ ਪ੍ਰਗਟਾਵਾ ਇੰਪਲਾਈਜ ਵੈਲਫ਼ੇਅਰ ਐਸੋਸੀਏਸ਼ਨ ਦੇ ਚੇਅਰਮੈਨ ਡਾ:ਰਾਕੇਸ਼ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝਾ ਕੀਤਾ ਉਹਨਾਂ ਕਿਹਾ ਕਿ ਅੱਜ ਦੁਨੀਆ ਭਰ ਦੇ ਜ਼ਿਆਦਾਤਰ ਦੇਸ਼ ਕੋਰੋਨਾ ਵਾਇਰਸ ਮਹਾਮਾਰੀ ਨਾਲ ਜੂਝ ਰਹੇ ਹਨ। ਅੰਤਰਰਾਸ਼ਟਰੀ ਨਰਸ ਦਿਵਸ, ਇਸ ਭਿਆਨਕ ਮਹਾਮਾਰੀ ’ਚ ਖ਼ਾਸ ਮਹੱਤਵ ਰੱਖਦਾ ਹੈ। ਨਰਸਾਂ ਹਸਪਤਾਲਾਂ ਅਤੇ ਕਲੀਨਿਕਾਂ ਦੀ ਰੀੜ੍ਹ ਦੀ ਹੱਡੀ ਹੁੰਦੀਆਂ ਹਨ, ਜੋ ਆਪਣੀ ਜਾਨ ਜੋਖ਼ਮ ’ਚ ਪਾ ਕੇ ਮਹੀਨਿਆਂ ਤਕ ਕੋਵਿਡ-19 ਦੇ ਲੱਖਾਂ ਮਰੀਜ਼ਾਂ ਦੀ ਦੇਖਭਾਲ ਕਰਦੀਆਂ ਹਨ।
ਅੰਤਰਰਾਸ਼ਟਰੀ ਨਰਸ ਦਿਵਸ ਮੌਕੇ ਉਨ੍ਹਾਂ ਲਈ ਸਾਡਾ ਸ਼ੁਕਰਾਨਾ ਪ੍ਰਗਟਾਉਣ ਦਾ ਇਕ ਸ਼ਾਨਦਾਰ ਮੌਕਾ ਹੈ। ਆਈਸੀਐੱਨ (ਇੰਟਰਨੈਸ਼ਨਲ ਕੌਂਸਲ ਆਫ ਨਰਸ) ਅਨੁਸਾਰ, 31 ਦਸੰਬਰ 2020 ਤਕ, 34 ਦੇਸ਼ਾਂ ’ਚ 1.6 ਮਿਲੀਅਨ ਤੋਂ ਵੱਧ ਸਿਹਤ ਕਰਮਚਾਰੀ ਕੋਵਿਡ-19 ਨਾਲ ਸੰਕ੍ਰਮਿਤ ਹੋਏ ਆਈ ਸੀ ਐਨ ਦੇ ਮੁਖ ਥੰਮ ਹਨ : ਕਿੱਤਾਮਈ ਅਭਿਆਸ, ਨਿਯਮ ਅਤੇ ਸਮਾਜਿਕ-ਆਰਥਿਕ ਭਲਾਈ।
ਸਿਵਲ ਹਸਪਤਾਲ ਵਿਚ ਨਰਸਿਸ ਦਿਵਸ ਮਨਾਇਆ ਗਿਆ, ਜਿਸ ਵਿਚ ਪ੍ਰਧਾਨ ਰਾਕੇਸ਼ ਸ਼ਰਮਾ , ਐੱਸਐੱਮਓ ਡਾਕਟਰ ਮਦਨ ਮੋਹਨ, ਐੱਸਐੱਮਓ ਡਾਕਟਰ ਸਵਰਣਜੀਤ ਧਵਨ , ਸੰਜੀਵ ਆਨੰਦ , ਪ੍ਰਧਾਨ ਜਸਬੀਰ, ਮੈਟਰਨ ਕਮਲਜੀਤ ਕੌਰ ਅਤੇ ਸਮੂਹ ਨਰਸਿੰਗ ਸਟਾਫ ਹਾਜ਼ਰ ਸੀ ।