-->
ਸਰਕਾਰੀ ਸੂਕਲਾਂ ਦੀਆਂ ਕਮੀਆਂ ਨੂੰ ਛੁਪਾਉਣ ਦੀ ਖਾਤਰ ਪ੍ਰਾਈਵੇਟ ਸਕੂਲਾਂ ਨੂੰ ਕੀਤਾ ਜਾ ਰਿਹਾ ਤੰਗ ਪ੍ਰੇਸ਼ਾਨ: ਹਰਪਾਲ ਸਿੰਘ ਰਾਸਾ ਯੂ.ਕੇ

ਸਰਕਾਰੀ ਸੂਕਲਾਂ ਦੀਆਂ ਕਮੀਆਂ ਨੂੰ ਛੁਪਾਉਣ ਦੀ ਖਾਤਰ ਪ੍ਰਾਈਵੇਟ ਸਕੂਲਾਂ ਨੂੰ ਕੀਤਾ ਜਾ ਰਿਹਾ ਤੰਗ ਪ੍ਰੇਸ਼ਾਨ: ਹਰਪਾਲ ਸਿੰਘ ਰਾਸਾ ਯੂ.ਕੇ

ਸਰਕਾਰੀ ਸੂਕਲਾਂ ਦੀਆਂ ਕਮੀਆਂ ਨੂੰ ਛੁਪਾਉਣ ਦੀ ਖਾਤਰ ਪ੍ਰਾਈਵੇਟ
ਸਕੂਲਾਂ ਨੂੰ ਕੀਤਾ ਜਾ ਰਿਹਾ ਤੰਗ ਪ੍ਰੇਸ਼ਾਨ: ਹਰਪਾਲ ਸਿੰਘ ਰਾਸਾ ਯੂ.ਕੇ
ਅੰਮ੍ਰਿਤਸਰ, 26 ਮਈ (ਮਨਪ੍ਰੀਤ ਸਿੰਘ ਮੱਲ੍ਹੀ) - ਪੰਜਾਬ ਸਰਕਾਰ ਵਲੋਂ ਇਕ ਪੱਤਰ ਮਿਤੀ 20-05-2024 ਜਾਰੀ ਕੀਤਾ ਗਿਆ ਸੀ ਜਿਸ ਵਿਚ ਸਮੂਹ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲਾਂ ਵਿਚ ਮਿਤੀ 21-05-2024 ਤੋਂ 30-06-2024 ਤੱਕ ਛੁਟੀਆ ਕਰਨ ਦਾ ਐਲਾਨ ਕੀਤਾ ਗਿਆ ਅਸੀਂ ਪੰਜਾਬ ਸਰਕਾਰ ਦੇ ਇਸ ਫੈਸਲੇ ਤੋਂ ਬਿਲਕੁਲ ਵੀ ਸੰਤੁਸ਼ਟ ਨਹੀ ਹਾਂ ਕਿਉਂਕਿ ਇਹ ਗੱਲ ਤਾਂ ਠੀਕ ਹੈ ਕਿ ਪੰਜਾਬ ਭਰ ਵਿਚ ਗਰਮੀ ਦਾ ਪੂਰਾ ਜੋਰ ਹੈ। ਜਿਸ ਦੇ ਚਲਦਿਆ ਪੰਜਾਬ ਸਰਕਾਰ ਵਲੋਂ ਸਕੂਲਾਂ ਦਾ ਸਮਾਂ 7.00 ਤੋਂ 12.00 ਵਜੇ ਤੱਕ ਦਾ ਕੀਤਾ ਗਿਆ ਸੀ ਓਹਨਾਂ ਵਲੋ ਇਸ ਫੈਸਲੇ ਦਾ ਰਾਸਾ ਯੂ.ਕੇ. ਨੇ ਦਿਲ ਖੋਲ ਕੇ ਸੁਆਗਤ ਕੀਤਾ ਸੀ ਹਰਪਾਲ ਸਿੰਘ ਯੂ ਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਓਹਨਾਂ ਦੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਛੋਟੀ ਜਮਾਤ ਦੇ ਬੱਚਿਆਂ ਜਿਵੇਂ ਨਰਸਰੀ ਤੋਂ ਪੰਜਵੀਂ ਤੱਕ ਛੁੱਟੀਆ ਕਰ ਦਿਤੀਆ ਜਾਣ ਅਤੇ ਛੇਂਵੀਂ ਤੋਂ ਬਾਰਵੀਂ ਤੱਕ ਦੇ ਸਕੂਲ ਸਵੇਰੇ 7.00 ਵਜੇ ਤੋਂ 12.00 ਵਜੇ ਤੱਕ ਲਾਏ ਜਾਣ। ਇਕ ਦਮ ਨਾਲ ਛੁੱਟੀਆ ਹੋਣ ਨਾਲ ਬੱਚਿਆ ਦੇ ਸਿਲੇਬਸ ਅਤੇ ਪੜ੍ਹਾਈ ਤੇ ਬੁਰਾ ਅਸਰ ਪੈਂਦਾ ਹੈ ਹਰ ਸਾਲ ਦੀ ਤਰਾਂ ਇਸ ਵਾਰ ਵੀ ਪ੍ਰਾਈਵੇਟ ਸਕੂਲਾਂ ਨੂੰ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵੱਲ਼ ਵੇਖ ਕੇ ਪ੍ਰਾਈਵੇਟ ਸਕੂਲਾਂ ਵਿਚ ਪੜ ਰਹੇ ਬੱਚਿਆ ਨੂੰ ਵੀ ਤੰਗ ਪਰੇਸ਼ਾਨ ਕਰ ਰਹੀ ਹੈ ਕਿਉਂਕਿ ਪ੍ਰਾਈਵੇਟ ਸਕੂਲਾਂ ਵਿਚ ਠੰਡੇ ਪਾਣੀ ਦਾ ਖਾਸ ਪ੍ਰਬੰਧ ਹੈ ਏ.ਸੀ. ਅਤੇ ਕੂਲਰਾਂ ਦਾ ਵੀ ਖਾਸ ਪ੍ਰਬੰਧ ਹੈ ਪ੍ਰਾਈਵੇਟ ਸਕੂਲਾਂ ਵਿਚ ਖੁਲ੍ਹੇ ਹਵਾਦਾਰ ਕਮਰੇ ਅਤੇ ਹਾਲ ਹਨ। ਹਰੇਕ ਬੱਚੇ ਲਈ ਬੈਠਣ ਵਾਸਤੇ ਵੱਖਰੇ ਵੱਖਰੇ ਡੈਸਕ ਹਨ ਬਿਜਲੀ ਅਤੇ ਜਰਨੇਟਰ ਦਾ ਵੀ ਖਾਸ ਪ੍ਰਬੰਧ ਹੈ ਜੋ ਕਿ ਘਰ ਨਾਲੋ ਵਧੀਆ ਮਾਹੌਲ ਬਚੇ ਨੂੰ ਪ੍ਰਾਈਵੇਟ ਸਕੂਲਾ ਵਿਚ ਮਿਲਦਾ ਹੈ। ਪਰ ਇਹ ਸਭ ਕੁਝ ਸਰਕਾਰੀ ਸਕੂਲਾਂ ਵਿਚ ਦੂਰ ਦੂਰ ਤੱਕ ਨਹੀਂ ਹੈ। ਸਰਕਾਰੀ ਸਕੂਲਾਂ ਵਿਚ ਨਾ ਤਾਂ ਠੰਡੇ ਪਾਣੀ ਦੀ ਮਸ਼ੀਨ ਹੈ ਅਤੇ ਨਾ ਹੀ ਏ.ਸੀ. ਕੂਲਰ ਅਤੇ ਨਾ ਹੀ ਖੁਲੇ ਹਵਾਦਾਰ ਕਮਰੇ ਹੁੰਦੇ ਬੱਚੇ ਗਰਮੀ ਵਿਚ ਹੀ ਤਾੜੇ ਹੁੰਦੇ ਹਨ ਪਰ ਸਰਕਾਰੀ ਸਕੂਲਾਂ ਦੀ ਆੜ ਵਿਚ ਪ੍ਰਾਈਵੇਟ ਸਕੂਲਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਂਦਾ ਹੈ ਪ੍ਰਾਈਵੇਟ ਸਕੂਲਾ ਵਿਚ ਗਰਮੀ ਦੇ ਮਦੇਨਜਰ ਰਖਦਿਆ ਸਾਰੀਆ ਸਹੂਲਤਾਂ ਬੱਚਿਆ ਨੂੰ ਦਿੱਤੀਆ ਜਾਂਦੀਆ ਹਨ ਸੋ ਅਸੀਂ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਅਗੇ ਇਹ ਬੇਨਤੀ ਕਰਦੇ ਹਾਂ ਕਿ ਸਾਲ ਵਿਚ 365 ਦਿਨ ਹੁੰਦੇ ਹਨ ਜਿਸ ਵਿਚ ਬਾਕੀ ਗਜਟਿਡ ਛੁਟੀਆ ਅਤੇ ਗਰਮੀਆਂ ਦੀਆਂ ਛੁੱਟੀਆਂ ਮਿਤੀ 21-05-2024 ਤੋਂ 30-06-2024 ਦਾ ਵਾਧਾ ਕਰਨ ਨਾਲ ਸਿਰਫ 150 ਦਿਨ ਹੀ ਸਾਲ ਵਿਚ ਬੱਚਿਆ ਕੋਲ ਬੱਚਦੇ ਹਨ ਜਿਸ ਨਾਲ ਬੱਚਿਆਂ ਦੀ ਪੜ੍ਹਾਈ ਦਾ ਪੂਰਾ ਨੁਕਸਾਨ ਹੁੰਦਾ ਹੈ ਕਿਉਂਕਿ ਇਨੇ ਘੱਟ ਸਮੇਂ ਵਿਚ ਸਿਲੇਬਸ ਪੂਰਾ ਨਹੀ ਹੋ ਸਕਦਾ ਅਤੇ ਬੱਚੇ ਵੀ ਐਨਾ ਸਿਲੇਬਸ ਪੜ੍ਹ ਨਹੀ ਸਕਦੇ ਜਿਸ ਨਾਲ ਉਹਨਾਂ ਦੀ ਪੜ੍ਹਾਈ ਤੇ ਬੁਰਾ ਅਸਰ ਪੈ ਰਿਹਾ ਹੈ।
ਕਿਉਂਕਿ ਬੱਚਿਆ ਦੇ ਮਾਪੇ ਪੂਰੀ ਫੀਸ ਭਰਦੇ ਹਨ ਉਹ ਵੀ ਸਕੂਲ ਵਿਚ ਇੰਨੀਆ ਛੁਟੀਆਂ ਨਹੀ ਚਾਹੁੰਦੇ ਸੋ ਪੰਜਾਬ ਸਰਕਾਰ ਨੂੰ ਰਾਸਾ ਯੂ.ਕੇ. ਬੇਨਤੀ ਕਰਦੀ ਹੈ ਕਿ ਬੱਚਿਆ ਦੀ ਪੜਾਈ ਵੱਲ ਧਿਆਨ ਦਿੰਦੇ ਹੋਏ ਛੁਟੀਆ ਘੱਟ ਕੀਤੀਆਂ ਜਾਣ।

Ads on article

Advertise in articles 1

advertising articles 2

Advertise