-->
ਥਾਣਾ ਕੰਟੋਨਮੈਂਟ ਵੱਲੋਂ ਵਹੀਕਲ ਚੋਰੀ ਕਰਨ ਅਤੇ ਚੋਰੀ ਦੇ ਵਹੀਕਲ ਖਰੀਦਣ ਵਾਲੇ ਕਾਬੂ।

ਥਾਣਾ ਕੰਟੋਨਮੈਂਟ ਵੱਲੋਂ ਵਹੀਕਲ ਚੋਰੀ ਕਰਨ ਅਤੇ ਚੋਰੀ ਦੇ ਵਹੀਕਲ ਖਰੀਦਣ ਵਾਲੇ ਕਾਬੂ।

ਥਾਣਾ ਕੰਟੋਨਮੈਂਟ ਵੱਲੋਂ ਵਹੀਕਲ ਚੋਰੀ ਕਰਨ ਅਤੇ ਚੋਰੀ ਦੇ ਵਹੀਕਲ
ਖਰੀਦਣ ਵਾਲੇ ਕਾਬੂ।
ਅੰਮ੍ਰਿਤਸਰ, 27 ਮਈ (ਸੁਖਬੀਰ ਸਿੰਘ) - ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈਪੀਐਸ ਜੀ ਦੀਆਂ ਹਦਾਇਤਾਂ ਤੇ ADCP ਸਿਟੀ -02, ਸ਼੍ਰੀ ਪ੍ਰਭਜੋਤ ਸਿੰਘ ਪੀ ਪੀ ਐਸ. ਦੀ ਦਿਸ਼ਾ ਨਿਰਦੇਸ਼ਾ ਤੇ ਏ ਸੀ ਪੀ ਪੱਛਮੀ ਸ਼੍ਰੀ ਸੁਖਪਾਲ ਸਿੰਘ ਜੀ ਦੀ ਯੋਗ ਅਗਵਾਹੀ ਅਧੀਨ ਅਤੇ ਮੁੱਖ ਅਫਸਰ ਥਾਣਾ ਕੰਨਟੋਨਮੈਂਟ ਦੀ ਨਿਗਰਾਨੀ ਹੇਠ ਏ.ਐਸ.ਆਈ ਮੁਕੰਦਬੀਰ ਸਿੰਘ ਸਮੇਤ ਸਾਥੀ ਕਰਮਚਾਰੀਆ ਸਾਹਮਣੇ ਬਿਜਲੀ ਘਰ ਰਾਮ ਤੀਰਥ ਰੋਡ ਮਾਹਲ ਬਾਈਪਾਸ ਅੰਮ੍ਰਿਤਸਰ ਨਾਕਾ ਬੰਦੀ ਦੋਰਾਨ ਇਕ ਮੋਟਰਸਾਇਕਲ ਸਪਲੈਡਰ ਬਿਨਾ ਨੰਬਰੀ ਪਰ ਦੋ ਮੋਨੇ ਨੌਜਵਾਨ ਮਾਹਲ ਬਾਈਪਾਸ ਵਾਲੀ ਸਾਇਡ ਤੋਂ ਆਉਂਦੇ ਦਿਖਾਈ ਦਿੱਤੇ ਜਿੰਨਾ ਨੂੰ ਰੁੱਕਣ ਦਾ ਇਸ਼ਾਰਾ ਕੀਤਾ ਤਾ ਮੋਟਰਸਾਇਕਲ ਚਲਾ ਰਹੇ ਮੋਨੇ ਨੌਜਵਾਨ ਨੇ ਪੁਲਿਸ ਪਾਰਟੀ ਨੂੰ ਦੇਖ ਯਕਦਮ ਮੋਟਰਸਾਇਕਲ ਪਿਛੇ ਨੂੰ ਮੋੜਨ ਲੱਗਾ ਤਾ ਮੁੜਨ ਲੱਗੇ ਨੁੰ ਮਨ ਏ.ਐਸ.ਆਈ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾ ਮੋਟਰਸਾਇਕਲ ਚਲਾ ਰਹੇ ਮੋਨੇ ਨੌਜਵਾਨ ਨੇ ਆਪਣਾ ਨਾਮ ਪਵਨ ਕੁਮਾਰ ਉਰਫ ਸੋਨੂੰ ਪੁੱਤਰ ਰਾਜਪਾਲ ਵਾਸੀ ਗਲੀ ਬਾਬੇ ਨਿੰਮੇ ਵਾਲੀ, ਪਿੰਡ ਘਣੁਪੁਰ ਕਾਲੇ,ਛੇਹਰਟਾ ਅੰਮ੍ਰਿਤਸਰ ਦੱਸਿਆ ਅਤੇ ਪਿਛੇ ਬੈਠੇ ਨੌਜਵਾਨ ਨੇ ਆਪਣਾ ਨਾਮ ਲਖਵਿੰਦਰਪਾਲ ਸੇਠੀ ਪੁੱਤਰ ਲੇਟ ਬਲਦੇਵ ਰਾਜ ਵਾਸੀ ਗਲੀ ਬਾਬੇ ਨਿੰਮੇ ਵਾਲੀ, ਪਿੰਡ ਘਣੁਪੁਰ ਕਾਲੇ,ਛੇਹਰਟਾ ਅੰਮ੍ਰਿਤਸਰ ਦੱਸਿਆ ਜਿੰਨਾ ਪਾਸੋ ਮੋਟਰ ਸਾਇਕਲ ਦੀ ਮਾਲਕੀ ਸਬੰਧੀ ਕਾਗਜਾਤ ਦੀ ਮੰਗ ਕੀਤੀ ਗਈ ਤਾ ਇਹ ਮੋਟਰਸਾਇਕਲ ਦੀ ਮਾਲਕੀ ਸਬੰਧੀ ਕੋਈ ਵੀ ਕਾਗਜਾਤ ਪੇਸ਼ ਨਹੀ ਕਰ ਸਕੇ ਅਤੇ ਨਾ ਹੀ ਮਾਲਕੀ ਸਬੰਧੀ ਕੋਈ ਤਸੱਲੀਬਖਸ਼ ਜਵਾਬ ਦਿੱਤਾ। ਜਿਸ ਤੇ ਸਖਤੀ ਨਾਲ ਪੱਛਣ ਤੇ ਇਹਨਾਂ ਨੇ ਦੱਸਿਆ ਕਿ ਇਹ ਮੋਟਰਸਾਇਕਲ ਅਸੀ ਦੋਵਾ ਨੇ ਮਿਲ ਕੇ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਤੋਂ ਚੋਰੀ ਕੀਤਾ ਹੈ। ਦੌਰਾਨੇ ਪੁਛਗਿਛ ਦੋਸ਼ੀ ਲਖਵਿੰਦਰ ਪਾਲ ਸੇਠੀ ਅਤੇ ਪਵਨ ਕੁਮਾਰ ਉਰਫ ਸੋਨੂੰ ਨੇ ਇੰਕਸਾਫ ਕੀਤਾ ਕਿ ਅਸੀ ਦੋਵੇ ਜਾਣੇ ਮੋਟਰਸਾਇਕਲ ਅਤੇ ਐਕਟਿਵਾ ਚੋਰੀ ਕਰਕੇ ਵਿਸ਼ਾਲ ਉਰਫ ਹੈਪੀ ਪੁੱਤਰ ਬਲਦੇਵ ਰਾਜ ਵਾਸੀ ਨੇੜੇ ਬਾਲਾ ਜੀ ਮੰਦਰ ਕਾਲੇ
ਘਣੁਪੁਰ ਅੰਮ੍ਰਿਤਸਰ,ਵਿਸ਼ਾਲ ਉਰਫ ਬਿਲਾ ਪੁੱਤਰ ਸਤੀਸ਼ ਕੁਮਾਰ ਵਾਸੀ ਮਕਾਨ ਨੰਬਰ 17 ਵਿਕਾਸ ਨਗਰ ਛੇਹਰਟਾ ਹਾਲ ਵਾਸੀ ਅੰਮ੍ਰਿਤਪਾਲ ਡੀਪੂ ਵਾਲੀ ਗਲੀ ਘੁਣਪੁਰ ਚੌਂਕ ਖੰਡਵਾਲਾ ਛੇਹਰਟਾ ਅੰਮ੍ਰਿਤਸਰ ਅਤੇ ਹਨੀ ਪੁੱਤਰ ਸਤੀਸ਼ ਕੁਮਾਰ ਵਾਸੀ ਮਕਾਨ ਨੰਬਰ 17 ਵਿਕਾਸ ਨਗਰ ਛੇਹਰਟਾ ਹਾਲ ਵਾਸੀ ਅੰਮ੍ਰਿਤਪਾਲ ਡੀਪੂ ਵਾਲੀ ਗਲੀ ਘੁਣਪੁਰ ਚੌਂਕ ਖੰਡਵਾਲਾ ਛੇਹਰਟਾ ਅੰਮ੍ਰਿਤਸਰ ਦੋਵੇ ਭਰਾਵਾ ਨੂੰ ਵੇਚ ਦਿੰਦੇ ਸੀ । ਜਿਸ ਤੇ ਇਹਨਾ ਦੇ ਕੀਤੇ ਇੰਕਸਾਫ ਮੁਤਾਬਕ ਅੱਜ ਵਿਸ਼ਾਲ ਉਰਫ ਹੈਪੀ ਪੁੱਤਰ ਬਲਦੇਵ ਰਾਜ, ਵਿਸ਼ਾਲ ਉਰਫ ਬਿਲਾ ਪੁੱਤਰ ਸਤੀਸ਼ ਕੁਮਾਰ ਅਤੇ ਹਨੀ ਪੁੱਤਰ ਸਤੀਸ਼ ਕੁਮਾਰ ਵਾਸੀ ਉਕਤਾਨਾ ਨੂੰ ਗ੍ਰਿਫਤਾਰ ਕਰਕੇ ਇਹਨਾ ਪਾਸੋ ਇਕ ਮੋਟਰਸਾਇਕਲ ਅਤੇ ਐਕਟਿਵਾ ਬ੍ਰਾਮਦ ਕੀਤੀ ਗਈ ਹੈ । ਜਿੰਨਾ ਨੂੰ ਪੇਸ਼ ਅਦਾਲਤ ਕਰਕੇ 02 ਦਿਨ ਦਾ ਰਿਮਾਡ ਹਾਸਲ ਕੀਤਾ ਗਿਆ ਸੀ। 

Ads on article

Advertise in articles 1

advertising articles 2

Advertise