ਥਾਣਾ ਕੰਨਟੋਨਮੈਂਟ ਦੇ ਏਰੀਏ ਵਿੱਚ ਪਿਛਲੇ ਦਿਨ ਹੋਏ ਕਤਲ ਮਾਮਲੇ ਦਾ ਮੁੱਖ ਦੋਸ਼ੀ ਗ੍ਰਿਫਤਾਰ
ਅੰਮ੍ਰਿਤਸਰ, 23 ਮਈ (ਸੁਖਬੀਰ ਸਿੰਘ) - ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ ਜੀ ਦੀਆ ਹਦਾਇਤ ਤੇ ADCP ਸਿਟੀ - 02 ਸ਼੍ਰੀ ਪ੍ਰਭਜੋਤ ਸਿੰਘ ਪੀ ਪੀ ਐਸ, ਦਿਸ਼ਾ ਨਿਰਦੇਸ਼ ਤੇ ਏ ਸੀ ਪੀ ਪੱਛਮੀ ਸ਼੍ਰੀ ਸੁਖਪਾਲ ਸਿੰਘ ਜੀ ਦੀ ਯੋਗ ਅਗਵਾਹੀ ਅਧੀਨ ਅਤੇ ਮੁੱਖ ਅਫਸਰ ਥਾਣਾ ਕੰਨਟੋਨਮੈਂਟ ਵਲੋ ਸਮੇਤ ਸਾਥੀ ਕਰਮਚਾਰੀਆ ਨੂੰ ਹੋਲੀ ਸਿਟੀ ਦੇ ਬਾਹਰ ਬਾਈਪਾਸ ਪਰ ਚੱਲੀ ਗੋਲੀ ਵਿਚ 03 ਵਿਅਕਤੀ ਜਖਮੀ ਹੋਏ,ਜਿਨਾ ਵਿਚ 01 ਵਿਅਕਤੀ ਦੀ ਮੋਤ ਹੋ ਗਈ ਸੀ,ਜਿਸ ਤੇ ਮੁੱਕਦਮਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਗਈ ਦੋਰਾਨੇ ਤਫਤੀਸ਼ ਮੁੱਕਦਮਾ ਵਿਚ ਦੋਸ਼ੀ 1. ਗੁਰਜੰਟ ਸਿੰਘ ਪੁੱਤਰ ਲੇਟ ਰੋਸਨ ਸਿੰਘ ਵਾਸੀ ਪਿੰਡ ਜੱਜੇ ਮੋੜੇ ਥਾਣਾ ਲੋਪੋਕੇ ਜਿਲਾ ਅੰਮ੍ਰਿਤਸਰ,2. ਸਿਮਰਜੀਤ ਸਿੰਘ ਉਰਫ ਸ਼ਾਂਈ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਲੱਲਾ ਅਫਗਾਨਾ ਤਹਿਸੀਲ ਅਜਨਾਲਾ ਅੰਮ੍ਰਿਤਸਰ,3. ਲਵਦੀਪ ਕੁਮਾਰ ਉਰਫ ਲਵਲੀ ਪੁੱਤਰ ਅਨੰਤ ਰਾਮ ਵਾਸੀ ਨੇੜੇ ਦਾਣਾ ਮੰਡੀ ਕੁੱਕੜਾਵਾਲਾ ਤਹਿਸੀਲ ਅਜਨਾਲਾ ਅੰਮ੍ਰਿਤਸਰ ਦੋਸ਼ੀ ਸਨਬੀਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਕੋਟਲਾ ਡੂਮ ਥਾਣਾ ਰਾਜਾ ਸ਼ਾਸੀ ਅੰਮ੍ਰਿਤਸਰ ਦੋਸੀ ਲਖਬੀਰ ਸਿੰਘ ਉਰਫ ਲੱਖਾ ਫੋਜੀ ਪੁੱਤਰ ਜੋਗਿੰਦਰ ਸਿੰਘ ਵਾਸੀ ਚੱਕ ਮਿਸ਼ਰੀ ਖਾ ਥਾਣਾ ਲੋਪੋਕੇ ਤਹਿਸੀਲ ਅਜਨਾਲਾ ਜਿਲਾ ਅੰਮ੍ਰਿਤਸਰ , ਗੁਰਵਿੰਦਰ ਸਿੰਘ ਉਰਫ ਮਾਨਬੱਗਾ ਪੁੱਤਰ ਲੇਟ ਜਸਵੰਤ ਸਿੰਘ ਵਾਸੀ ਪਿੰਡ ਬੱਗਾ ਕਲ੍ਹਾ ਨੇੜੇ ਕੁਕੜਾਵਾਲਾ ਜਿਲਾ ਅੰਮ੍ਰਿਤਸਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੋਸੀ ਫਤਿਹਦੀਪ ਸਿੰਘ ਉਰਫ ਫਤਿਹ ਰੰਧਾਵਾ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਸੈਸਰਾਕਲਾ ਤਹਿਸੀਲ ਅਜਨਾਲਾ ਅੰਮ੍ਰਿਤਸਰ ਦਿਲੀ ਤੋ ਗ੍ਰਿਫਤਾਰ ਕੀਤਾ। ਦੋਰਾਨੇ ਰਿਮਾਡ ਦੋਸ਼ੀ ਫਤਿਹਦੀਪ ਸਿੰਘ ਉਕਤ ਪਾਸੋਂ ਨੂੰ ਵਾਰਦਾਤ ਸਮੇ ਵਰਤੀ ਕਾਰ ਬਰਾਮਦ ਕੀਤੀ ਗਈ ਬਾਕੀ ਦੋਸ਼ੀਆਨ ਦੀ ਭਾਲ ਜਾਰੀ ਹੈ ।