ਸਿਵਲ ਸਰਜਨ ਡਾ: ਸੁਮੀਤ ਸਿੰਘ ਨੂੰ ਕੀਤਾ ਸਨਮਾਨਿਤ
ਅੰਮ੍ਰਿਤਸਰ, 8 ਮਈ (ਮਨਪ੍ਰੀਤ ਸਿੰਘ ਮੱਲ੍ਹੀ) - ਇਲੈਕਸ਼ਨ ਕਮਿਸ਼ਨ, ਪੰਜਾਬ ਦੀ ਮੰਨਜ਼ੂਰੀ ਮਿਲਣ ਉਪਰੰਤ ਡਾਕਟਰ ਸੁਮਿਤ ਸਿੰਘ ਨੇ ਸਿਵਲ ਸਰਜਨ ਅੰਮ੍ਰਿਤਸਰ ਦਾ ਆਰਜ਼ੀ ਤੌਰ ਤੇ ਅਹੁਦਾ ਸੰਭਾਲਿਆ। ਇਸ ਮੌਕੇ ਤੇ ਇੰਪਲਾਈਜ ਵੈਲਫ਼ੇਅਰ ਐਸੋਸੀਏਸ਼ਨ ਪੰਜਾਬ ਦੇ ਮੁੱਖੀ ਅਤੇ ਚੇਅਰਮੈਨ ਡਾਕਟਰ ਰਾਕੇਸ਼ ਸ਼ਰਮਾ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ਼ ਡਾਕਟਰ ਮਦਨ ਮੋਹਨ, ਅਚਾਰੀਆ ਗੁਰੂ ਮੀਤ ਰਾਜਪ੍ਰੋਹਿਤ ਸੁਪਰਡੰਟ ਸਿਵਲ ਹਸਪਤਾਲ ਅੰਮ੍ਰਿਤਸਰ, ਫੂਡ ਕਮਿਸ਼ਨਰ ਸ੍ਰੀ ਰਜਿੰਦਰਪਾਲ ਸਿੰਘ, ਸ੍ਰੀ ਦੀਪਕ ਭੰਡਾਰੀ ਮੁੱਖ ਸੰਪਾਦਕ ਡੀ ਫਾਰ ਨਿਊਜ਼, ਰਘੂ ਤਲਵਾਰ ਜ਼ਿਲ੍ਹਾ ਪ੍ਰਧਾਨ, ਡਾਕਟਰ ਸੰਜੀਵ ਆਨੰਦ ਜਰਨਲ ਸਕੱਤਰ ਨੇ ਕਾਰਜਕਾਰੀ ਸਿਵਲ ਸਰਜਨ ਨੂੰ ਸਨਮਾਨਿਤ ਕੀਤਾ।